Home » ਪ੍ਰਮੁੱਖ ਖ਼ਬਰਾਂ » ਮਨੀਸ਼ ਗਰਗ ਅਤੇ ਉਨ੍ਹਾਂ ਦੀ ਧਰਮਪਤਨੀ ਸਿਰਾਜ਼ ਗਰਗ ਮਾਤਾ ਚਿੰਤਪੁਰਨੀ ਧਾਮ ਵਿਖੇ ਹੋਏ ਨਤਮਸਤਕ, ਭਦੌੜ ਵਾਲਿਆਂ ਦੀ ਧਰਮਸ਼ਾਲਾ ‘ਚ ਭੰਡਾਰਾ ਵਰਤਾਉਣ ਦੀ ਕੀਤੀ ਸੇਵਾ

ਮਨੀਸ਼ ਗਰਗ ਅਤੇ ਉਨ੍ਹਾਂ ਦੀ ਧਰਮਪਤਨੀ ਸਿਰਾਜ਼ ਗਰਗ ਮਾਤਾ ਚਿੰਤਪੁਰਨੀ ਧਾਮ ਵਿਖੇ ਹੋਏ ਨਤਮਸਤਕ, ਭਦੌੜ ਵਾਲਿਆਂ ਦੀ ਧਰਮਸ਼ਾਲਾ ‘ਚ ਭੰਡਾਰਾ ਵਰਤਾਉਣ ਦੀ ਕੀਤੀ ਸੇਵਾ

ਸਾਉਣ ਮਹੀਨੇ ਦੇ ਚਾਲਿਆਂ ਦੌਰਾਨ ਮਾਤਾ ਚਿੰਤਪੁਰਨੀ ਧਾਮ ਦੇ ਪਵਿੱਤਰ ਦਰਬਾਰ ਵਿੱਚ ਮਾਤਾ ਜੀ ਦੇ ਦਰਸ਼ਨ ਕਰਨ ਲਈ ਅਣਗਿਣਤ ਭਗਤ ਪਹੁੰਚ ਰਹੇ ਹਨ ਅਤੇ ਦਰਸ਼ਨ ਕਰਕੇ ਆਪਣੀਆਂ ਝੋਲੀਆਂ ਭਰ ਰਹੇ ਹਨ। ਇਸੇ ਲੜੀ ਤਹਿਤ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜਸੇਵੀ ਮਨੀਸ਼ ਗਰਗ ਆਪਣੀ ਧਰਮਪਤਨੀ ਕੌਂਸਲਰ ਸਿਰਾਜ ਗਰਗ ਨਾਲ ਮਾਤਾ ਚਿੰਤਪੁਰਨੀ ਧਾਮ ਦੇ ਦਰਬਾਰ ਵਿੱਚ ਨਤਮਸਤਕ ਹੋਏ ਅਤੇ
ਮਾਤਾ ਚਿੰਤਪੁਰਨੀ ਧਾਮ ਵਿਖੇ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿੱਚ ਲੰਗਰ ਵਰਤਾਉਣ ਦੀ ਸੇਵਾ ਕਰਦੇ ਹੋਏ ਸਾਬਕਾ ਪ੍ਰਧਾਨ ਮਨੀਸ਼ ਗਰਗ, ਉਨ੍ਹਾਂ ਦੀ ਧਰਮਪਤਨੀ ਸਿਰਾਜ ਗਰਗ ਅਤੇ ਲੰਗਰ ਕਮੇਟੀ ਦੇ ਅਹੁਦੇਦਾਰ।
[responsivevoice_button voice="Hindi Male"]

ਮਨੀਸ਼ ਗਰਗ ਅਤੇ ਉਨ੍ਹਾਂ ਦੀ ਧਰਮਪਤਨੀ ਸਿਰਾਜ਼ ਗਰਗ ਮਾਤਾ ਚਿੰਤਪੁਰਨੀ ਧਾਮ ਵਿਖੇ ਹੋਏ ਨਤਮਸਤਕ, ਭਦੌੜ ਵਾਲਿਆਂ ਦੀ ਧਰਮਸ਼ਾਲਾ ‘ਚ ਭੰਡਾਰਾ ਵਰਤਾਉਣ ਦੀ ਕੀਤੀ ਸੇਵਾ

ਬਰਨਾਲਾ ਬਿਊਰੋ

             ਸਾਉਣ ਮਹੀਨੇ ਦੇ ਚਾਲਿਆਂ ਦੌਰਾਨ ਮਾਤਾ ਚਿੰਤਪੁਰਨੀ ਧਾਮ ਦੇ ਪਵਿੱਤਰ ਦਰਬਾਰ ਵਿੱਚ ਮਾਤਾ ਜੀ ਦੇ ਦਰਸ਼ਨ ਕਰਨ ਲਈ ਅਣਗਿਣਤ ਭਗਤ ਪਹੁੰਚ ਰਹੇ ਹਨ ਅਤੇ ਦਰਸ਼ਨ ਕਰਕੇ ਆਪਣੀਆਂ ਝੋਲੀਆਂ ਭਰ ਰਹੇ ਹਨ। ਇਸੇ ਲੜੀ ਤਹਿਤ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜਸੇਵੀ ਮਨੀਸ਼ ਗਰਗ ਆਪਣੀ ਧਰਮਪਤਨੀ ਕੌਂਸਲਰ ਸਿਰਾਜ ਗਰਗ ਨਾਲ ਮਾਤਾ ਚਿੰਤਪੁਰਨੀ ਧਾਮ ਦੇ ਦਰਬਾਰ ਵਿੱਚ ਨਤਮਸਤਕ ਹੋਏ ਅਤੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਮਾਤਾ ਰਾਣੀ ਅੱਗੇ ਸ਼ਹਿਰ ਭਦੌੜ ਦੀ ਚੜ੍ਹਦੀਕਲਾ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਦਰਸ਼ਨ ਕਰਨ ਤੋਂ ਬਾਅਦ ਉਹ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਮਾਤਾ ਜੀ ਦੇ ਦਰਬਾਰ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਭਦੌੜ ਵੱਲੋਂ ਲਗਾਏ ਗਏ ਤਾਲੀਵੇਂ ਦੇਸੀ ਘਿਓ ਦੇ ਵਿਸ਼ਾਲ ਭੰਡਾਰੇ ਵਿੱਚ ਭੰਡਾਰਾ ਵਰਤਾਉਣ ਦੀ ਸੇਵਾ ਨਿਭਾਈ। ਇਸ ਸਮੇਂ ਗੱਲਬਾਤ ਕਰਦਿਆਂ ਮਨੀਸ਼ ਗਰਗ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਭਦੌੜ ਦੇ ਸਮੂਹ ਅਹੁਦੇਦਾਰ ਬਹੁਤ ਵਧਾਈ ਦੇ ਪਾਤਰ ਹਨ ਜੋ ਪਿਛਲੇ ਤਾਲੀ ਸਾਲਾਂ ਤੋਂ ਲਗਾਤਾਰ ਹਰ ਸਾਲ ਸਮੂਹ ਨਗਰ ਭਦੌੜ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿੱਚ ਭੰਡਾਰਾ ਲਗਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਭੰਡਾਰੇ ਵਿੱਚ ਭੰਡਾਰਾ ਵਰਤਾਉਣ ਦੀ ਸੇਵਾ ਕਰਕੇ ਮਨ ਨੂੰ ਬਹੁਤ ਸਕੂਨ ਅਤੇ ਖ਼ੁਸ਼ੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਹ ਭੰਡਾਰਾ ਬਾਰ੍ਹਾਂ ਅਗਸਤ ਤੋਂ ਇੱਕਵੀਂ ਅਗਸਤ ਤੱਕ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿਖੇ ਨਿਰਵਿਘਨ ਜਾਰੀ ਰਹੇਗਾ ਅਤੇ ਭੰਡਾਰੇ ਦੌਰਾਨ ਭਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਸੁਆਦੀ ਪਕਵਾਨ ਤਿਆਰ ਕਰਕੇ ਬੜੀ ਸ਼ਰਧਾ ਨਾਲ ਵਰਤਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਚਿੰਤਪੁਰਨੀ ਧਾਮ ਦੇ ਦਰਬਾਰ ਵਿੱਚ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਲੰਗਰ ਕਮੇਟੀ ਵੱਲੋਂ ਹਰ ਸਾਲ ਭੰਡਾਰਾ ਲਗਾਉਣਾ ਪੂਰੇ ਸ਼ਹਿਰ ਭਦੌੜ ਲਈ ਬੜੀ ਮਾਣ ਵਾਲੀ ਗੱਲ ਹੈ। ਇਸ ਸਮੇਂ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਭਦੌੜ ਦੇ ਅਹੁਦੇਦਾਰਾਂ ਵੱਲੋਂ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਅਤੇ ਉਨ੍ਹਾਂ ਦੀ ਧਰਮਪਤਨੀ ਕੌਂਸਲਰ ਸਿਰਾਜ ਗਰਗ ਦਾ ਧਰਮਸ਼ਾਲਾ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਉੱਤਰਾਖੰਡ ਸਰਕਾਰ ਦੇ ਦੱਸ ਵਿਭਾਗਾਂ ਦੀਆਂ ਇੰਟਰਨੈੱਟ ਪ੍ਰਣਾਲੀਆਂ ‘ਤੇ ਇੰਟਰਨੈੱਟ ਸੁਰੱਖਿਆ ਹਮਲਾ, ਅਧਿਕਾਰੀਆਂ ਨੇ ਅਸਥਾਈ ਤੌਰ ‘ਤੇ ਬੰਦ ਕਰਕੇ ਮੁੜ ਚਾਲੂ ਕੀਤੀਆਂ ਸੇਵਾਵਾਂ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 1 6
Users Today : 24
Users Yesterday : 24
Users Last 7 days : 193

ਰਾਸ਼ੀਫਲ