Home » ਪ੍ਰਮੁੱਖ ਖ਼ਬਰਾਂ » ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮੁੜ ਦਸਤਕ, ਦੋ ਲੋਕਾਂ ਦੀ ਮੌਤ ਹੋਣ ਕਾਰਨ ਸਰਕਾਰਾਂ ਹੋਈਆਂ ਪੂਰੀ ਤਰ੍ਹਾਂ ਚੌਕਸ

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮੁੜ ਦਸਤਕ, ਦੋ ਲੋਕਾਂ ਦੀ ਮੌਤ ਹੋਣ ਕਾਰਨ ਸਰਕਾਰਾਂ ਹੋਈਆਂ ਪੂਰੀ ਤਰ੍ਹਾਂ ਚੌਕਸ

ਦੇਸ਼ ਅੰਦਰ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਚਿੰਤਾ ਕਾਫੀ ਵਧ ਗਈ ਹੈ. ਹਾਲਾਂਕਿ ਇਸ ਵਾਇਰਸ ਨੇ ਅਜੇ ਤੱਕ ਕੋਈ ਬਹੁਤ ਜ਼ਿਆਦਾ ਭਿਆਨਕ ਰੂਪ ਧਾਰਨ ਨਹੀਂ ਕੀਤਾ ਹੈ ਪ੍ਰੰਤੂ ਫਿਰ ਵੀ ਸਿਹਤ ਵਿਭਾਗ ਪੂਰੀ
ਦੇਸ਼ ਦੇ ਵੱਖ-ਵੱਖ ਹਸਪਤਾਲਾਂ ਅੰਦਰ ਕੋਰੋਨਾ ਵਾਇਰਸ ਦੀ ਮੁੜ ਦਸਤਕ ਤੋਂ ਬਾਅਦ ਮਰੀਜ਼ਾਂ ਦੀ ਸਿਹਤ ਜਾਂਚ ਕਰਦੇ ਹੋਏ ਮੈਡੀਕਲ ਸਟਾਫ਼ ਅਤੇ ਡਾਕਟਰ।
[responsivevoice_button voice="Hindi Male"]

ਕੇਂਦਰੀ ਬਿਊਰੋ

               ਦੇਸ਼ ਅੰਦਰ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਚਿੰਤਾ ਕਾਫੀ ਵਧ ਗਈ ਹੈ. ਹਾਲਾਂਕਿ ਇਸ ਵਾਇਰਸ ਨੇ ਅਜੇ ਤੱਕ ਕੋਈ ਬਹੁਤ ਜ਼ਿਆਦਾ ਭਿਆਨਕ ਰੂਪ ਧਾਰਨ ਨਹੀਂ ਕੀਤਾ ਹੈ ਪ੍ਰੰਤੂ ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਹੈ. ਮੌਜੂਦਾ ਸਮੇਂ ਦੌਰਾਨ ਦੇਸ਼ ਦੇ ਤਿੰਨ ਪ੍ਰਮੁੱਖ ਰਾਜਾਂ ਵਿੱਚ ਹੀ ਕੋਰੋਨਾ ਦੇ ਸਰਗਰਮ ਮਾਮਲੇ ਮੌਜੂਦ ਹਨ ਅਤੇ ਇਨ੍ਹਾਂ ਦੀ ਕੁੱਲ ਗਿਣਤੀ ਦਸ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਅੱਠ ਸਰਗਰਮ ਮਾਮਲੇ ਇਕੱਲੇ ਆਂਧਰਾ ਪ੍ਰਦੇਸ਼ ਵਿੱਚ ਸਾਹਮਣੇ ਆਏ ਹਨ. ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਵੀ ਇੱਕ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ, ਜਿੱਥੇ ਮਸ਼ਹੂਰ ਗਾਇਕ ਕੁਮਾਰ ਸਾਨੂ ਦੇ ਬੇਟੇ ਜਾਨ ਕੁਮਾਰ ਸਾਨੂ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ ਅਤੇ ਉਨ੍ਹਾਂ ਨੇ ਖੁਦ ਹਸਪਤਾਲ ਦੇ ਅੰਦਰੋਂ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਬਿਮਾਰ ਹੋਣ ਦੀ ਪੁਸ਼ਟੀ ਕੀਤੀ ਹੈ. ਉੱਧਰ ਦੂਜੇ ਪਾਸੇ ਉੱਤਰ ਪ੍ਰਦੇਸ਼ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵੀ ਇੱਕ ਸਤਾਈ ਸਾਲਾ ਵਿਦਿਆਰਥੀ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨੂੰ ਸਾਹ ਲੈਣ ਵਿੱਚ ਭਾਰੀ ਤਕਲੀਫ਼ ਹੋਣ ਮਗਰੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ. ਇਸ ਵਾਰ ਕੋਰੋਨਾ ਨੇ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿੱਚ ਹਮਲਾ ਕੀਤਾ ਹੈ, ਜਿੱਥੋਂ ਦੇ ਕਡਪਾ ਜ਼ਿਲ੍ਹੇ ਵਿੱਚ ਸੰਕਰਮਣ ਦੇ ਚੱਲਦਿਆਂ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਰਾਜਮਪੇਟ ਦਾ ਇੱਕ ਬਵੰਜਾ ਸਾਲਾ ਵਿਅਕਤੀ ਅਤੇ ਕਡਪਾ ਸ਼ਹਿਰ ਦਾ ਇੱਕ ਤਾਲੀ ਸਾਲਾ ਵਿਅਕਤੀ ਸ਼ਾਮਲ ਹੈ. ਇਸ ਦੇ ਨਾਲ ਹੀ ਕਡਪਾ ਮੈਡੀਕਲ ਕਾਲਜ ਦਾ ਇੱਕ ਪੰਚੀ ਸਾਲਾ ਵਿਦਿਆਰਥੀ ਵੀ ਇਸ ਦੀ ਲਪੇਟ ਵਿੱਚ ਆ ਗਿਆ ਹੈ ਜੋ ਇਸ ਵੇਲੇ ਆਪਣੇ ਘਰ ਵਿੱਚ ਹੀ ਇਕਾਂਤਵਾਸ ਹੈ. ਸੂਬੇ ਵਿੱਚ ਦੋ ਮਰੀਜ਼ਾਂ ਦੀ ਜਾਨ ਜਾਣ ਤੋਂ ਬਾਅਦ ਰਾਜ ਸਰਕਾਰ ਨੇ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਵਿਭਾਗ ਨੂੰ ਸਖ਼ਤ ਇਹਤਿਆਤੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਮੈਡੀਕਲ ਟੀਮਾਂ ਤਾਇਨਾਤ ਕਰਕੇ ਜਾਂਚ ਦੇ ਸੈਂਪਲ ਲਏ ਜਾ ਰਹੇ ਹਨ. ਸੂਬੇ ਦੀ ਜ਼ਿਲ੍ਹਾ ਇੰਚਾਰਜ ਮੰਤਰੀ ਸਵਿਤਾ ਨੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹਾ ਕਲੈਕਟਰ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਰੋਨਾ ਸੰਕਰਮਣ ਦੇ ਫੈਲਾਅ ਨੂੰ ਤੁਰੰਤ ਰੋਕਣ ਲਈ ਪ੍ਰਭਾਵਿਤ ਖੇਤਰਾਂ ਵਿੱਚ ਕੋਵਿਡ ਦੀਆਂ ਸਿਹਤ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ.

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਪੰਜਾਬ ਵਿੱਚ ਬਰਸਾਤ ਦੇ ਮੌਸਮ ਦੌਰਾਨ ਵਧਿਆ ਸੱਪਾਂ ਦਾ ਕਹਿਰ, ਬਟਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਪੰਜ ਲੋਕਾਂ ਨੂੰ ਸੱਪਾਂ ਨੇ ਬਣਾਇਆ ਸ਼ਿਕਾਰ, ਸਿਵਲ ਹਸਪਤਾਲ ਵਿੱਚ ਇਲਾਜ ਜਾਰੀ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 3 2 4
Users Today : 110
Users Yesterday : 96
Users Last 7 days : 655

ਰਾਸ਼ੀਫਲ