Home » ਪ੍ਰਮੁੱਖ ਖ਼ਬਰਾਂ » ਭਗਵੰਤ ਮਾਨ ਦੀ ਪੁੱਠੀ ਗਿਣਤੀ ਸ਼ੁਰੂ! ਮਜੀਠੀਆ ਨੇ ਤਾਜੋਕੇ ਰੈਲੀ ‘ਚ ਦਿੱਤੀ ‘ਆਪ’ ਸਰਕਾਰ ਨੂੰ ਚੁਣੌਤੀ

ਭਗਵੰਤ ਮਾਨ ਦੀ ਪੁੱਠੀ ਗਿਣਤੀ ਸ਼ੁਰੂ! ਮਜੀਠੀਆ ਨੇ ਤਾਜੋਕੇ ਰੈਲੀ ‘ਚ ਦਿੱਤੀ ‘ਆਪ’ ਸਰਕਾਰ ਨੂੰ ਚੁਣੌਤੀ

 ਸ਼੍ਰੋਮਣੀ ਅਕਾਲੀ ਦਲ ਦੀ ਭਦੌੜ ਰੈਲੀ ’ਚ ਅੱਜ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ 'ਆਪ' ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ। ਮਜੀਠੀਆ ਨੇ ਬੇਹੱਦ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ ਕਿ ਜਿਹੜੀ ਸਰਕਾਰ ਚੋਣਾਂ ਤੋਂ ਪਹਿਲਾਂ ਗਰੰਟੀਆਂ ਦੇ ਵੱਡੇ-ਵੱਡੇ ਥੈਲੇ ਲੈ ਕੇ ਘੁੰਮਦੀ ਸੀ
ਭਗਵੰਤ ਮਾਨ ਦੀ ਪੁੱਠੀ ਗਿਣਤੀ ਸ਼ੁਰੂ! ਮਜੀਠੀਆ ਨੇ ਤਾਜੋਕੇ ਰੈਲੀ 'ਚ ਦਿੱਤੀ 'ਆਪ' ਸਰਕਾਰ ਨੂੰ ਚੁਣੌਤੀ
[responsivevoice_button voice="Hindi Male"]

 ਮਜੀਠੀਆ ਨੇ ਲਹਿਰਾਏ ਆਪਦੇ ਪੁਰਾਣੇ ਪੋਸਟਰ; ਪੁੱਛਿਆ, ਕਿੱਥੇ ਗਈ ਪੁਰਾਣੀ ਪੈਨਸ਼ਨ ਬਹਾਲੀ ਦੀ ਗਰੰਟੀ?

ਬਰਨਾਲਾ, ਬਿਊਰੋ  16 ਮਾਰਚ:

ਸ਼੍ਰੋਮਣੀ ਅਕਾਲੀ ਦਲ ਦੀ ਭਦੌੜ ਰੈਲੀ ’ਚ ਅੱਜ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ‘ਆਪ’ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ। ਮਜੀਠੀਆ ਨੇ ਬੇਹੱਦ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ ਕਿ ਜਿਹੜੀ ਸਰਕਾਰ ਚੋਣਾਂ ਤੋਂ ਪਹਿਲਾਂ ਗਰੰਟੀਆਂ ਦੇ ਵੱਡੇ-ਵੱਡੇ ਥੈਲੇ ਲੈ ਕੇ ਘੁੰਮਦੀ ਸੀ। ਅੱਜ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਲਾਰੇ ਲਾ ਕੇ ਖ਼ੁਦ ਦਿੱਲੀ ਦੇ ਦਰਬਾਰ ’ਚ ਨਤਮਸਤਕ ਹੋ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਨੂੰ ਲੁੱਟਣ ਵਾਲੇ ਦਿੱਲੀ ਦੇ ਆਕਾ ਹਨ ਤੇ ਦੂਜੇ ਪਾਸੇ ਸਾਡਾ ਮੁੱਖ ਮੰਤਰੀ ਹੈ। ਜੋ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦੀ ਬਜਾਏ ਉਨ੍ਹਾਂ ਦੇ ਪੈਰੀਂ ਪੈ ਕੇ ਸੂਬੇ ਦਾ ਵੱਕਾਰ ਨੀਵਾਂ ਕਰ ਰਿਹਾ ਹੈ। ਮਜੀਠੀਆ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਵਿਧਾਨ ਸਭਾ ’ਚ ਬਜਟ ਪੇਸ਼ ਕਰਨ ਵੇਲੇ ਚੀਮਾ ਸਾਹਿਬ ਇੰਨਾ ਹਿੱਕ ਥਾਪੜ ਕੇ ਬੋਲਦੇ ਸਨ। ਜਿਵੇਂ ਕੋਈ ਵੱਡਾ ਭਲਵਾਨ ਅਖਾੜੇ ’ਚ ਉੱਤਰਿਆ ਹੋਵੇ। ਪਰ ਅਸਲੀਅਤ ’ਚ ਉਨ੍ਹਾਂ ਦਾ ਬਜਟ ਪੰਜਾਬੀਆਂ ਦੀਆਂ ਜੇਬਾਂ ਖਾਲੀ ਕਰਨ ਵਾਲਾ ਨਿਕਲਿਆ। ‘ਆਪ’ ਦੇ ਪੁਰਾਣੇ ਚੋਣ ਪੋਸਟਰ ਹਵਾ ’ਚ ਲਹਿਰਾਉਂਦਿਆਂ ਮਜੀਠੀਆ ਨੇ ਸਵਾਲ ਕੀਤਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਉਹ ਵੱਡੇ-ਵੱਡੇ ਵਾਅਦੇ ਹੁਣ ਕਿੱਥੇ ਗਏ? ਉਨ੍ਹਾਂ ਕਿਹਾ ਕਿ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਦੀ ਸਰਕਾਰ ਹੈ। ਜਿਸ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਦਿੱਲੀ ਦੇ ਸਿਆਸੀ ਮੁਫਾਦਾਂ ਲਈ ਵਰਤਿਆ ਹੈ। ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ‘ਤੇ ਬੋਲਦਿਆਂ ਮਜੀਠੀਆ ਨੇ ਡੀਜੀਪੀ ਗੌਰਵ ਯਾਦਵ ‘ਤੇ ਤਿੱਖਾ ਤੰਜ ਕੱਸਿਆ ਤੇ ਸੂਬੇ ਦੇ ਪੁਲਿਸ ਪ੍ਰਸ਼ਾਸਨ ਨੂੰ ‘ਕੱਚਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦਾ ਡੀਜੀਪੀ ਹੀ ਪੱਕਾ ਨਹੀਂ ਹੋਵੇਗਾ ਤਾਂ ਉਹ ਪੰਜਾਬੀਆਂ ਦੀ ਜਾਨ-ਮਾਲ ਦੀ ਰਾਖੀ ਕੀ ਕਰੇਗਾ? ਉਹ ਤਾਂ ਸਿਰਫ਼ ਆਪਣੀ ‘ਕੁਰਸੀ’ ਬਚਾਉਣ ਲਈ ਸਰਕਾਰ ਦੇ ਇਸ਼ਾਰਿਆਂ ‘ਤੇ ਨੱਚਣ ਤੱਕ ਸੀਮਤ ਰਹੇਗਾ। ਮਜੀਠੀਆ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸੂਬੇ ਨੂੰ ਇਕ ਨਿਡਰ ਤੇ ਸਥਾਈ ਪੁਲਿਸ ਮੁਖੀ ਨਹੀਂ ਮਿਲਦਾ। ਉਦੋਂ ਤੱਕ ਪੰਜਾਬ ’ਚ ਗੈਂਗਸਟਰਾਂ ਤੇ ਅਪਰਾਧੀਆਂ ਦਾ ਬੋਲਬਾਲਾ ਖ਼ਤਮ ਨਹੀਂ ਹੋ ਸਕਦਾ। ਪੰਜਾਬ ਦੇ ਮੁਲਾਜ਼ਮਾਂ ਨੂੰ ਸੂਬੇ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ’ਚ ਸਾਰੇ ਪੇਅ-ਕਮਿਸ਼ਨ ਤੇ ਹੱਕ ਪਹਿਲ ਦੇ ਆਧਾਰ ‘ਤੇ ਦਿੱਤੇ ਗਏ ਸਨ। ਮਜੀਠੀਆ ਨੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਦਿੱਲੀ ਦੇ ‘ਠੱਗਾਂ’ ਤੋਂ ਪਿੱਛਾ ਛੁਡਾਉਣ ਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ’ਚ ਇਸ ਨਿਕੰਮੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਸਾਲ 2027 ’ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੁੜ ਸੱਤਾ ਸੰਭਾਲ ਕੇ ਪੰਜਾਬੀਆਂ ਦੇ ਮਾਣ-ਸਨਮਾਨ ਨੂੰ ਬਹਾਲ ਕਰੇਗੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ. ਖੁੱਲ੍ਹੀਆਂ ਅੱਖਾਂ  ਤਪਾ ਪੁਲਿਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼: ਤਿੰਨ ਖਿਲਾਫ ਮਾਮਲਾ ਦਰਜ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 8
Users Today : 8
Users Yesterday : 26
Users Last 7 days : 233

ਰਾਸ਼ੀਫਲ