Home » ਬਠਿੰਡਾ » ਬਠਿੰਡਾ ‘ਚ ਪੱਤਰਕਾਰਾਂ ਨਾਲ ਉਲਝੇ ਰਾਜਾ ਵੜਿੰਗ, ਤੈਸ਼ ‘ਚ ਆ ਕੇ ਬੋਲੇ- ਨਹੀਂ ਦੇਵਾਂਗਾ ਅਸਤੀਫ਼ਾ

ਬਠਿੰਡਾ ‘ਚ ਪੱਤਰਕਾਰਾਂ ਨਾਲ ਉਲਝੇ ਰਾਜਾ ਵੜਿੰਗ, ਤੈਸ਼ ‘ਚ ਆ ਕੇ ਬੋਲੇ- ਨਹੀਂ ਦੇਵਾਂਗਾ ਅਸਤੀਫ਼ਾ

 ਬਠਿੰਡਾ ਦੀ ਗੋਨਿਆਣਾ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਲਝਦੇ ਅਤੇ ਤੈਸ਼ ਵਿੱਚ ਆ ਕੇ ਜਵਾਬ ਦਿੰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ।
[responsivevoice_button voice="Hindi Male"]

ਕੇਂਦਰੀ ਬਿਊਰੋ

                  ਬਠਿੰਡਾ ਦੀ ਗੋਨਿਆਣਾ ਮੰਡੀ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਤੋਂ ਬਾਅਦ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਲਖ਼ੀ ਵਿੱਚ ਆ ਗਏ। ਪੱਤਰਕਾਰਾਂ ਵੱਲੋਂ ਪੁੱਛੇ ਗਏ ਕੁਝ ਸਖ਼ਤ ਅਤੇ ਤਿੱਖੇ ਸਵਾਲਾਂ ਤੋਂ ਨਾਰਾਜ਼ ਹੋ ਕੇ ਰਾਜਾ ਵੜਿੰਗ ਇੱਕ ਨਹੀਂ ਬਲਕਿ ਤਿੰਨ-ਚਾਰ ਪੱਤਰਕਾਰਾਂ ਦੇ ਨਾਂਅ ਲੈ ਕੇ ਉਨ੍ਹਾਂ ਨਾਲ ਉਲਝਦੇ ਹੋਏ ਨਜ਼ਰ ਆਏ। ਗੁੱਸੇ ਵਿੱਚ ਆਏ ਵੜਿੰਗ ਨੇ ਇੱਕ ਪੱਤਰਕਾਰ ‘ਤੇ ਸਰਕਾਰ ਦੀ ਬੋਲੀ ਬੋਲਣ ਦਾ ਦੋਸ਼ ਲਗਾਇਆ, ਜਦਕਿ ਦੂਜੇ ਪੱਤਰਕਾਰ ਨੂੰ ਤਨਜ਼ ਕੱਸਦਿਆਂ ਕਿਹਾ ਕਿ ਉਸ ਨੂੰ ਕਾਂਗਰਸ ਪਾਰਟੀ ਦਾ ਜ਼ਿਆਦਾ ਫ਼ਿਕਰ ਹੈ, ਉਹ ਪੱਤਰਕਾਰ ਹੈ ਜਾਂ ਕਾਂਗਰਸ ਦਾ ਵਰਕਰ। ਇਸ ਦੌਰਾਨ ਕਾਫ਼ੀ ਤੈਸ਼ ਵਿੱਚ ਆ ਕੇ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਪ੍ਰਧਾਨਗੀ ਤੋਂ ਬਿਲਕੁਲ ਵੀ ਅਸਤੀਫ਼ਾ ਨਹੀਂ ਦੇਣਗੇ। ਆਪਣੀ ਕਾਰਗੁਜ਼ਾਰੀ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਉਸ ਔਖੇ ਸਮੇਂ ਵਿੱਚ ਸੰਭਾਲੀ ਸੀ ਜਦੋਂ ਕੋਈ ਧਰਨਾ ਲਗਾਉਣ ਲਈ ਵੀ ਤਿਆਰ ਨਹੀਂ ਸੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਸੱਤ ਸੰਸਦ ਮੈਂਬਰ ਜਿਤਾ ਕੇ ਦਿਖਾਏ ਹਨ। ਪੱਤਰਕਾਰਾਂ ਨਾਲ ਹੋਈ ਇਸ ਭਾਰੀ ਤਲਖ਼ਬਾਜ਼ੀ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਵਿਚਕਾਰ ਹੀ ਪੱਤਰਕਾਰ ਸੰਮੇਲਨ ਛੱਡ ਕੇ ਚਲੇ ਗਏ। ਇਸ ਘਟਨਾ ਤੋਂ ਬਾਅਦ ਮੀਡੀਆ ਹਲਕਿਆਂ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਵੜਿੰਗ ਦੇ ਇਸ ਰਵੱਈਏ ਦੀ ਚਰਚਾ ਤੇਜ਼ ਹੋ ਗਈ ਹੈ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।ਮਹਿੰਗਾਈ ਭੱਤਾ ਜਾਰੀ ਕਰਨ ਤੱਕ ਇਸ਼ਤਿਹਾਰਬਾਜ਼ੀ ‘ਤੇ ਰੋਕ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸੂਬਾ ਸਰਕਾਰ ਨੂੰ ਵੱਡਾ ਝਟਕਾ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 1 8
Users Today : 26
Users Yesterday : 24
Users Last 7 days : 195

ਰਾਸ਼ੀਫਲ