Home » ਪ੍ਰਮੁੱਖ ਖ਼ਬਰਾਂ » ਹਾਸਰਸ ਅਤੇ ਸਮਾਜਿਕ ਮੁੱਦਿਆਂ ‘ਤੇ ਆਧਾਰਿਤ ਫਿਲਮ ‘ਛੜੇ ਭਗਤ’ ਏਕੀ ਅਗਸਤ ਨੂੰ ਹੋਵੇਗੀ ਰਿਲੀਜ਼

ਹਾਸਰਸ ਅਤੇ ਸਮਾਜਿਕ ਮੁੱਦਿਆਂ ‘ਤੇ ਆਧਾਰਿਤ ਫਿਲਮ ‘ਛੜੇ ਭਗਤ’ ਏਕੀ ਅਗਸਤ ਨੂੰ ਹੋਵੇਗੀ ਰਿਲੀਜ਼

     ਪੰਜਾਬੀ ਸਭਿਆਚਾਰ, ਭਾਸ਼ਾ ਅਤੇ ਸਮਾਜਿਕ ਸਰੋਕਾਰਾਂ ਲਈ ਲਗਾਤਾਰ ਯਤਨਸ਼ੀਲ ਪ੍ਰਸਿੱਧ ਕਲਾਕਾਰ, ਅਦਾਕਾਰ ਅਤੇ ਲੇਖਕ ਗੁਰਚੇਤ ਚਿੱਤਰਕਾਰ ਦੀ ਨਵੀਂ ਹਾਸਰਸ ਅਤੇ ਗੰਭੀਰ ਸਮਾਜਿਕ ਸੋਚ ਨੂੰ ਦਰਸਾਉਂਦੀ ਫਿਲਮ 'ਛੜੇ ਭਗਤ' ਏਕੀ ਅਗਸਤ ਨੂੰ ਯੂ-ਟਿਊਬ ਦੇ ਮਾਧਿਅਮ ਰਾਹੀਂ
 ਨਵੀਂ ਪੰਜਾਬੀ ਫਿਲਮ 'ਛੜੇ ਭਗਤ' ਦਾ ਪੋਸਟਰ ਅਤੇ ਫਿਲਮ ਦੇ ਪ੍ਰਮੁੱਖ ਅਦਾਕਾਰ ਗੁਰਚੇਤ ਚਿੱਤਰਕਾਰ ਆਪਣੀ ਟੀਮ ਦੇ ਨਾਲ।
[responsivevoice_button voice="Hindi Male"]

ਬਰਨਾਲਾ ਬਿਊਰੋ

                 ਪੰਜਾਬੀ ਸਭਿਆਚਾਰ, ਭਾਸ਼ਾ ਅਤੇ ਸਮਾਜਿਕ ਸਰੋਕਾਰਾਂ ਲਈ ਲਗਾਤਾਰ ਯਤਨਸ਼ੀਲ ਪ੍ਰਸਿੱਧ ਕਲਾਕਾਰ, ਅਦਾਕਾਰ ਅਤੇ ਲੇਖਕ ਗੁਰਚੇਤ ਚਿੱਤਰਕਾਰ ਦੀ ਨਵੀਂ ਹਾਸਰਸ ਅਤੇ ਗੰਭੀਰ ਸਮਾਜਿਕ ਸੋਚ ਨੂੰ ਦਰਸਾਉਂਦੀ ਫਿਲਮ ‘ਛੜੇ ਭਗਤ’ ਏਕੀ ਅਗਸਤ ਨੂੰ ਯੂ-ਟਿਊਬ ਦੇ ਮਾਧਿਅਮ ਰਾਹੀਂ ਦੇਸ਼ ਅਤੇ ਵਿਦੇਸ਼ਾਂ ਵਿੱਚ ਇੱਕੋ ਵੇਲੇ ਰਿਲੀਜ਼ ਹੋਣ ਜਾ ਰਹੀ ਹੈ। ਬਿਕਰਮ ਗਿੱਲ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਇਸ ਫਿਲਮ ਵਿੱਚ ਗੁਰਚੇਤ ਚਿੱਤਰਕਾਰ ਦੇ ਨਾਲ-ਨਾਲ ਸਰਬੰਸ ਪ੍ਰਤੀਕ ਸਿੰਘ, ਕਮਲ ਰਾਜਪਾਲ, ਨੀਟਾ, ਸਤਬੀਰ ਬੈਨੀਪਾਲ, ਪਰਮਜੀਤ ਗਿੱਲ, ਹਰਜੱਸ ਅਤੇ ਰੂਪ ਕੌਰ ਵਰਗੇ ਸੁਲਝੇ ਹੋਏ ਕਲਾਕਾਰਾਂ ਨੇ ਆਪੋ-ਆਪਣੀਆਂ ਅਹਿਮ ਭੂਮਿਕਾਵਾਂ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਨਿਭਾਈਆਂ ਹਨ। ਇਹ ਫਿਲਮ ਪਿੰਡਾਂ ਵਿੱਚ ਰਹਿਣ ਵਾਲੇ ਅਣਵਿਆਹੇ ਨੌਜਵਾਨਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਮੁਸ਼ਕਲਾਂ ‘ਤੇ ਕੇਂਦਰਿਤ ਹੈ। ਫਿਲਮ ਦੀ ਕਹਾਣੀ ਅਤੇ ਇਸ ਦੇ ਪਿਛੋਕੜ ਬਾਰੇ ਚਰਚਾ ਕਰਦਿਆਂ ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਜਿੱਥੇ ਜ਼ਮੀਨ-ਜਾਇਦਾਦ ਦੀ ਵੰਡ ਅਤੇ ਘਰਾਂ ਦੇ ਬਟਵਾਰੇ ਦੇ ਡਰੋਂ ਪਰਿਵਾਰਾਂ ਵਿੱਚ ਕਈ ਤਰ੍ਹਾਂ ਦੇ ਸਮਾਜਿਕ ਸੁਭਾਅ ਦੇਖਣ ਨੂੰ ਮਿਲਦੇ ਰਹੇ ਹਨ। ਇਸ ਦੇ ਨਾਲ ਹੀ ਕੁੜੀਆਂ ਦੀ ਘੱਟਦੀ ਜਨਮ ਦਰ ਵੀ ਇੱਕ ਵੱਡਾ ਕਾਰਨ ਰਹੀ ਹੈ, ਜਿਸ ਕਰਕੇ ਹਰ ਪਿੰਡ, ਗਲੀ ਅਤੇ ਮੁਹੱਲੇ ਵਿੱਚ ਨੌਜਵਾਨਾਂ ਦਾ ਅਣਵਿਆਹੇ ਰਹਿ ਜਾਣਾ ਇੱਕ ਆਮ ਸਮੱਸਿਆ ਬਣ ਗਿਆ। ਪੁਰਾਣੇ ਸਮਿਆਂ ਵਿੱਚ ਜ਼ਮੀਨ ਬਚਾਉਣ ਦੇ ਮਾਰਗਾਂ ਨੂੰ ਅਪਣਾਇਆ ਜਾਂਦਾ ਸੀ, ਪਰ ਸਮੇਂ ਦੇ ਬਦਲਣ ਅਤੇ ਪਿੰਡਾਂ ਦੇ ਸ਼ਹਿਰੀਕਰਨ ਨਾਲ ਸਥਿਤੀਆਂ ਵਿੱਚ ਵੱਡੀ ਤਬਦੀਲੀ ਆਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਫਿਲਮ ਵਿੱਚ ਅਣਵਿਆਹੇ ਨੌਜਵਾਨਾਂ ਨੂੰ ਸਮਾਜ ਵਿੱਚ ਆ ਰਹੀਆਂ ਦਰਪੇਸ਼ ਦੁੱਖ-ਤਕਲੀਫ਼ਾਂ ਅਤੇ ਮਾਨਸਿਕ ਪਰੇਸ਼ਾਨੀਆਂ ਨੂੰ ਬਹੁਤ ਹੀ ਬਾਰੀਕੀ ਨਾਲ ਉਜਾਗਰ ਕੀਤਾ ਗਿਆ ਹੈ। ਪਰਿਵਾਰਾਂ ਦੀ ਔਲਾਦ ਦੇ ਵਧਣ ਅਤੇ ਖੇਤੀਯੋਗ ਜ਼ਮੀਨਾਂ ਦੇ ਲਗਾਤਾਰ ਘਟਣ ਕਾਰਨ ਪੈਦਾ ਹੋਈਆਂ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਵੀ ਇਸ ਫਿਲਮ ਦਾ ਮੁੱਖ ਆਧਾਰ ਬਣਾਇਆ ਗਿਆ ਹੈ। ਇਹ ਫਿਲਮ ਜਿੱਥੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ, ਉੱਥੇ ਹੀ ਉਨ੍ਹਾਂ ਨੂੰ ਸਮਾਜਿਕ ਗੰਭੀਰਤਾ ‘ਤੇ ਵੀ ਸੋਚਣ ਲਈ ਮਜਬੂਰ ਕਰੇਗੀ। ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਸਮੁੱਚੀ ਟੀਮ ਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦੇਣਗੇ। ਪਿੰਡ-ਪਿੰਡ ਦੀ ਇਸ ਸੱਚੀ ਕਹਾਣੀ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੀਡੀਓ ਦੇ ਪ੍ਰਸਾਰਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਏਕੀ ਅਗਸਤ ਨੂੰ ਇਹ ਫਿਲਮ ਵਿਸ਼ਵ ਭਰ ਦੇ ਦਰਸ਼ਕਾਂ ਦੇ ਸਨਮੁਖ ਹੋਵੇਗੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਲਾਪਤਾ ਭਤੀਜਾ ਅੰਮ੍ਰਿਤਸਰ ਤੋਂ ਸੁਰੱਖਿਅਤ ਮਿਲਿਆ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 0 3
Users Today : 11
Users Yesterday : 24
Users Last 7 days : 180

ਰਾਸ਼ੀਫਲ