Home » ਪੰਜਾਬ » ਪੰਜਾਬ ’ਚ ਪੀਆਰਟੀਸੀ ਅਤੇ ਪਨਬੱਸ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ, ਗਰਮੀ ’ਚ ਭਾਰੀ ਖੱਜਲ-ਖੁਆਰ ਹੋਏ ਯਾਤਰੀ

ਪੰਜਾਬ ’ਚ ਪੀਆਰਟੀਸੀ  ਅਤੇ ਪਨਬੱਸ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ, ਗਰਮੀ ’ਚ ਭਾਰੀ ਖੱਜਲ-ਖੁਆਰ ਹੋਏ ਯਾਤਰੀ

ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੀ.ਆਰ.ਟੀ.ਸੀ  ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਅਤੇ ਬੱਸ ਦੀ ਉਡੀਕ ਵਿੱਚ ਖੜ੍ਹੇ ਪਰੇਸ਼ਾਨ ਯਾਤਰੀ।
[responsivevoice_button voice="Hindi Male"]

ਕੇਂਦਰੀ ਬਿਊਰੋ

          ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਵੱਲੋਂ ਅਚਾਨਕ ਕੀਤੀ ਗਈ ਹੜਤਾਲ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ, ਜਿਸ ਨਾਲ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸੋਮਵਾਰ ਦਾ ਦਿਨ ਹੋਣ ਕਰਕੇ ਆਪਣੇ ਕੰਮਕਾਜ ਅਤੇ ਡਿਊਟੀਆਂ ‘ਤੇ ਜਾਣ ਵਾਲੇ ਲੋਕਾਂ ਦੀਆਂ ਬੱਸ ਸਟੈਂਡਾਂ ਅਤੇ ਚੌਂਕਾਂ ‘ਤੇ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਡਿਪੂ ਦੇ ਬਾਹਰ ਕੱਚੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਹੜਤਾਲੀ ਆਗੂ ਸਹਿਜ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਦਾ ਸਾਰਥਕ ਹੱਲ ਨਾ ਕੱਢਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਦੂਜੇ ਪਾਸੇ ਹੁੰਮਸ ਭਰੀ ਗਰਮੀ ਅਤੇ ਚੜ੍ਹਦੀ ਧੁੱਪ ਵਿੱਚ ਬੱਸਾਂ ਦੀ ਸ਼ਾਰਟੇਜ ਕਾਰਨ ਯਾਤਰੀ ਕਈ-ਕਈ ਘੰਟੇ ਬੱਸਾਂ ਦੀ ਉਡੀਕ ਕਰਨ ਲਈ ਮਜ਼ਬੂਰ ਹੋ ਰਹੇ ਹਨ। ਜੇਕਰ ਕੋਈ ਇੱਕਾ-ਦੁੱਕਾ ਬੱਸ ਆਉਂਦੀ ਵੀ ਹੈ, ਤਾਂ ਉਹ ਪਹਿਲਾਂ ਹੀ ਖਚਾਖਚ ਭਰੀ ਹੁੰਦੀ ਹੈ ਅਤੇ ਸਵਾਰੀਆਂ ਦਰਵਾਜ਼ਿਆਂ ਨਾਲ ਲਟਕ ਕੇ ਖ਼ਤਰਨਾਕ ਸਫ਼ਰ ਕਰਨ ਲਈ ਮਜ਼ਬੂਰ ਹਨ। ਰਾਜਪੁਰਾ ਦੇ ਗਗਨ ਚੌਂਕ ਅਤੇ ਮਾਡਰਨ ਬੱਸ ਸਟੈਂਡ ‘ਤੇ ਵੀ ਯਾਤਰੀਆਂ ਦੀ ਭਾਰੀ ਭੀੜ ਦੇਖੀ ਗਈ, ਜਿੱਥੇ ਮੋਹਾਲੀ ਅਤੇ ਅੰਬਾਲਾ ਵੱਲ ਜਾਣ ਵਾਲੇ ਪਰਿਵਾਰ ਅਤੇ ਛੋਟੇ ਬੱਚੇ ਗਰਮੀ ਵਿੱਚ ਬੁਰੇ ਹਾਲ ਵਿੱਚ ਨਜ਼ਰ ਆਏ। ਸਥਿਤੀ ਨੂੰ ਸੰਭਾਲਣ ਲਈ ਟਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਰਾਜਪੁਰਾ ਦੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਮੁਸਾਫ਼ਰਾਂ ਦੀ ਭਾਰੀ ਭੀੜ ਨੂੰ ਦੇਖਦਿਆਂ ਟਰੈਫਿਕ ਟੀਮਾਂ ਚਾਰੇ ਪਾਸੇ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ। ਡੀ.ਏ ਬਕਾਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਵੱਡਾ ਝਟਕਾ, 15 ਦਿਨਾਂ ਵਿੱਚ ਮੁਲਾਜ਼ਮਾਂ ਨੂੰ ਰਾਹਤ ਦੇਣ ਦੇ ਹੁਕਮ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 3 5
Users Today : 14
Users Yesterday : 29
Users Last 7 days : 171

ਰਾਸ਼ੀਫਲ