ਬਰਨਾਲਾ ਬਿਊਰੋ
ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦਰਮਿਆਨ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਗ਼ੈਰ-ਵਿੱਦਿਅਕ ਕੰਮਾਂ ਵਿੱਚ ਉਲਝਾਉਣ ਕਾਰਨ ਅਧਿਆਪਕ ਜਥੇਬੰਦੀਆਂ ਵਿੱਚ ਤਿੱਖਾ ਰੋਸ ਪੈਦਾ ਹੋ ਗਿਆ ਹੈ। ਸੂਬੇ ਭਰ ਦੇ ਲਗਭਗ ਅਠਾਰਾਂ ਹਜ਼ਾਰ ਅਧਿਆਪਕਾਂ ਨੂੰ ਵੋਟਰ ਸੂਚੀਆਂ ਸਬੰਧੀ ਵਿਸ਼ੇਸ਼ ਮੁਹਿੰਮ ਅਤੇ ਹਜ਼ਾਰਾਂ ਹੋਰਨਾਂ ਨੂੰ ਨਸ਼ਾ ਸਰਵੇਖਣ, ਜਨਗਣਨਾ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਵਰਗੇ ਗੈਰ-ਸਿੱਖਿਆ ਕਾਰਜਾਂ ਵਿੱਚ ਲਗਾਏ ਜਾਣ ਕਾਰਨ ਸਕੂਲਾਂ ਅੰਦਰ ਪੜ੍ਹਾਈ ਦਾ ਮੁੱਖ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਉਡੀਕ ਕਰਕੇ ਘਰਾਂ ਨੂੰ ਮੁੜਨ ਲਈ ਮਜਬੂਰ ਹਨ। ਇਸੇ ਦੌਰਾਨ ਸਿੱਖਿਆ ਸਕੱਤਰ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਹੁਕਮਨਾਮੇ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ, ਜਿਸ ਤਹਿਤ ਦੂਜੇ ਸ਼ਨੀਵਾਰ ਅਤੇ ਐਤਵਾਰ ਦੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਮੂਹ ਅਧਿਆਪਕਾਂ ਨੂੰ ਸਕੂਲਾਂ ਵਿੱਚ ਲਾਜ਼ਮੀ ਤੌਰ ‘ਤੇ ਹਾਜ਼ਰ ਰਹਿਣ ਦਾ ਫੁਰਮਾਨ ਸੁਣਾਇਆ ਗਿਆ। ਇਸ ਸਰਕਾਰੀ ਫੈਸਲੇ ਦੇ ਵਿਰੋਧ ਵਿੱਚ ਅਧਿਆਪਕ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਪੰਜਾਬ ਭਰ ਵਿੱਚ ਹਜ਼ਾਰਾਂ ਅਧਿਆਪਕਾਂ ਨੇ ਇਸ ਪੱਤਰ ਦੀਆਂ ਕਾਪੀਆਂ ਸਾੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮਾਨਸਾ ਜ਼ਿਲ੍ਹੇ ਦੇ ਅਧਿਆਪਕ ਆਗੂਆਂ ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ, ਗੁਰਦਾਸ ਰਾਏਪੁਰ ਅਤੇ ਦਰਸ਼ਨ ਅਲੀਸ਼ੇਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਜਿਵੇਂ ਬੋਹਾ, ਰਾਏਪੁਰ, ਕੁਸਲਾ, ਭੈਣੀ ਬਾਘਾ, ਬੀਰੋਕੇ ਕਲਾਂ, ਬਾਜੇਵਾਲਾ, ਰੱਲਾ, ਭੰਮੇ ਖੁਰਦ, ਅਕਲੀਆਂ, ਭਾਈਦੇਸਾ, ਬੋੜਾਵਾਲ, ਗਾਂਧੀ ਨਗਰ, ਨੰਦਗੜ੍ਹ, ਤਾਮਕੋਟ, ਕੁਲਰੀਆਂ, ਜੋਗਾ, ਜੱਟਾਣਾ ਕਲਾਂ ਅਤੇ ਧਰਮਪੁਰਾ ਸਮੇਤ ਸੈਂਕੜੇ ਸਕੂਲਾਂ ਵਿੱਚ ਇਸ ਅਧਿਆਪਕ ਵਿਰੋਧੀ ਪੱਤਰ ਨੂੰ ਅਗਨ ਭੇਟ ਕੀਤਾ ਗਿਆ। ਜਥੇਬੰਦੀ ਦੇ ਮੁੱਖ ਆਗੂਆਂ ਲਖਵਿੰਦਰ ਮਾਨ, ਹੰਸਾ ਸਿੰਘ ਡੇਲੂਆਣਾ, ਹਰਜਿੰਦਰ ਅਨੂਪਗੜ੍ਹ ਅਤੇ ਬੇਅੰਤ ਰੜ ਨੇ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਮੁਲਾਜ਼ਮਾਂ ਦੀਆਂ ਸਹੂਲਤਾਂ ‘ਤੇ ਕੱਟ ਲਗਾ ਰਹੀ ਹੈ ਅਤੇ ਇਸ ਅਚਨਚੇਤ ਹੁਕਮ ਕਾਰਨ ਦੂਰ-ਦਰਾਡੇ ਜ਼ਿਲ੍ਹਿਆਂ ਤੋਂ ਤਿੰਨ-ਤਿੰਨ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੇ ਘਰਾਂ ਨੂੰ ਜਾ ਰਹੇ ਅਧਿਆਪਕਾਂ ਨੂੰ ਅੱਧ ਵਿਚਕਾਰੋਂ ਹੀ ਵਾਪਸ ਮੁੜਨਾ ਪਿਆ। ਦੂਜੇ ਪਾਸੇ ਆਗੂਆਂ ਰਾਜਵਿੰਦਰ ਬੈਹਣੀਵਾਲ, ਮਨਮੋਹਨ ਸਿੰਘ, ਬਲਵਿੰਦਰ ਉੱਲਕ ਅਤੇ ਨਵੀਨ ਬੋਹਾ ਨੇ ਜ਼ੋਰਦਾਰ ਮੰਗ ਕੀਤੀ ਕਿ ਬੂਥ ਲੈਵਲ ਅਫ਼ਸਰ ਅਤੇ ਹੋਰ ਪ੍ਰਸ਼ਾਸਨਿਕ ਕੰਮਾਂ ਲਈ ਸਰਕਾਰ ਵੱਲੋਂ ਵੱਖਰੇ ਤੌਰ ‘ਤੇ ਸੁਤੰਤਰ ਸਟਾਫ਼ ਦੀ ਭਰਤੀ ਕੀਤੀ ਜਾਵੇ ਅਤੇ ਅਧਿਆਪਕਾਂ ਨੂੰ ਸਿਰਫ਼ ਦੇਸ਼ ਦੇ ਭਵਿੱਖ ਨੂੰ ਸਿੱਖਿਅਤ ਕਰਨ ਦੇ ਮੁੱਢਲੇ ਕਾਰਜ ਲਈ ਹੀ ਸਕੂਲਾਂ ਵਿੱਚ ਮੁਕਤ ਰੱਖਿਆ ਜਾਵੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਕਾਂਗਰਸ ਦੇ ਬਾਗੀ ਧੜੇ ਅਤੇ ਕੇਂਦਰੀ ਇੰਚਾਰਜ ਵਿਚਕਾਰ ਦੋ ਘੰਟੇ ਚੱਲੀ ਅਹਿਮ ਮੀਟਿੰਗ; ਭੂਪੇਸ਼ ਬਘੇਲ ਵੱਲੋਂ ਹਾਈਕਮਾਂਡ ਨੂੰ ਰਿਪੋਰਟ ਸੌਂਪਣ ਅਤੇ ਜਿੱਤਣ ਵਾਲੇ ਉਮੀਦਵਾਰ ਨੂੰ ਹੀ ਟਿਕਟ ਦੇਣ ਦਾ ਵੱਡਾ ਬਿਆਨ









Users Today : 112
Users Yesterday : 96
Users Last 7 days : 657