ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ, ਡਾਇਰੈਕਟਰ ਆਯੁਰਵੈਦਾ ਪੰਜਾਬ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਦੀ ਅਗਵਾਈ ਹੇਠ ਪੂਰਨਮਾਸੀ ਦਿਹਾੜੇ ਮੌਕੇ ਗੁਰਦੁਆਰਾ ਜੰਡਸਰ ਸਾਹਿਬ ਠੁੱਲੀਵਾਲ ਵਿਖੇ ਇੱਕ ਵਿਸ਼ਾਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਰਸਮੀ ਉਦਘਾਟਨ ਸਰਪੰਚ ਪਰਮਜੀਤ ਕੌਰ, ਹਰਤੇਜ ਸਿੰਘ ਸਿੱਧੂ, ਹਲਕਾ ਕੋਆਰਡੀਨੇਟਰ ਯੂਥ ਵਿੰਗ ਮਹਿਲ ਕਲਾਂ, ਸਮੂਹ ਨਗਰ ਪੰਚਾਇਤ ਠੁੱਲੀਵਾਲ ਅਤੇ ਗੁਰਦੁਆਰਾ ਜੰਡਸਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਵੱਖ-ਵੱਖ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਮਰੀਜ਼ਾਂ ਦੀ ਬਾਰੀਕੀ ਨਾਲ ਸਿਹਤ ਜਾਂਚ ਕਰਦਿਆਂ ਪੂਰੇ ਦਿਨ ਚੱਲੇ ਇਸ ਕੈਂਪ ਦੌਰਾਨ ਕੁੱਲ ਅੱਠ ਸੌ ਉੱਨਹਾਰੀ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ

ਜਿਨ੍ਹਾਂ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ ਚਾਰ ਸੌ ਛੰਜਾਹ ਅਤੇ ਹੋਮਿਓਪੈਥੀ ਵਿਭਾਗ ਵੱਲੋਂ ਚਾਰ ਸੌ ਤਿੰਨ ਮਰੀਜ਼ਾਂ ਦੀ ਜਾਂਚ ਸ਼ਾਮਲ ਸੀ ਜਿੱਥੇ ਆਯੁਰਵੈਦਿਕ ਵਿਭਾਗ ਵੱਲੋਂ ਡਾਕਟਰ ਨਵਨੀਤ ਬਾਂਸਲ ਅਤੇ ਡਾਕਟਰ ਸੀਮਾ ਬਾਂਸਲ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਪਵੈਦ ਸੁਖਵਿੰਦਰ ਸਿੰਘ ਗਹਿਲ, ਸੁਖਵਿੰਦਰ ਸਿੰਘ ਹਮੀਦੀ, ਸ਼ਿਵ ਸ਼ੰਕਰ ਤੇ ਗੁਰਪ੍ਰੀਤ ਸਿੰਘ ਨੇ ਮੁਫ਼ਤ ਦਵਾਈਆਂ ਵੰਡੀਆਂ ਜਦਕਿ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਪਰਮਿੰਦਰ ਪੁੰਨ ਅਤੇ ਡਾਕਟਰ ਅਮਰਿੰਦਰ ਕੌਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਡਿਸਪੈਂਸਰ ਇੰਦਰਜੀਤ ਕੁਮਾਰ ਤੇ ਗੁਰਮੀਤ ਧਨੌਲਾ ਨੇ ਦਵਾਈਆਂ ਦੀ ਵੰਡ ਵਿੱਚ ਸੇਵਾ ਨਿਭਾਈ

ਜਿਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਅਮਨ ਕੌਸ਼ਲ ਨੇ ਲੋਕਾਂ ਨੂੰ ਬਾਜ਼ਾਰੀ ਖਾਣੇ ਤੋਂ ਪਰਹੇਜ਼ ਕਰਦਿਆਂ ਤਾਜ਼ੀਆਂ ਸਬਜ਼ੀਆਂ, ਫਲ, ਦਾਲਾਂ, ਸਾਬਤ ਅਨਾਜ, ਦਹੀਂ ਅਤੇ ਸੰਤੁਲਿਤ ਘਰੇਲੂ ਭੋਜਨ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਬਾਜ਼ਾਰੀ ਖਾਣੇ ਦਾ ਕਦੇ-ਕਦਾਈਂ ਸੇਵਨ ਕੀਤਾ ਜਾ ਸਕਦਾ ਹੈ ਪਰ ਸਿਹਤਮੰਦ ਘਰੇਲੂ ਭੋਜਨ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਅੰਤ ਵਿੱਚ ਕੈਂਪ ਦੇ ਨੋਡਲ ਅਫ਼ਸਰ ਅਮਨਦੀਪ ਸਿੰਘ ਅਤੇ ਠੁੱਲੀਵਾਲ ਡਿਸਪੈਂਸਰੀ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਪਿੰਡ ਦੇ ਮੋਹਤਵਾਰਾਂ ਅਤੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।









Users Today : 19
Users Yesterday : 37
Users Last 7 days : 293