Home » ਪ੍ਰਮੁੱਖ ਖ਼ਬਰਾਂ » ਸ਼੍ਰੀਮਦ ਭਾਗਵਤ ਕਥਾ ਦੀ ਤੀਸਰੀ ਸ਼ਾਮ ਦੀ ਸ਼ੁਰੂਆਤ ਭਗਤੀਮਈ ਮਾਹੌਲ ‘ਚ ਹੋਈ: ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਨੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ

ਸ਼੍ਰੀਮਦ ਭਾਗਵਤ ਕਥਾ ਦੀ ਤੀਸਰੀ ਸ਼ਾਮ ਦੀ ਸ਼ੁਰੂਆਤ ਭਗਤੀਮਈ ਮਾਹੌਲ ‘ਚ ਹੋਈ: ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਨੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ

ਗੁਰਬਿੰਦਰ ਸਿੰਘ/ਬੇਅੰਤ ਬਰਨਾਲਾ
ਭਦੌੜ ਵਿਖੇ ਸ਼੍ਰੀਮਦ ਭਾਗਵਤ ਕਥਾ ਦੌਰਾਨ ਜੋਤੀ ਪ੍ਰਚੰਡ ਕਰਨ ਅਤੇ ਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਦੀ ਰਸਮ ਅਦਾ ਕਰਦੇ ਹੋਏ ਪ੍ਰਬੰਧਕ ਅਤੇ ਪਤਵੰਤੇ ਸੱਜਣ।
[responsivevoice_button voice="Hindi Male"]

  ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਾਚੀਨ ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਪੱਚੀਵੇਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਦੇ ਸਬੰਧ ਵਿੱਚ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੀ ਤੀਸਰੀ ਸ਼ਾਮ ਦੀ ਸ਼ੁਰੂਆਤ ਅਤਿਅੰਤ ਭਗਤੀਪੂਰਨ ਅਤੇ ਸ਼ਰਧਾਪੂਰਵਕ ਮਾਹੌਲ ਵਿੱਚ ਹੋਈ। ਕਥਾ ਦੀ ਤੀਸਰੀ ਸ਼ਾਮ ਦੀ ਪੂਜਾ ਅਰਚਨਾ ਦੀ ਪਵਿੱਤਰ ਰਸਮ ਸ੍ਰੀ ਨਿਰਾਲੇ ਬਾਬਾ ਗਊ ਧਾਮ ਭਦੌੜ ਦੇ ਸਕੱਤਰ ਅਤੇ ਐਸ.ਐਸ. ਜੈਨ ਸਭਾ ਦੇ ਪ੍ਰਧਾਨ ਰਘੂਨਾਥ ਜੈਨ ਵੱਲੋਂ ਆਪਣੇ ਪਰਿਵਾਰ ਸਮੇਤ ਪੂਰੀ ਵਿਧੀ-ਵਿਧਾਨ ਨਾਲ ਅਦਾ ਕੀਤੀ ਗਈ, ਜਦੋਂ ਕਿ ਜੋਤੀ ਪ੍ਰਚੰਡ ਕਰਨ ਦੀ ਰਸਮ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਫਰੈਂਡਜ਼ ਕਲੱਬ ਦੇ ਪ੍ਰਧਾਨ ਸਤੀਸ਼ ਕੁਮਾਰ ਤੀਸਾ ਵੱਲੋਂ ਆਪਣੇ ਪਰਿਵਾਰ ਸਮੇਤ ਨਿਭਾਈ ਗਈ। ਇਸ ਤੋਂ ਬਾਅਦ ਕਥਾ ਵਿਆਸ ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਚੀਮਾਂ ਵਾਲਿਆਂ ਨੇ ਮਧੁਰ ਭਜਨਾਂ ਨਾਲ ਕਥਾ ਦਾ ਸ਼ੁਭ ਆਰੰਭ ਕੀਤਾ, ਜਿਸ ਨਾਲ ਪੂਰਾ ਮੰਦਰ ਪਰਿਸਰ ਭਗਤੀ ਦੇ ਰੰਗ ਵਿੱਚ ਰੰਗ ਗਿਆ। ਕਥਾ ਵਿਆਸ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਭਗਤੀ ਦਾ ਅਸਲ ਗਿਆਨ ਸਮਝ ਆ ਗਿਆ, ਉਸ ਨੇ ਸਮਝੋ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ। ਉਨ੍ਹਾਂ ਨੇ ਵੱਖ-ਵੱਖ ਪਵਿੱਤਰ ਪ੍ਰਸੰਗ ਸੁਣਾ ਕੇ ਅਤੇ ਮਨਮੋਹਕ ਭਜਨ ਗਾ ਕੇ ਭਗਤਾਂ ਨੂੰ ਝੂਮਣ ਅਤੇ ਨੱਚਣ ਲਈ ਮਜਬੂਰ ਕਰ ਦਿੱਤਾ। ਸਮਾਗਮ ਦੌਰਾਨ ਕਥਾ ਵਿਆਸ ਸਵਾਮੀ ਡਾ. ਰਾਮ ਤੀਰਥ ਜੀ ਮਹਾਰਾਜ ਅਤੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਮਹਾਂ ਆਰਤੀ ਕੀਤੀ ਗਈ। ਇਸ ਸ਼ੁਭ ਮੌਕੇ ‘ਤੇ ਵਿਦਵਾਨ ਪੰਡਿਤ ਆਸ਼ੂ ਸ਼ਰਮਾ, ਪੰਡਿਤ ਦੀਪਕ ਸ਼ਰਮਾ, ਅਗਰਵਾਲ ਸਭਾ ਦੇ ਪ੍ਰਧਾਨ ਹਰੀਸ਼ ਕੁਮਾਰ ਗਰਗ, ਉੱਘੇ ਸਮਾਜ ਸੇਵੀ ਧਰਮਿੰਦਰਪਾਲ ਗਰਗ ਪੱਪੂ, ਰਿੰਕੂ ਜੈਨ, ਰਾਜੂ ਜੈਨ, ਜਗਸੀਰ ਕੁਮਾਰ ਗੱਗੀ, ਬੀਰਬਲ ਦਾਸ ਗਰਗ, ਜਗਸੀਰ ਚੰਦ, ਹੀਰਾ ਲਾਲ ਸਿੰਗਲਾ, ਗੋਰਾ ਲਾਲ, ਸੁਰਿੰਦਰਪਾਲ ਸਿੰਗਲਾ, ਨਰੌਤਮ ਘਈ, ਸੋਨੂੰ, ਦੀਪਕ ਮਿੱਤਲ, ਮਨੀਸ਼ ਗਰਗ, ਵਿਵੇਕ ਕੁਮਾਰ, ਡਾਕਟਰ ਵਿਨੋਦ ਗਰਗ, ਮੋਹਿਤ ਜੈਨ, ਅਜੈ ਬੱਤਾ, ਪ੍ਰਦੀਪ ਕੁਮਾਰ, ਡਾਕਟਰ ਪ੍ਰਿੰਸ, ਅਮਿਤ ਕੁਮਾਰ ਅਤੇ ਸੰਜੇ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਦੇ ਚੇਅਰਮੈਨ ਡਾਕਟਰ ਪ੍ਰਵੀਨ ਕੁਮਾਰ ਗੌਤਮ, ਪ੍ਰਧਾਨ ਨੀਤਨ ਸਿੰਗਲਾ, ਜਨਰਲ ਸਕੱਤਰ ਨਰੇਸ਼ ਕੁਮਾਰ ਨੀਟਾ, ਖ਼ਜ਼ਾਨਚੀ ਗਗਨ ਸ਼ਰਮਾ, ਉਪ ਪ੍ਰਧਾਨ ਪ੍ਰਿੰਸ ਸੇਠੀ, ਵਧੀਕ ਸਕੱਤਰ ਮਨਦੀਪ ਬਾਂਸਲ, ਸੰਯੁਕਤ ਸਕੱਤਰ ਗੁਰਦੀਪ ਕੁਮਾਰ ਦੀਪਾ, ਸਲਾਹਕਾਰ ਸੁਰਿੰਦਰ ਸ਼ਰਮਾ, ਪ੍ਰੈੱਸ ਸਕੱਤਰ ਆਤਮਾ ਸਿੰਗਲਾ, ਮਨੋਜ ਕੁਮਾਰ, ਪਾਰਸ ਗਰਗ, ਧਰੁਵ ਸਿੰਗਲਾ ਅਤੇ ਹਿਮਾਂਸ਼ੂ ਸਿੰਗਲਾ ਸਮੇਤ ਸਮੂਹ ਮੈਂਬਰਾਂ ਵੱਲੋਂ ਸੰਗਤਾਂ ਨੂੰ ਪ੍ਰਸ਼ਾਦ ਵੰਡਣ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਈ ਗਈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮੁੱਦਿਆਂ ਲਈ ਐਨ.ਡੀ.ਏ. ‘ਚ ਸ਼ਾਮਲ ਹੋਣ ਲਈ ਤਿਆਰ: ਪ੍ਰੋ. ਚੰਦੂਮਾਜਰਾ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 9 4 4
Users Today : 94
Users Yesterday : 195
Users Last 7 days : 516

ਰਾਸ਼ੀਫਲ