ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਆਗਾਮੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੂੰ ਵੱਡੇ ਘਾਟੇ ਦਾ ਖ਼ਤਰਾ, ਅੱਧੇ ਤੋਂ ਵੱਧ ਦਾਗ਼ੀ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਟਿਕਟਾਂ ਉੱਤੇ ਲਟਕੀ ਤਲਵਾਰ

ਆਗਾਮੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੂੰ ਵੱਡੇ ਘਾਟੇ ਦਾ ਖ਼ਤਰਾ, ਅੱਧੇ ਤੋਂ ਵੱਧ ਦਾਗ਼ੀ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਟਿਕਟਾਂ ਉੱਤੇ ਲਟਕੀ ਤਲਵਾਰ

ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਤਿਉਂ-ਤਿਉਂ ਸੂਬੇ ਦੀ ਸੱਤਾਧਾਰੀ ਪਾਰਟੀ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਪਾਰਟੀ ਦੇ ਵੱਡੇ ਲੀਡਰਾਂ ਅਤੇ ਮੰਤਰੀਆਂ ਉੱਤੇ ਲੱਗੇ ਗੰਭੀਰ ਦਾਗਾਂ ਕਾਰਨ ਪਾਰਟੀ ਹਾਈਕਮਾਰਡ ਦੀ ਨੀਂਦ ਉੱਡੀ ਹੋਈ ਹੈ
ਆਗਾਮੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੂੰ ਵੱਡੇ ਘਾਟੇ ਦਾ ਖ਼ਤਰਾ, ਅੱਧੇ ਤੋਂ ਵੱਧ ਦਾਗ਼ੀ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਟਿਕਟਾਂ ਉੱਤੇ ਲਟਕੀ ਤਲਵਾਰ

ਬਰਨਾਲਾ ਬਿਊਰੋ

                ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਤਿਉਂ-ਤਿਉਂ ਸੂਬੇ ਦੀ ਸੱਤਾਧਾਰੀ ਪਾਰਟੀ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਪਾਰਟੀ ਦੇ ਵੱਡੇ ਲੀਡਰਾਂ ਅਤੇ ਮੰਤਰੀਆਂ ਉੱਤੇ ਲੱਗੇ ਗੰਭੀਰ ਦਾਗਾਂ ਕਾਰਨ ਪਾਰਟੀ ਹਾਈਕਮਾਰਡ ਦੀ ਨੀਂਦ ਉੱਡੀ ਹੋਈ ਹੈ ਕਿਉਂਕਿ ਪਾਰਟੀ ਦੇ ਕਈ ਪ੍ਰਮੁੱਖ ਮੰਤਰੀ ਪਹਿਲਾਂ ਹੀ ਅਪਰਾਧਿਕ ਮਾਮਲਿਆਂ ਅਤੇ ਕਾਨੂੰਨੀ ਅੜਿੱਕਿਆਂ ਕਾਰਨ ਜੇਲ੍ਹਾਂ ਦੀ ਹਵਾ ਖਾ ਚੁੱਕੇ ਹਨ ਜਾਂ ਅਦਾਲਤਾਂ ਵੱਲੋਂ ਸਜ਼ਾਵਾਂ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚ ਫੂਡ ਸਪਲਾਈ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਕ ਇੰਸਪੈਕਟਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਹੈ ਜਦਕਿ ਖਡੂਰ ਸਾਹਿਬ ਨਾਲ ਸਬੰਧਤ ਮੰਤਰੀ ਕੁਝ ਸਮਾਂ ਪਹਿਲਾਂ ਹੀ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਤਕੀ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਇਆ ਹੈ ਅਤੇ ਇਸੇ ਤਰ੍ਹਾਂ ਸੁਨਾਮ ਤੋਂ ਮੰਤਰੀ ਅਮਨ ਅਰੋੜਾ ਅਤੇ ਪਟਿਆਲਾ ਤੋਂ ਬਲਵੀਰ ਸਿੰਘ ਨੂੰ ਅਦਾਲਤ ਵੱਲੋਂ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਿਸ ਨਾਲ ਸਰਕਾਰ ਦੀ ਮੂੰਹ-ਭੰਨਵੀਂ ਬੇਇੱਜ਼ਤੀ ਹੋਈ ਹੈ ਅਤੇ ਹੁਣ ਹਰਪਾਲ ਸਿੰਘ ਚੀਮਾ ਵੀ ਗੁਲਜਾਰ ਸਿੰਘ ਖ਼ੁਦਕੁਸ਼ੀ ਮਾਮਲੇ ਵਿੱਚ ਪੂਰੀ ਤਰ੍ਹਾਂ ਕਸੂਤਾ ਫਸ ਗਿਆ ਹੈ ਕਿਉਂਕਿ ਇਸ ਮਾਮਲੇ ਦਾ ਨੋਟਿਸ ਨੈਸ਼ਨਲ ਸਡਿਊਲਡ ਕਾਸਟ ਕਮਿਸ਼ਨ ਨੇ ਖ਼ੁਦ ਲੈ ਲਿਆ ਹੈ ਜਿਸ ਕਾਰਨ ਮਾਹਰਾਂ ਦਾ ਮੰਨਣਾ ਹੈ ਕਿ ਵੋਟਾਂ ਤੋਂ ਪਹਿਲਾਂ-ਪਹਿਲਾਂ ਉਹ ਵੀ ਜੇਲ੍ਹ ਦੀ ਹਵਾ ਖਾਂਦਾ ਨਜ਼ਰ ਆਵੇਗਾ ਅਤੇ ਜੇਕਰ ਪਾਰਟੀ ਨੇ ਆਪਣਾ ਨੱਕ ਬਚਾਉਣਾ ਹੈ ਅਤੇ ਲੋਕਾਂ ਵਿੱਚ ਆਪਣੀ ਕੁਝ ਮੋਟੀ ਕਾਰਗੁਜ਼ਾਰੀ ਦਿਖਾਉਣੀ ਹੈ ਤਾਂ ਮਜਬੂਰਨ ਇਨ੍ਹਾਂ ਸਾਰੇ ਦਾਗ਼ੀ ਮੰਤਰੀਆਂ ਦੇ ਟਿਕਟ ਕੱਟਣੇ ਪੈਣਗੇ ਕਿਉਂਕਿ ਇਸ ਤੋਂ ਪਹਿਲਾਂ ਕਟਾਰੂ ਚੱਕ ਦਾ ਵਿਵਾਦ ਵੀ ਕਾਫੀ ਭਖ ਚੁੱਕਿਆ ਹੈ ਅਤੇ ਗੁਰਮੀਤ ਸਿੰਘ ਖੁੱਡੀਆ ਵੱਲੋਂ ਮਨੀਸ਼ ਸਿਸੋਦੀਆ ਨਾਲ ਆਹਮੋ-ਸਾਹਮਣੇ ਹੋਣ ਕਾਰਨ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਖੁੱਡੀਆ ਦੀ ਟਿਕਟ ਵੀ ਸਭ ਤੋਂ ਪਹਿਲਾਂ ਕੱਟੀ ਜਾ ਸਕਦੀ ਹੈ ਕਿਉਂਕਿ ਪਾਰਟੀ ਅੰਦਰ ਪੂਰੀ ਤਰ੍ਹਾਂ ਤਾਨਾਸ਼ਾਹੀ ਵਾਲਾ ਮਾਹੌਲ ਹੈ ਅਤੇ ਦਿੱਲੀ ਵਾਲੇ ਆਗੂਆਂ ਨੂੰ ਸਵਾਲ ਪੁੱਛਣ ਦੀ ਹਿੰਮਤ ਕੋਈ ਮੰਤਰੀ ਵੀ ਨਹੀਂ ਕਰ ਸਕਦਾ ਅਤੇ ਮੋਹਨਜੀਤ ਸਿੰਘ ਸੇਰੋਂ ਦੇ ਮਸਲੇ ਵਿੱਚ ਤਾਂ ਖ਼ੁਦ ਮੁੱਖ ਮੰਤਰੀ ਮੌਕੇ ਉੱਤੇ ਹਾਜ਼ਰ ਹੋਣ ਕਾਰਨ ਗੰਭੀਰ ਰੂਪ ਵਿੱਚ ਘਿਰ ਚੁੱਕੇ ਹਨ ਜਿਸ ਦਾ ਨੋਟਿਸ ਲੈਂਦਿਆਂ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਵੱਲੋਂ ਸਖ਼ਤ ਜਵਾਬ ਤਲਬੀ ਕੀਤੀ ਗਈ ਹੈ ਜਿਸ ਨਾਲ ਸਰਕਾਰ ਦੀ ਕਿਰਕਿਰੀ ਹੋਰ ਵੀ ਜ਼ਿਆਦਾ ਵਧ ਗਈ ਹੈ ਅਤੇ ਮੰਤਰੀਆਂ ਤੋਂ ਇਲਾਵਾ ਸੂਬੇ ਦੇ ਵਿਧਾਇਕਾਂ ਦੇ ਆਲਮ ਤਾਂ ਇਸ ਤੋਂ ਵੀ ਜ਼ਿਆਦਾ ਨਿਰਾਲੇ ਹਨ ਜਿੱਥੇ ਮਨਜਿੰਦਰ ਸਿੰਘ ਗਿਆਸਪੁਰਾ ਵਰਗੇ ਆਗੂ ਸੂਬੇ ਦੇ ਸਰਵਉੱਚ ਧਾਰਮਿਕ ਅਸਥਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਅਵਾ-ਤਵਾ ਬੋਲ ਰਹੇ ਹਨ ਅਤੇ ਨਾਭੇ ਵਾਲਾ ਵਿਧਾਇਕ ਆਪਣੇ ਹੀ ਪਾਰਟੀ ਵਰਕਰਾਂ ਉੱਤੇ ਧੌਸ ਦਿਖਾਉਣ ਲਈ ਚਰਚਾ ਵਿੱਚ ਹੈ ਜਦਕਿ ਕਈ ਹੋਰ ਵਿਧਾਇਕਾਂ ਉੱਤੇ ਚੇਅਰਮੈਨੀਆਂ ਅਤੇ ਟਰੱਕ ਯੂਨੀਅਨਾਂ ਦੀਆਂ ਪ੍ਰਧਾਨਗੀਆਂ ਮੋਟੀਆਂ ਰੁਪਇਆਂ ਵਿੱਚ ਵੇਚਣ ਦੇ ਗੰਭੀਰ ਅਤੇ ਸਿਰੇ ਦੇ ਬਦਨਾਮ ਇਲਜ਼ਾਮ ਲੱਗ ਚੁੱਕੇ ਹਨ ਅਤੇ ਪੂਰੇ ਸੂਬੇ ਨੂੰ ਪੁਲੀਸ ਦੇ ਹਵਾਲੇ ਕਰਕੇ ਵਿਧਾਇਕਾਂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਉੱਤੇ ਧੜਾਧੜ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਕਿੰਨੇ ਕੁ ਵਿਧਾਇਕਾਂ ਦੇ ਟਿਕਟ ਪਾਰਟੀ ਵੱਲੋਂ ਕੱਟੇ ਜਾਣਗੇ ਇਸ ਦਾ ਅਸਲ ਸੱਚ ਸਿਰਫ਼ ਕੇਜਰੀਵਾਲ ਹੀ ਜਾਣਦਾ ਹੈ ਪਰ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵੱਲੋਂ ਮਨੀਸ਼ ਸਿਸੋਦੀਆ ਦੇ ਸਖ਼ਤ ਹੁਕਮਾਂ ਉੱਤੇ ਇੱਕ ਸਾਬਕਾ ਗੈਂਗਸਟਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਨਾਲ ਪਾਰਟੀ ਦੀ ਰਹੀ-ਸਹੀ ਮਿੱਟੀ ਵੀ ਪਲੀਤ ਹੋ ਚੁੱਕੀ ਹੈ ਜਿਸ ਨੂੰ ਦੇਖਦਿਆਂ ਆਮ ਲੋਕਾਂ ਵਿੱਚ ਇਹ ਚਰਚਾ ਆਮ ਹੈ ਕਿ ਵੋਟਾਂ ਤੋਂ ਪਹਿਲਾਂ-ਪਹਿਲਾਂ ਇਸ ਪਾਰਟੀ ਦੇ ਹੋਰ ਵੀ ਬਹੁਤ ਬੁਰੇ ਦਿਨ ਦੇਖਣ ਨੂੰ ਮਿਲਣਗੇ ਅਤੇ ਅਜਿਹੇ ਹਾਲਾਤ ਵਿੱਚ ਇਹ ਸਿਆਸੀ ਵਿਸ਼ਲੇਸ਼ਣ ਬਿਲਕੁਲ ਠੀਕ ਬੈਠਦਾ ਹੈ ਕਿ ਪਾਰਟੀ ਨੂੰ ਆਪਣੀ ਸਾਖ ਬਚਾਉਣ ਲਈ ਆਪਣੇ ਅੱਧੇ ਤੋਂ ਵੱਧ ਵੱਡੇ ਲੀਡਰਾਂ ਅਤੇ ਦਾਗ਼ੀ ਮੰਤਰੀਆਂ ਦੇ ਪੱਤੇ ਕੱਟਣੇ ਹੀ ਪੈਣਗੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮੰਡਪ ਵਿੱਚ ਪਹੁੰਚੀ ਪੁਲਿਸ ਨੂੰ ਵੇਖ ਕੇ ਲਾੜੇ ਦੇ ਛੁੱਟੇ ਪਸੀਨੇ, ਫੇਰਿਆਂ ਤੋਂ ਪਹਿਲਾਂ ਹੀ ਬਰਾਤੀਆਂ ਸਮੇਤ ਮੌਕੇ ਤੋਂ ਫ਼ਰਾਰ ਹੋਇਆ ਨੌਜਵਾਨ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 7 2
Users Today : 43
Users Yesterday : 120
Users Last 7 days : 349

ਰਾਸ਼ੀਫਲ

error: Content is protected !!