Home » ਪ੍ਰਮੁੱਖ ਖ਼ਬਰਾਂ » ਅਵਸਥੀ ਜਠੇਰਿਆਂ ਦੀ ਵਾਰਸ਼ਿਕ ਮੇਲ ਬਾਈ ਜੁਲਾਈ ਨੂੰ ਪਿੰਡ ਵੀਲਾ ਬੱਜੂ ਵਿਖੇ ਹੋਵੇਗੀ: ਸਮੂਹ ਪਰਿਵਾਰਾਂ ਨੂੰ ਸ਼ਮੂਲੀਅਤ ਦੀ ਅਪੀਲ

ਅਵਸਥੀ ਜਠੇਰਿਆਂ ਦੀ ਵਾਰਸ਼ਿਕ ਮੇਲ ਬਾਈ ਜੁਲਾਈ ਨੂੰ ਪਿੰਡ ਵੀਲਾ ਬੱਜੂ ਵਿਖੇ ਹੋਵੇਗੀ: ਸਮੂਹ ਪਰਿਵਾਰਾਂ ਨੂੰ ਸ਼ਮੂਲੀਅਤ ਦੀ ਅਪੀਲ

ਅਵਸਥੀ ਜਠੇਰਿਆਂ ਦੀ ਮਹਾਨ ਵਾਰਸ਼ਿਕ ਮੇਲ ਬਾਈ ਜੁਲਾਈ ਦਿਨ ਬੁੱਧਵਾਰ ਨੂੰ ਪਿੰਡ ਵੀਲਾ ਬੱਜੂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪਵਿੱਤਰ ਮੇਲ
ਪਿੰਡ ਵੀਲਾ ਬੱਜੂ ਵਿਖੇ ਆਯੋਜਿਤ ਕੀਤੀ ਜਾ ਰਹੀ ਅਵਸਥੀ ਜਠੇਰਿਆਂ ਦੀ ਵਾਰਸ਼ਿਕ ਮੇਲ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਅਸ਼ਵਨੀ ਅਵਸਥੀ ਅਤੇ ਸਮੂਹ ਪਰਿਵਾਰਕ ਮੈਂਬਰ।
[responsivevoice_button voice="Hindi Male"]

ਬਰਨਾਲਾ ਬਿਊਰੋ:

              ਅਵਸਥੀ ਜਠੇਰਿਆਂ ਦੀ ਮਹਾਨ ਵਾਰਸ਼ਿਕ ਮੇਲ ਬਾਈ ਜੁਲਾਈ ਦਿਨ ਬੁੱਧਵਾਰ ਨੂੰ ਪਿੰਡ ਵੀਲਾ ਬੱਜੂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪਵਿੱਤਰ ਮੇਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਮੇਲ ਦੇ ਮੁੱਖ ਪ੍ਰਬੰਧਕ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸ ਮੇਲ ਦੀ ਸ਼ੁਰੂਆਤ ਉਨ੍ਹਾਂ ਦੇ ਪਿਤਾ ਜੀ ਸ਼੍ਰੀ ਕਿਸ਼ੋਰੀ ਲਾਲ ਪੁੱਤਰ ਸ਼੍ਰੀ ਹਰਬੰਸ ਲਾਲ ਅਵਸਥੀ ਜੀ ਨੇ ਅੱਜ ਤੋਂ ਲਗਭਗ ਛੱਬੀ ਸਾਲ ਪਹਿਲਾਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮੇਲ ਨੂੰ ਕਰਵਾਉਣ ਦਾ ਪ੍ਰਮੁੱਖ ਉਦੇਸ਼ ਦੇਸ਼-ਵਿਦੇਸ਼ਾਂ ਵਿੱਚ ਵਸਦੇ ਸਮੁੱਚੇ ਅਵਸਥੀ ਪਰਿਵਾਰਾਂ ਨੂੰ ਆਪਸ ਵਿੱਚ ਜੋੜਨਾ ਅਤੇ ਆਪਣੇ ਮਹਾਨ ਵੱਡ-ਵਡੇਰਿਆਂ, ਜਠੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਰਿਹਾ ਹੈ। ਇਹ ਮੇਲ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਸਫਲਤਾਪੂਰਵਕ ਚੱਲ ਰਹੀ ਹੈ ਅਤੇ ਵੱਖ-ਵੱਖ ਥਾਵਾਂ ‘ਤੇ ਰਹਿੰਦੇ ਪਰਿਵਾਰਾਂ ਨੂੰ ਆਪਸੀ ਸਾਂਝ ਪਾਉਣ ਅਤੇ ਮਿਲਣ ਦਾ ਇੱਕ ਬਹੁਤ ਹੀ ਵਡਮੁੱਲਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲ ਨੂੰ ਸਫਲਤਾਪੂਰਵਕ ਨਪੇਰੇ ਚਾੜ੍ਹਨ ਲਈ ਉਨ੍ਹਾਂ ਦੇ ਭਰਾ ਨਰੇਸ਼ ਕੁਮਾਰ, ਕੁਲਦੀਪ ਕੁਮਾਰ, ਰਮਨ ਅਵਸਥੀ, ਅਮਰਜੀਤ ਅਵਸਥੀ, ਵਰਿੰਦਰ ਕੁਮਾਰ, ਮਾਨਵ ਅਵਸਥੀ, ਗਿਰੀਸ਼ ਅਵਸਥੀ, ਓਮ ਪ੍ਰਕਾਸ਼, ਰਜਿੰਦਰ, ਪ੍ਰਦੀਪ ਕੁਮਾਰ, ਸੁਭਾਸ਼ ਚੰਦਰ, ਚੰਦਨ ਅਵਸਥੀ, ਅਜੇ ਅਵਸਥੀ, ਰਾਹੁਲ ਅਵਸਥੀ ਅਤੇ ਸਮੂਹ ਅਵਸਥੀ ਪਰਿਵਾਰ ਦੇ ਮੈਂਬਰ ਸਾਹਿਬਾਨ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੇ ਛੋਟੇ ਭਰਾ ਵੀ ਇਸ ਨੇਕ ਕਾਰਜ ਵਿੱਚ ਪੂਰੀ ਤਨਦੇਹੀ ਨਾਲ ਮਦਦ ਕਰਦੇ ਹਨ। ਇਸ ਧਾਰਮਿਕ ਅਤੇ ਭਾਈਚਾਰਕ ਮੇਲ ਵਿੱਚ ਦਿੱਲੀ, ਮੁੰਬਈ, ਅੰਬਾਲਾ, ਪਠਾਨਕੋਟ, ਗੁਰਦਾਸਪੁਰ, ਬਟਾਲਾ ਅਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਹਨ ਅਤੇ ਆਪਣੇ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਯਾਦ ਕਰਦੇ ਹਨ। ਇਸ ਸੁਭਾਗੇ ਦਿਨ ਪਰਿਵਾਰ ਵੱਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰ ਭੰਡਾਰੇ ਦਾ ਵੀ ਵਿਸ਼ਾਲ ਪ੍ਰਬੰਧ ਕੀਤਾ ਜਾਂਦਾ ਹੈ। ਪ੍ਰਬੰਧਕਾਂ ਨੇ ਸਮੂਹ ਅਵਸਥੀ ਪਰਿਵਾਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਜਠੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ; ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਚੱਲਣ ਦੀ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 6 7 4
Users Today : 3
Users Yesterday : 87
Users Last 7 days : 610

ਰਾਸ਼ੀਫਲ