ਕੇਂਦਰੀ ਬਿਊਰੋ
ਜਾਪਾਨ ਦੇ ਆਈਚੀ-ਨਾਗੋਆ ਸ਼ਹਿਰ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਮੁਕਾਬਲਿਆਂ ਦੇ ਆਯੋਜਨ ਨੂੰ ਲੈ ਕੇ ਤਿਆਰੀਆਂ ਦੀ ਘਾਟ ਅਤੇ ਬੇਨਿਯਮੀਆਂ ਦੇ ਬਾਵਜੂਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਾਂ ਕਿਸੇ ਵੀ ਹੋਰ ਦੇਸ਼ ਵੱਲੋਂ ਆਪਣੀ ਦੂਜੇ ਦਰਜੇ ਦੀ ਟੀਮ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਹਾਲ ਹੀ ਵਿੱਚ ਹੋਈ ਏਸ਼ੀਅਨ ਕ੍ਰਿਕਟ ਕੌਂਸਲ ਦੀ ਅਹਿਮ ਬੈਠਕ ਦੌਰਾਨ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਬੋਰਡ ਆਪਣੀ ਮੁੱਖ ਟੀਮ ਵਿੱਚ ਕੋਈ ਬਦਲਾਅ ਨਹੀਂ ਕਰੇਗਾ। ਇਸ ਮੀਟਿੰਗ ਵਿੱਚ ਸਿਰਫ਼ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਤਮੀਮ ਇਕਬਾਲ ਨੇ ਹੀ ਜਾਪਾਨ ਵਿੱਚ ਮੌਜੂਦਾ ਮਾੜੇ ਪ੍ਰਬੰਧਾਂ ਨੂੰ ਦੇਖਦਿਆਂ ਦੂਜੇ ਦਰਜੇ ਦੀ ਟੀਮ ਭੇਜਣ ਦੀ ਤਜਵੀਜ਼ ਰੱਖੀ ਸੀ, ਪਰ ਭਾਰਤੀ ਬੋਰਡ ਸਮੇਤ ਕਿਸੇ ਵੀ ਹੋਰ ਮੈਂਬਰ ਦੇਸ਼ ਨੇ ਇਸ ਦਾ ਸਮਰਥਨ ਨਹੀਂ ਕੀਤਾ। ਨਿਯਮਾਂ ਅਨੁਸਾਰ ਏਸ਼ੀਆਈ ਖੇਡਾਂ ਲਈ ਰਿਜ਼ਰਵ ਖਿਡਾਰੀਆਂ ਦੀ ਸੂਚੀ ਪਹਿਲਾਂ ਹੀ ਦੇਣੀ ਪੈਂਦੀ ਹੈ, ਇਸ ਲਈ ਕਿਸੇ ਖਿਡਾਰੀ ਦੇ ਜ਼ਖ਼ਮੀ ਜਾਂ ਅਣਫਿੱਟ ਹੋਣ ‘ਤੇ ਸਿਰਫ਼ ਉਨ੍ਹਾਂ ਰਿਜ਼ਰਵ ਖਿਡਾਰੀਆਂ ਨੂੰ ਹੀ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਕਰਕੇ ਪੂਰੀ ਦੀ ਪੂਰੀ ਨਵੀਂ ਟੀਮ ਭੇਜਣਾ ਸੰਭਵ ਨਹੀਂ ਹੈ। ਇਸ ਬੈਠਕ ਵਿੱਚ ਸਭ ਤੋਂ ਵੱਡਾ ਮੁੱਦਾ ਜਾਪਾਨ ਵਿੱਚ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਟੇਡੀਅਮ ਦੀ ਮਾੜੀ ਹਾਲਤ ਰਿਹਾ। ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਅਤੇ ਪਾਕਿਸਤਾਨੀ ਬੋਰਡ ਦੇ ਮੁਖੀ ਮੋਹਸਿਨ ਨਕਵੀ ਨੇ ਟੈਸਟ ਖੇਡਣ ਵਾਲੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਪਾਨ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਪਣੇ ਨੁਮਾਇੰਦੇ ਭੇਜਣ। ਕੌਂਸਲ ਵੱਲੋਂ ਵੀ ਆਪਣਾ ਇੱਕ ਵਿਸ਼ੇਸ਼ ਨੁਮਾਇੰਦਾ ਉੱਥੇ ਭੇਜਿਆ ਗਿਆ ਹੈ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜਿਸ ਸਟੇਡੀਅਮ ਵਿੱਚ ਇਹ ਮੁਕਾਬਲੇ ਹੋਣੇ ਹਨ, ਉੱਥੇ ਸਿਰਫ਼ ਤਿੰਨ ਸੌ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਖਿਡਾਰੀਆਂ ਦੇ ਕੱਪੜੇ ਬਦਲਣ ਵਾਲੇ ਕਮਰੇ ਵੀ ਪੱਕੇ ਬਣਾਉਣ ਦੀ ਬਜਾਏ ਅਸਥਾਈ ਟੈਂਟਾਂ ਵਿੱਚ ਬਣਾਏ ਗਏ ਹਨ ਅਤੇ ਪਖਾਨੇ ਇਹਨਾਂ ਟੈਂਟਾਂ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਹਨ, ਜਿਸ ਨਾਲ ਖਿਡਾਰੀਆਂ ਅਤੇ ਖਾਸ ਕਰਕੇ ਮਹਿਲਾ ਖਿਡਾਰੀਆਂ ਲਈ ਅਸੁਵਿਧਾਜਨਕ ਸਥਿਤੀ ਪੈਦਾ ਹੋ ਸਕਦੀ ਹੈ। ਖਿਡਾਰੀਆਂ ਦੇ ਠਹਿਰਨ ਲਈ ਬੁੱਕ ਕੀਤੇ ਗਏ ਹੋਟਲਾਂ ਦੇ ਕਮਰੇ ਵੀ ਬਹੁਤ ਛੋਟੇ ਹਨ। ਫਿਲਹਾਲ ਮੈਦਾਨ ਦਾ ਮੁੱਖ ਦਰਵਾਜ਼ਾ ਬੰਦ ਕਰਕੇ ਨਿਰਮਾਣ ਕਾਰਜ ਚੱਲ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ ਮਹਿਲਾ ਕ੍ਰਿਕਟ ਮੁਕਾਬਲੇ ਸਤੰਬਰ ਦੇ ਮੱਧ ਵਿੱਚ ਅਤੇ ਪੁਰਸ਼ਾਂ ਦੇ ਮੁਕਾਬਲੇ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਸ਼ੁਰੂ ਤੱਕ ਖੇਡੇ ਜਾਣਗੇ, ਪਰ ਖਰਾਬ ਪ੍ਰਬੰਧਾਂ ਕਾਰਨ ਖੇਡ ਬੋਰਡਾਂ ਵਿੱਚ ਭਾਰੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਪਿੰਡ ਭਗਤਪੁਰਾ ਮੌੜ ਦੇ 15 ਪਰਿਵਾਰ ‘ਆਪ’ ਵਿੱਚ ਸ਼ਾਮਲ: ਵਿਧਾਇਕ ਲਾਭ ਸਿੰਘ ਉੱਗੋਕੇ









Users Today : 97
Users Yesterday : 14
Users Last 7 days : 242