ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਮੁੱਖ ਮੰਤਰੀ ਭਗਵੰਤ ਮਾਨ ਦਾ ਜਾਪਾਨ ਦੌਰਾ ਰੱਦ

ਮੁੱਖ ਮੰਤਰੀ ਭਗਵੰਤ ਮਾਨ ਦਾ ਜਾਪਾਨ ਦੌਰਾ ਰੱਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਾਪਾਨ ਦਾ ਨਿਰਧਾਰਿਤ ਦੌਰਾ ਉਸ ਸਮੇਂ ਰੱਦ ਹੋ ਗਿਆ ਜਦੋਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਇਸ ਯਾਤਰਾ ਲਈ ਲੋੜੀਂਦੀ ਰਾਜਨੀਤਿਕ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਇਸ ਪਿੱਛੇ ਮੁੱਖ ਤੌਰ 'ਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਪਹਿਲੀ ਅਤੇ ਦੂਜੀ ਅਕਤੂਬਰ ਨੂੰ ਜਾਪਾਨ ਵਿੱਚ ਇੱਕ ਖਾਸ ਮੈਚ ਦੇਖਣ ਲਈ ਜਾਣਾ ਸੀ ਜਿਸ
 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚ ਆਪਣੇ ਇੱਕ ਸਰਕਾਰੀ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ।

ਬਰਨਾਲਾ ਬਿਊਰੋ

                   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਾਪਾਨ ਦਾ ਨਿਰਧਾਰਿਤ ਦੌਰਾ ਉਸ ਸਮੇਂ ਰੱਦ ਹੋ ਗਿਆ ਜਦੋਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਇਸ ਯਾਤਰਾ ਲਈ ਲੋੜੀਂਦੀ ਰਾਜਨੀਤਿਕ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਇਸ ਪਿੱਛੇ ਮੁੱਖ ਤੌਰ ‘ਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਪਹਿਲੀ ਅਤੇ ਦੂਜੀ ਅਕਤੂਬਰ ਨੂੰ ਜਾਪਾਨ ਵਿੱਚ ਇੱਕ ਖਾਸ ਮੈਚ ਦੇਖਣ ਲਈ ਜਾਣਾ ਸੀ ਜਿਸ ਲਈ ਸਾਰੇ ਜ਼ਰੂਰੀ ਪ੍ਰਬੰਧ ਅਤੇ ਪ੍ਰਕਿਰਿਆਵਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਸਨ ਪਰ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਉਨ੍ਹਾਂ ਦਾ ਇਹ ਦੌਰਾ ਆਖਰੀ ਮੌਕੇ ‘ਤੇ ਰੱਦ ਹੋ ਗਿਆ ਹੈ। ਇਸ ਪੂਰੇ ਮਾਮਲੇ ਦੀ ਪੁਸ਼ਟੀ ਕਰਦਿਆਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਉਪਲਬਧ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਸ ਯਾਤਰਾ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਆਮ ਤੌਰ ‘ਤੇ ਅਜਿਹੀਆਂ ਸਰਕਾਰੀ ਯਾਤਰਾਵਾਂ ਲਈ ਬਹੁਤ ਜ਼ਿਆਦਾ ਵਿਸਥਾਰਤ ਕਾਰਨ ਨਹੀਂ ਦੱਸੇ ਜਾਂਦੇ ਸਗੋਂ ਸੁਰੱਖਿਆ ਦਾ ਹਵਾਲਾ ਦੇ ਕੇ ਰੋਕ ਦਿੱਤਾ ਜਾਂਦਾ ਹੈ। ਦੌਰਾ ਰੱਦ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਹੀ ਰਹਿ ਕੇ ਆਪਣੇ ਨਿਰਧਾਰਿਤ ਸਰਕਾਰੀ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ ਜਿਸ ਤਹਿਤ ਉਹ ਅੱਜ ਗੋਇੰਦਵਾਲ ਸਾਹਿਬ ਪਹੁੰਚ ਕੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮੁੱਖ ਮੰਤਰੀ ਦੇ ਕਿਸੇ ਵਿਦੇਸ਼ੀ ਦੌਰੇ ਨੂੰ ਕੇਂਦਰ ਵੱਲੋਂ ਪ੍ਰਵਾਨਗੀ ਨਾ ਮਿਲੀ ਹੋਵੇ ਸਗੋਂ ਪਹਿਲਾਂ ਵੀ ਨਿਵੇਸ਼ ਵਧਾਉਣ ਦੇ ਮਕਸਦ ਨਾਲ ਕੀਤੇ ਜਾਣ ਵਾਲੇ ਦੌਰਿਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਰੋਕਿਆ ਜਾ ਚੁੱਕਾ ਹੈ ਜਿਸ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਰਾਜਨੀਤਿਕ ਚਰਚਾਵਾਂ ਦਾ ਬਾਜ਼ਾਰ ਇੱਕ ਵਾਰ ਫਿਰ ਗਰਮ ਹੋ ਗਿਆ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਗਠਜੋੜ ਸਰਕਾਰ ਵੇਲੇ ਹੀ ਪੰਜਾਬ ਵਿੱਚ ਆਇਆ ਚਿੱਟਾ, ਅਮਨ ਅਰੋੜਾ ਦੇ ਵੱਡੇ ਖੁਲਾਸੇ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 6 9
Users Today : 19
Users Yesterday : 37
Users Last 7 days : 293

ਰਾਸ਼ੀਫਲ

error: Content is protected !!