Home » ਬਰਨਾਲਾ » ਪ੍ਰੈਸ ਕਲੱਬ ਭਦੌੜ ਦਾ ਗਠਨ: ਵਿਨੋਦ ਕੁਮਾਰ ਕਲਸੀ ਸਰਪ੍ਰਸਤ ਅਤੇ ਗੁਰਬਿੰਦਰ ਸਿੰਘ ਪ੍ਰਧਾਨ ਨਿਯੁਕਤ

ਪ੍ਰੈਸ ਕਲੱਬ ਭਦੌੜ ਦਾ ਗਠਨ: ਵਿਨੋਦ ਕੁਮਾਰ ਕਲਸੀ ਸਰਪ੍ਰਸਤ ਅਤੇ ਗੁਰਬਿੰਦਰ ਸਿੰਘ ਪ੍ਰਧਾਨ ਨਿਯੁਕਤ

  ਭਦੌੜ ਖੇਤਰ ਦੇ ਪੱਤਰਕਾਰਾਂ ਵੱਲੋਂ ਪ੍ਰੈਸ ਕਲੱਬ ਭਦੌੜ ਦੀ ਸਥਾਪਨਾ ਲਈ ਸਥਾਨਕ ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਇੱਕ ਅਹਿਮ ਅਤੇ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਭਦੌੜ ਦੇ ਐਕਟਿਵ ਪੱਤਰਕਾਰਾਂ ਨੇ ਸ਼ਮੂਲੀਅਤ
ਪ੍ਰੈਸ ਕਲੱਬ ਭਦੌੜ ਦਾ ਗਠਨ: ਵਿਨੋਦ ਕੁਮਾਰ ਕਲਸੀ ਸਰਪ੍ਰਸਤ ਅਤੇ ਗੁਰਬਿੰਦਰ ਸਿੰਘ ਪ੍ਰਧਾਨ ਨਿਯੁਕਤ
[responsivevoice_button voice="Hindi Male"]

ਭਦੌੜ ਬਿਊਰੋ

ਭਦੌੜ ਖੇਤਰ ਦੇ ਪੱਤਰਕਾਰਾਂ ਵੱਲੋਂ ਪ੍ਰੈਸ ਕਲੱਬ ਭਦੌੜ ਦੀ ਸਥਾਪਨਾ ਲਈ ਸਥਾਨਕ ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਇੱਕ ਅਹਿਮ ਅਤੇ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਭਦੌੜ ਦੇ ਐਕਟਿਵ ਪੱਤਰਕਾਰਾਂ ਨੇ ਸ਼ਮੂਲੀਅਤ ਕਰਦਿਆਂ ਪੱਤਰਕਾਰੀ ਦੇ ਖੇਤਰ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਚੁਣੌਤੀਆਂ ਉੱਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਭਵਿੱਖ ਦੀ ਰਣਨੀਤੀ ਉਲੀਕਦਿਆਂ ਸਰਬਸੰਮਤੀ ਨਾਲ ਪ੍ਰੈਸ ਕਲੱਬ ਭਦੌੜ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ। ਜਿਸ ਵਿੱਚ ਸੀਨੀਅਰ ਪੱਤਰਕਾਰ ਵਿਨੋਦ ਕੁਮਾਰ ਕਲਸੀ ਨੂੰ ਸਰਬਸੰਮਤੀ ਨਾਲ ਸਰਪ੍ਰਸਤ ਨਿਯੁਕਤ ਕੀਤਾ ਗਿਆ ਅਤੇ ਗੁਰਬਿੰਦਰ ਸਿੰਘ ਨੂੰ ਪ੍ਰਧਾਨਗੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ, ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਪਲਾਹਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ, ਸ਼ਸੀ ਭਦੌੜ ਨੂੰ ਸਕੱਤਰ, ਰਜਿੰਦਰ ਸਿੰਘ ਨੂੰ ਸਹਾਇਕ ਸਕੱਤਰ, ਰਮਨੀਕ ਬੱਤਾ ਨੂੰ ਖ਼ਜ਼ਾਨਚੀ ਅਤੇ ਜਤਿੰਦਰ ਗਰਗ (ਜੇਕੇ) ਨੂੰ ਪ੍ਰੈਸ ਸਕੱਤਰ ਦੀਆਂ ਸੇਵਾਵਾਂ ਸੌਂਪੀਆਂ ਗਈਆਂ ਜਦਕਿ ਸੁਖਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਗੱਗਾ ਅਤੇ ਰਵਿੰਦਰ ਸਿੰਘ ਬੈਂਸ ਨੂੰ ਸਲਾਹਕਾਰ ਮੈਂਬਰ ਵਜੋਂ ਚੁਣਿਆ ਗਿਆ, ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੁਰਬਿੰਦਰ ਸਿੰਘ ਨੇ ਸਾਥੀ ਪੱਤਰਕਾਰਾਂ ਵੱਲੋਂ ਪ੍ਰਗਟਾਏ ਗਏ ਭਰੋਸੇ ਲਈ ਸਮੂਹ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੈਸ ਕਲੱਬ ਭਦੌੜ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਅਤੇ ਪੱਤਰਕਾਰਾਂ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ, ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲਦ ਤੋਂ ਜਲਦ ਪ੍ਰੈਸ ਕਲੱਬ ਨੂੰ ਰਜਿਸਟਰਡ ਕਰਵਾ ਕੇ ਇਲਾਕੇ ਅੰਦਰ ਵੱਡੇ ਪੱਧਰ ‘ਤੇ ਸਮਾਜ ਸੇਵੀ ਉਪਰਾਲੇ ਆਰੰਭੇ ਜਾਣਗੇ ਅਤੇ ਸਮੂਹ ਅਹੁਦੇਦਾਰਾਂ ਦੇ ਸਹਿਯੋਗ ਨਾਲ ਇੱਕ ਮਜ਼ਬੂਤ ਇਕਾਈ ਦੇ ਰੂਪ ਵਿੱਚ ਕਲੱਬ ਕੰਮ ਕਰੇਗਾ, ਜਿਸ ‘ਤੇ ਹਾਜ਼ਰ ਸਾਰੇ ਪੱਤਰਕਾਰਾਂ ਨੇ ਪ੍ਰਧਾਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਫਾਜ਼ਿਲਕਾ ਨਗਰ ਕੌਂਸਲ ਪ੍ਰਧਾਨ ਅਤੇ ਅਬੋਹਰ ਮੇਅਰ ਦੀ ਚੋਣ ਮੰਗਲਵਾਰ ਨੂੰ: ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ, ਦੋ ਸੇਵਾ ਕੇਂਦਰ ਅਤੇ ਫਰਦ ਕੇਂਦਰ ਰਹਿਣਗੇ ਬੰਦ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 5 8 0
Users Today : 13
Users Yesterday : 92
Users Last 7 days : 640

ਰਾਸ਼ੀਫਲ