ਬਰਨਾਲਾ ਬਿਊਰੋ
ਜੋਇੰਟ ਐਕਸ਼ਨ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਨੂੰ ਹੋਰ ਪ੍ਰਚੰਡ ਅਤੇ ਮਜ਼ਬੂਤ ਕਰਦਿਆਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੂਜੇ ਦਿਨ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਹੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੁਣੀ ਹੋਈ ਟੀਮ ਦੀ ਯੋਗ ਅਗਵਾਈ ਹੇਠ ਚੱਲ ਰਹੀ ਇਸ ਭੁੱਖ ਹੜਤਾਲ ਦੇ ਦੂਜੇ ਦਿਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੰਕਜ ਬਾਂਸਲ, ਐਡਵੋਕੇਟ ਇਕਬਾਲ ਸਿੰਘ ਗਿੱਲ, ਐਡਵੋਕੇਟ ਹੰਸਰਾਜ, ਐਡਵੋਕੇਟ ਬੱਗਾ ਸਿੰਘ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਕੁਨਾਲ ਗਰਗ, ਐਡਵੋਕੇਟ ਦਿਵਿਆ ਗੁਲਾਟੀ, ਐਡਵੋਕੇਟ ਕਰਮਜੀਤ ਸੋਹਲ, ਐਡਵੋਕੇਟ ਸਵਰਨਜੀਤ ਕੌਰ, ਐਡਵੋਕੇਟ ਅਮਨ ਸ਼ਰਮਾ ਅਤੇ ਐਡਵੋਕੇਟ ਸਰਬਜੀਤ ਕੌਰ ਸਮੇਤ ਪ੍ਰਮੁੱਖ ਆਗੂ ਪੂਰੇ ਜੋਸ਼ ਨਾਲ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਐਡਵੋਕੇਟ ਤਲਵਿੰਦਰ ਸਿੰਘ ਮਸੌਣ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਸਮੂਹ ਵਕੀਲ ਸਾਹਿਬਾਨ ਆਪਣੀਆਂ ਬਿਲਕੁਲ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਬੀਤੀ ਸੱਤ ਜੁਲਾਈ ਤੋਂ ਕੰਮਕਾਜ ਠੱਪ ਕਰਕੇ ਨੋ ਵਰਕ ਅੰਦੋਲਨ ‘ਤੇ ਸਨ। ਪਰੰਤੂ ਹੁਣ ਇਸ ਸੰਘਰਸ਼ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ, ਤਿੱਖਾ ਅਤੇ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਬੀਤੀ ਵੀਹ ਜੁਲਾਈ ਤੋਂ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਇਹ ਭੁੱਖ ਹੜਤਾਲ ਹੁਣ ਨਿਰੰਤਰ ਜਾਰੀ ਰਹੇਗੀ ਅਤੇ ਹਰ ਰੋਜ਼ ਵਕੀਲ ਭਾਈਚਾਰੇ ਦੇ ਮੈਂਬਰ ਵਾਰੀ-ਵਾਰੀ ਭੁੱਖ ਹੜਤਾਲ ‘ਤੇ ਬੈਠ ਕੇ ਇਸ ਮਾਰੂ ਸਿਸਟਮ ਦੇ ਵਿਰੋਧ ਵਿੱਚ ਆਪਣੇ ਰੋਸ ਅਤੇ ਆਕਰੋਸ਼ ਦਾ ਪ੍ਰਗਟਾਵਾ ਕਰਨਗੇ। ਉਹਨਾਂ ਨੇ ਇਹ ਵੀ ਆਖਿਆ ਕਿ ਸਮੁੱਚਾ ਵਕੀਲ ਭਾਈਚਾਰਾ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪੂਰੀ ਤਨਦੇਹੀ, ਲਗਨ ਅਤੇ ਚਟਾਨੀ ਇਕਜੁੱਟਤਾ ਨਾਲ ਸੰਘਰਸ਼ ਦੇ ਮੈਦਾਨ ਵਿੱਚ ਡਟਿਆ ਹੋਇਆ ਹੈ। ਇਸ ਮੌਕੇ ਵਕੀਲ ਭਾਈਚਾਰੇ ਨੂੰ ਆਪਣਾ ਸਮਰਥਨ ਦੇਣ ਲਈ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਐਡਵੋਕੇਟ ਗੁਰਵਿੰਦਰ ਸਿੰਘ ਗਿੰਡੀ, ਐਡਵੋਕੇਟ ਧੀਰਜ ਕੁਮਾਰ, ਹਰਪ੍ਰੀਤ ਪਾਲ ਸਿੰਘ, ਗੁਰਪ੍ਰੀਤ ਪਾਲ ਸਿੰਘ, ਅਮਨਦੀਪ ਸਿੰਘ ਬਾਹੀਆ, ਧਰਮਿੰਦਰ ਸਿੰਘ ਧਾਲੀਵਾਲ, ਰਘਵਿੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਮਸੌਣ, ਹਰਪ੍ਰੀਤ ਸਿੰਘ ਢਿੱਲੋਂ, ਪਰਮਿੰਦਰ ਸਿੰਘ ਗਿੱਲ, ਦਰਸ਼ਨ ਸਿੰਘ ਸਿੱਧੂ, ਬਲਵੰਤ ਸਿੰਘ ਮਾਨ, ਸ਼ਮਿੰਦਰ ਸਿੰਘ ਧਾਲੀਵਾਲ, ਮਨਦੀਪ ਸਿੰਘ ਸਹਿਜਰਾ, ਸੰਜੀਵ ਕੁਮਾਰ, ਦੀਪਕ ਗੋਇਲ, ਵਿਨੋਦ ਕੁਮਾਰ, ਵਰਿੰਦਰ ਕੁਮਾਰ ਗੋਇਲ, ਚਮਕੌਰ ਸਿੰਘ ਭੱਠਲ, ਵਿਕਰਮਜੀਤ ਸਿੰਘ, ਹਰਦੇਸ਼ ਰੇਹਲ, ਜਨਤਾ ਸਿੰਘ ਭੁੱਲਰ, ਧੀਰਜ ਕੁਮਾਰ, ਬਲਜੀਤ ਸਿੰਘ ਧੌਲਾ, ਜਗਸੀਰ ਧਾਲੀਵਾਲ, ਨਛੱਤਰ ਸਿੰਘ ਬਰਾੜ, ਪ੍ਰਮੋਦ ਪੱਬੀ, ਮਨੋਜ ਕੁਮਾਰ, ਕਰਮਿੰਦਰ ਸਿੰਘ, ਕੁਸ਼ਲ, ਨਿਤਿਨ ਬਾਂਸਲ, ਫਕੀਰ ਸਿੰਘ, ਦਰਸ਼ਨ ਸਿੰਮਕ, ਭੁਪਿੰਦਰ ਸਿੰਘ, ਮੋਹਿਤ ਜਿੰਦਲ, ਮਨਪ੍ਰੀਤ ਸਿੰਘ, ਆਸ਼ੂਤੋਸ਼ ਗਰਗ, ਵਨੀਤ ਕੁਮਾਰ, ਪਰਸਦੀਪ, ਪ੍ਰਦੀਪ ਕੌਸ਼ਲ, ਅਨੂੰ ਸ਼ਰਮਾ, ਸੁਮਨਦੀਪ ਕੌਰ, ਸਰਬਜੀਤ ਕੌਰ, ਰਣਜੀਤ ਸਿੰਘ, ਨਵੀਨ ਕੁਮਾਰ, ਲੋਕੇਸ਼ਵਰ ਸੇਵਕ, ਅਰਸ਼ਦੀਪ ਸਿੰਘ ਅਤੇ ਯਸ਼ਪਾਲ ਜੋਸ਼ੀ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਲਾਪਰਵਾਹੀ ਵਿਰੁੱਧ ਸਖ਼ਤੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਲਾਲ ਸਿੰਘ ਮੁਅੱਤ









Users Today : 0
Users Yesterday : 14
Users Last 7 days : 171