Home » ਬਰਨਾਲਾ » ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਲਵ ਡੇਲ ਸਕੂਲ ਵੱਲੋਂ ਅੰਧ ਵਿਦਿਆਲਯ ਦੇ ਵਿਦਿਆਰਥੀਆਂ ਦੀ ਮਦਦ ਲਈ ਵਧਾਏ ਗਏ ਸਹਿਯੋਗ ਦੇ ਹੱਥ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਲਵ ਡੇਲ ਸਕੂਲ ਵੱਲੋਂ ਅੰਧ ਵਿਦਿਆਲਯ ਦੇ ਵਿਦਿਆਰਥੀਆਂ ਦੀ ਮਦਦ ਲਈ ਵਧਾਏ ਗਏ ਸਹਿਯੋਗ ਦੇ ਹੱਥ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਲਵ ਡੇਲ ਸਕੂਲ ਵੱਲੋਂ ਅੰਧ ਵਿਦਿਆਲਯ ਦੇ ਵਿਦਿਆਰਥੀਆਂ ਦੀ ਮਦਦ ਲਈ ਵਧਾਏ ਗਏ ਸਹਿਯੋਗ ਦੇ ਹੱਥ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਲਵ ਡੇਲ ਸਕੂਲ ਵੱਲੋਂ ਅੰਧ ਵਿਦਿਆਲਯ ਦੇ ਵਿਦਿਆਰਥੀਆਂ ਦੀ ਮਦਦ ਲਈ ਵਧਾਏ ਗਏ ਸਹਿਯੋਗ ਦੇ ਹੱਥ
[responsivevoice_button voice="Hindi Male"]

ਅੰਮ੍ਰਿਤਸਰ ਬਿਊਰੋ

            ਸਮਾਜ ਸੇਵੀ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਇੰਟਰੈਕਟ ਕਲੱਬ ਹੈਲਪਿੰਗ ਹੈਂਡਸ ਲਵ ਡੇਲ ਸਕੂਲ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਨੇਕ ਉਪਰਾਲਾ ਕਰਦਿਆਂ ਅੰਧ ਵਿਦਿਆਲਯ ਦੇ ਵਿਦਿਆਰਥੀਆਂ ਦੀ ਮਦਦ ਲਈ ਸਹਿਯੋਗ ਦੇ ਹੱਥ ਵਧਾਏ ਗਏ ਹਨ। ਇਸ ਵਿਸ਼ੇਸ਼ ਸਮਾਜ ਸੇਵੀ ਕਾਰਜ ਦੌਰਾਨ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਿਲ ਕੇ ਅੰਧ ਵਿਦਿਆਲਯ ਦੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਲੋੜੀਂਦੀ ਸਮੱਗਰੀ ਅਤੇ ਮਦਦ ਪ੍ਰਦਾਨ ਕੀਤੀ, ਜਿਸ ਨਾਲ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਕਲੱਬ ਦੇ ਵਾਈਸ ਪ੍ਰਧਾਨ ਮਨਮੋਹਨ ਸਿੰਘ, ਸਾਬਕਾ ਅਸਿਸਟੈਂਟ ਗਵਰਨਰ ਗੁਰਮੀਤ ਸਿੰਘ ਹੀਰਾ, ਪ੍ਰਿੰਸੀਪਲ ਸਰਦਾਰ ਬਲਦੇਵ ਸਿੰਘ ਸੰਧੂ ਲੁਹਾਰਕਾ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਅੰਦੇਸ਼ ਭੱਲਾ, ਹਰਦੇਸ ਦਵੇਸਰ, ਡਾਕਟਰ ਗਗਨਦੀਪ ਸਿੰਘ, ਕੇ.ਐਸ. ਚੱਠਾ, ਮਮਤਾ ਅਰੋੜਾ, ਰਚਨਾ ਸਿੰਘਲਾ, ਸੋਨੀਆ ਬੁੱਧੀ ਰਾਜਾ, ਬਲਦੇਵ ਮੰਨਨ, ਰਾਕੇਸ਼ ਸ਼ਰਮਾ, ਚੰਦਰ ਮੋਹਨ ਸਮੇਤ ਹੋਰ ਕਈ ਪ੍ਰਮੁੱਖ ਕਲੱਬ ਮੈਂਬਰ ਅਤੇ ਲਵ ਡੇਲ ਸਕੂਲ ਦਾ ਸਮੂਹ ਸਟਾਫ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅੱਖਾਂ ਤੋਂ ਵਿਹੂਣੇ ਇਹ ਵਿਦਿਆਰਥੀ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਇਨ੍ਹਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਇਖਲਾਕੀ ਅਤੇ ਸਮਾਜਿਕ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਨਾ ਕੇਵਲ ਲੋੜਵੰਦਾਂ ਨੂੰ ਸਹਾਰਾ ਮਿਲਦਾ ਹੈ ਸਗੋਂ ਸਕੂਲੀ ਵਿਦਿਆਰਥੀਆਂ ਵਿੱਚ ਵੀ ਸਮਾਜ ਸੇਵਾ ਅਤੇ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ। ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਅਤੇ ਕਲੱਬ ਦੇ ਅਹੁਦੇਦਾਰਾਂ ਨੇ ਭਵਿੱਖ ਵਿੱਚ ਵੀ ਅਜਿਹੇ ਨੇਕ ਅਤੇ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਰੱਖਣ ਦਾ ਦ੍ਰਿੜ੍ਹ ਸੰਕਲਪ ਦੁਹਰਾਇਆ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ. ਖੁੱਲ੍ਹੀਆਂ ਅੱਖਾਂ  ਭਦੌੜ ਨੂੰ ਤਹਿਸੀਲ ਦਾ ਦਰਜਾ ਦਿਵਾਉਣ ਲਈ ਪ੍ਰਸ਼ਾਸਨ ਨੇ ਵਿੱਢੀ ਕਾਰਵਾਈ, ਇਲਾਕੇ ਦੇ 25 ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

0 0 votes
Article Rating
Subscribe
Notify of
guest
0 Comments
Oldest
Newest Most Voted