ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ 8 ਮਾਰਚ ਨੂੰ ਕਰਵਾਇਆ ਜਾਵੇਗਾ ਵਿਸ਼ਾਲ ਸਾਹਿਤਕ ਸਮਾਗਮ, ਚਮਕੌਰ ਸਿੰਘ ਸੇਖੋਂ ਦੀ ਪੁਸਤਕ ਹੋਵੇਗੀ ਲੋਕ ਅਰਪਣ

ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ 8 ਮਾਰਚ ਨੂੰ ਕਰਵਾਇਆ ਜਾਵੇਗਾ ਵਿਸ਼ਾਲ ਸਾਹਿਤਕ ਸਮਾਗਮ, ਚਮਕੌਰ ਸਿੰਘ ਸੇਖੋਂ ਦੀ ਪੁਸਤਕ ਹੋਵੇਗੀ ਲੋਕ ਅਰਪਣ

  ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਆਪਣੀਆਂ ਸਾਹਿਤਕ ਗਤੀਵਿਧੀਆਂ ਦੀ ਲੜੀ ਨੂੰ ਅੱਗੇ ਤੋਰਦਿਆਂ 8 ਮਾਰਚ 2026, ਦਿਨ ਐਤਵਾਰ ਨੂੰ ਪੰਜਾਬ ਆਈ.ਟੀ.ਆਈ. ਹੰਢਿਆਇਆ ਰੋਡ ਬਰਨਾਲਾ ਵਿਖੇ ਸਵੇਰੇ 10:30 ਵਜੇ ਇੱਕ ਪ੍ਰਭਾਵਸ਼ਾਲੀ ਮਹੀਨਾਵਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ। ਇ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ 8 ਮਾਰਚ ਨੂੰ ਕਰਵਾਇਆ ਜਾਵੇਗਾ ਵਿਸ਼ਾਲ ਸਾਹਿਤਕ ਸਮਾਗਮ, ਚਮਕੌਰ ਸਿੰਘ ਸੇਖੋਂ ਦੀ ਪੁਸਤਕ ਹੋਵੇਗੀ ਲੋਕ ਅਰਪਣ

ਬਰਨਾਲਾ ਬਿਊਰੋ 6 ਮਾਰਚ

ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਆਪਣੀਆਂ ਸਾਹਿਤਕ ਗਤੀਵਿਧੀਆਂ ਦੀ ਲੜੀ ਨੂੰ ਅੱਗੇ ਤੋਰਦਿਆਂ 8 ਮਾਰਚ 2026, ਦਿਨ ਐਤਵਾਰ ਨੂੰ ਪੰਜਾਬ ਆਈ.ਟੀ.ਆਈ. ਹੰਢਿਆਇਆ ਰੋਡ ਬਰਨਾਲਾ ਵਿਖੇ ਸਵੇਰੇ 10:30 ਵਜੇ ਇੱਕ ਪ੍ਰਭਾਵਸ਼ਾਲੀ ਮਹੀਨਾਵਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ। ਇਸ ਸਮਾਗਮ ਦੀ ਮੁੱਖ ਖਿੱਚ ਚਮਕੌਰ ਸਿੰਘ ਸੇਖੋਂ ‘ਭੋਤਨਾ’ ਦੀ ਨਵੀਂ ਪੁਸਤਕ ‘ਕਿੱਸਾ ਸੀਰੀ ਫ਼ਰਿਹਾਦ ਤੇ ਕਾਕਾ ਪਰਤਾਪੀ’ ਦਾ ਲੋਕ ਅਰਪਣ ਹੋਵੇਗੀ ਜਿਸ ਨੂੰ ਵਿਦਵਾਨਾਂ ਦੀ ਹਾਜ਼ਰੀ ਵਿੱਚ ਪਾਠਕਾਂ ਦੇ ਰੂਬਰੂ ਕੀਤਾ ਜਾਵੇਗਾ। ਇਸ ਮੌਕੇ ਕਹਾਣੀਕਾਰ ਪਰਮਜੀਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬਾਪੂ ਗਿਆਨੀ ਤਾਰਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਇਨਾਮੀ ਕਵੀ ਦਰਬਾਰ ਵੀ ਸਜਾਇਆ ਜਾਵੇਗਾ ਜਿਸ ਵਿੱਚ ਚੋਣਵੇਂ ਕਵੀ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਉਣਗੇ। ਇਸੇ ਤਰ੍ਹਾਂ ਪੰਜਾਬੀ ਕਵੀ ਸੁੰਦਰ ਪੈਲਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੀ ਮਾਤਾ ਬੇਬੇ ਬਿਮਲਾ ਦੇਵੀ ਅਤੇ ਪਿਤਾ ਸੂਬੇਦਾਰ ਬਚਨ ਸਿੰਘ ਪੈਲਾ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਪੰਜਵਾਂ ਪੁਰਸਕਾਰ ਵੀ ਪ੍ਰਦਾਨ ਕੀਤਾ ਜਾਵੇਗਾ ਜੋ ਸਾਹਿਤਕ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਸ਼ਖਸੀਅਤ ਦੇ ਹਿੱਸੇ ਆਵੇਗਾ। ਸਮਾਗਮ ਦੌਰਾਨ ਹਰਦੇਵ ਸਿੰਘ ਗਿਆਨੀ ਅਤੇ ਦੇਵ ਖੁੱਡੀ ਕਲਾਂ ਵਾਲਾ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

ਹੋਰ ਪੜ੍ਹੋ ਖੁੱਲ੍ਹੀਆਂ ਅੱਖਾਂ http://ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ

ਇਸ ਮੌਕੇ ਹੋਣ ਵਾਲੀ ਸਾਹਿਤਕ ਚਰਚਾ ਵਿੱਚ ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਹਾਕਮ ਸਿੰਘ ਰੂੜੇਕੇ ਬਤੌਰ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਪ੍ਰੋਗਰਾਮ ਦੀ ਸਫਲਤਾ ਲਈ ਸਰਪ੍ਰਸਤ ਸਵਰਾਜ ਪੈਲਾ, ਜਰਨੈਲ ਸਿੰਘ ਅੱਛਰਵਾਲ, ਜਗਤਾਰ ਜਜ਼ੀਰਾ ਅਤੇ ਜਸਵੰਤ ਸਿੰਘ ਸੇਖੋਂ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਸਮੁੱਚੀ ਸਭਾ ਦੇ ਪ੍ਰਬੰਧਾਂ ਦੀ ਦੇਖ-ਰੇਖ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਜਨਰਲ ਸਕੱਤਰ ਦਰਸ਼ਨ ਸਿੰਘ ਗੁਰੂ, ਖਜ਼ਾਨਚੀ ਹਾਕਮ ਸਿੰਘ ਰੂੜੇਕੇ ਅਤੇ ਪ੍ਰਬੰਧਕ ਡਾ. ਅਮਨਦੀਪ ਸਿੰਘ ਟੱਲੇਵਾਲੀਆ ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ। ਮਾਲਵਾ ਸਾਹਿਤ ਸਭਾ ਬਰਨਾਲਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬੀ ਮਾਂ-ਬੋਲੀ ਅਤੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ।
​ਕੈਪਸਨ: ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ 8 ਮਾਰਚ ਨੂੰ ਕਰਵਾਏ ਜਾਣ ਵਾਲੇ ਸਾਹਿਤਕ ਸਮਾਗਮ ਦਾ ਜਾਰੀ ਕੀਤਾ ਗਿਆ ਪੋਸਟਰ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 3
Users Today : 23
Users Yesterday : 37
Users Last 7 days : 297

ਰਾਸ਼ੀਫਲ

error: Content is protected !!