ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾਖਿਲਾਫ਼ੀ ਕੀਤੀ- ਨਾਭਾ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾਖਿਲਾਫ਼ੀ ਕੀਤੀ- ਨਾਭਾ

    ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਥਾਨਕ ਰਿਹਾਇਸ਼ ’ਤੇ ਪੰਜਾਬ ਦੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ‘ਗੱਪੀਆਂ ਦੀ ਸਰਕਾਰ’ ਗਰਦਾਨਦੇ ਹੋਏ ਲੋਕਾਂ ਨਾਲ ਵਾਅਦ-ਖਿਲਾਫ਼ੀ ਕਰਨ ਦੇ ਦੋਸ਼ ਲਾਏ।
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾਖਿਲਾਫ਼ੀ ਕੀਤੀ- ਨਾਭਾ

ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਵਿਧਾਇਕ ਕੁਲਦੀਪ ਢਿੱਲੋਂ ਦੇ ਗ੍ਰਹਿ ਵਿਖੇ ਕੀਤੀ ਵਿਸ਼ੇਸ਼ ਕਾਨਫਰੰਸ

 

ਬਰਨਾਲਾ ਬਿਊਰੋ  6 ਮਾਰਚ

ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਥਾਨਕ ਰਿਹਾਇਸ਼ ’ਤੇ ਪੰਜਾਬ ਦੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ‘ਗੱਪੀਆਂ ਦੀ ਸਰਕਾਰ’ ਗਰਦਾਨਦੇ ਹੋਏ ਲੋਕਾਂ ਨਾਲ ਵਾਅਦ-ਖਿਲਾਫ਼ੀ ਕਰਨ ਦੇ ਦੋਸ਼ ਲਾਏ।

ਏਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਿਰਦੇਸ਼ ਤਹਿਤ ਸੂਬੇ ਦੀ ‘ਆਪ’ ਸਰਕਾਰ ਦੀਆਂ ਨਾਕਾਮੀਆਂ ਤੇ ਵਾਅਦਾ ਖਿਲਾਫੀਆਂ ਨੂੰ ਲੋਕਾਂ ’ਚ ਲਿਜਾਣ ਲਈ ਜ਼ਿਲ੍ਹੇਵਾਰ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਨ ਤੇ ਪ੍ਰੇਰਨਾ ਹਿਤ ਪੁੱਜੇ ਨਾਭਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ‘ਪੁੱਠੇ ਸਿੱਧੇ’ ਵਾਅਦੇ ਨਾ ਪੂਰੇ ਹੋਣ ਦਾ ਖਮਿਆਜ਼ਾ ਅਸੀਂ ਭੁਗਤ ਚੁੱਕੇ ਹਾਂ, ਜੇਕਰ ਆਮ ਆਦਮੀ ਪਾਰਟੀ ਨੇ ਵੀ ਚੋਣਾਂ ਸਮੇਂ ਕੀਤੇ ਵਾਅਦੇ ਨਾ ਪੂਰੇ ਕੀਤੇ ਤਾਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਤਕੜਾ ਸਿਆਸੀ ਝਟਕਾ ਝੱਲ੍ਹਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੂਬੇ ਦੀ ਅੱਧੀ ਵਸੋਂ ਸਮੂਹ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਦਾ ਆਪਣਾ ਚੁਣਾਵੀ ਵਾਅਦਾ ਚਾਰ ਵਰ੍ਹੇ ਬੀਤਣ ’ਤੇ ਵੀ ਪੂਰਾ ਨਹੀਂ ਕੀਤਾ। ਘੱਟੋ ਘੱਟ 48 ਹਜ਼ਾਰ ਪ੍ਰਤੀ ਬੀਬੀ ਸਰਕਾਰ ਸਿਰ ਖੜ੍ਹਾ ਹੈ। ਜਦੋਂ ਕਿ ਸਰਕਾਰ ਆਪਣੀਆਂ ਤੇ ‘ਬਾਹਰਲਿਆਂ’ ਦੀਆਂ ਥੋਥੀਆਂ ਮਸ਼ਹੂਰੀਆਂ ’ਤੇ ਪੰਜਾਬ ਦੇ ਖਜ਼ਾਨੇ ’ਚੋਂ ਕਰੋੜਾਂ ਰੋੜ੍ਹ ਰਹੀ ਹੈ। ਪੰਜਾਬ 4 ਲੱਖ ਕਰੋੜ ਕਰਜ਼ੇ ਹੇਠ ਹੈ। ਉਨ੍ਹਾਂ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਘੋਰ ਚਿੰਤਾਜਨਕ ਦਸਦਿਆਂ ਕਿਹਾ ਕਿ ਗੈਂਗਸਟਰ ਤੇ ਅਪਰਾਧੀ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਦਿਨ ਦਿਹਾੜੇ ਕਤਲ, ਫਿਰੌਤੀਆਂ, ਲੁੱਟਾਂ ਖੋਹਾਂ ਇੱਥੋਂ ਤੱਕ ਕਿ ਸੁਰੱਖਿਆ ਮੁਲਾਜ਼ਮ ਹੀ ਸ਼ਰੇਆਮ ਮਾਰੇ ਜਾ ਰਹੇ ਹਨ ਤੇ ਪੰਜਾਬ ਅਰਾਜਕਤਾ ਵੱਲ ਵਧ ਰਿਹਾ ਹੈ। ਸੂਬੇ ਦੀ ਇਸ ਬਦਤਰ ਸਥਿਤੀ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨੋਟਿਸ ਲੈ ਕੇ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕੇਂਦਰੀ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਆਖਦੇ ਹੋਏ ਕਿਹਾ ਕਿ ਟਰੰਪ ਮੋਦੀ ਵਪਾਰ ਸਮਝੌਤਾ ਵਿਸ਼ੇਸ਼ ਕਰਕੇ ਪੰਜਾਬ ਦੀ ਖੇਤੀ ਤੇ ਕਿਸਾਨੀ ਲਈ ਬੇਹੱਦ ਤਬਾਹਕੁੰਨ ਹੋਵੇਗਾ।

ਇਹ ਵੀ ਪੜ੍ਹੋ http://ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ

ਕਾਂਗਰਸ ਦੀ ਲਿਆਂਦੀ ਮਨਰੇਗਾ ਸਕੀਮ ਦਾ ਖਾਤਮਾ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਹਮਮਸ਼ਵਰਾ ਹੋ ਕੇ ਨੂੰ ਘਾਤਕ ਨੀਤੀਆਂ ਲਾਗੂ ਰਹੀਆਂ ਹਨ। ਜਿਸ ਦੇ ਮਾਰੂ ਸਿਆਸੀ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਸਮੁੱਚੇ ਵਾਅਦੇ ਪੂਰੇ ਕਰੇ ਨਹੀਂ, ਫਿਰ ਸਿੱਟੇ ਭੁਗਤਣ ਲਈ ਹੁਣ ਤੁਸੀਂ ਤਿਆਰ ਰਹੋ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਭਰੋਸਾ ਦਿਵਾਇਆ ਕਿ ਉਹ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਨੂੰ ਜਨਤਕ ਕਰਨ ਲਈ ਪੂਰਾ ਤਾਣ ਲਾਉਣਗੇ। ਇਸ ਮੌਕੇ ਸਾਬਕਾ ਕੌਂਸਲਰ ਮਹੇਸ਼ ਲੋਟਾ, ਜਸਵਿੰਦਰ ਸਿੰਘ ਟਿੱਲੂ, ਕੌਂਸਲਰ ਅਜੇ ਕੁਮਾਰ, ਸਾਬਕਾ ਡਿਪਟੀ ਡਾਇਰੈਕਟਰ (ਵੈਟ.) ਡਾ. ਉਜਾਗਰ ਸਿੰਘ ਮਾਨ, ਧੰਨਾ ਸਿੰਘ, ਨਰਿੰਦਰ ਸ਼ਰਮਾ, ਬਲਦੇਵ ਸਿੰਘ ਭੁੱਚਰ, ਸੂਰਤ ਸਿੰਘ ਬਾਜਵਾ, ਡਾ. ਅਮਰਜੀਤ ਸਿੰਘ ਮਹਿਲ ਕਲਾਂ, ਜਸ਼ਮੇਲ ਸਿੰਘ ਡੇਅਰੀ ਵਾਲਾ, ਡਿੰਪਲ ਉੱਪਲੀ ਤੇ ਰਾਜਵਿੰਦਰ ਸੀਤਲ ਆਦਿ ਆਗੂ ਵੀ ਹਾਜ਼ਰ ਸਨ।

ਬਰਨਾਲਾ ਵਿਖੇ ਮੀਡੀਆ ਦੇ ਰੂ- ਬ – ਰੂ ਹੋਣ ਸਮੇਂ ਕਾਕਾ ਰਣਦੀਪ ਸਿੰਘ ਨਾਭਾ ਤੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 8 5
Users Today : 76
Users Yesterday : 59
Users Last 7 days : 296

ਰਾਸ਼ੀਫਲ

error: Content is protected !!