Home » ਪ੍ਰਮੁੱਖ ਖ਼ਬਰਾਂ » ਨਵਾਂਸ਼ਹਿਰ ਦੇ ਪਿੰਡ ਜਲਵਾਹਾ ‘ਚ ਮਨੁੱਖਤਾ ਸ਼ਰਮਸਾਰ, ਨਾਲੀ ਵਿੱਚੋਂ ਮਿਲੀ ਨਵ-ਜਨਮੇ ਬੱਚੇ ਦੀ ਲਾਸ਼

ਨਵਾਂਸ਼ਹਿਰ ਦੇ ਪਿੰਡ ਜਲਵਾਹਾ ‘ਚ ਮਨੁੱਖਤਾ ਸ਼ਰਮਸਾਰ, ਨਾਲੀ ਵਿੱਚੋਂ ਮਿਲੀ ਨਵ-ਜਨਮੇ ਬੱਚੇ ਦੀ ਲਾਸ਼

 ਨਵਾਂਸ਼ਹਿਰ ਹਲਕੇ ਦੇ ਅਧੀਨ ਆਉਂਦੇ ਪਿੰਡ ਜਲਵਾਹਾ ਤੋਂ ਇੱਕ ਬਹੁਤ ਹੀ ਦਿਲ ਕੰਬਾਊ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ
ਪਿੰਡ ਜਲਵਾਹਾ ਵਿਖੇ ਨਾਲੀ ਵਿੱਚੋਂ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ ਅਤੇ ਮਾਹਿਰ।
[responsivevoice_button voice="Hindi Male"]

 

ਨਵਾਂਸ਼ਹਿਰ ਬਿਊਰੋ:

             ਨਵਾਂਸ਼ਹਿਰ ਹਲਕੇ ਦੇ ਅਧੀਨ ਆਉਂਦੇ ਪਿੰਡ ਜਲਵਾਹਾ ਤੋਂ ਇੱਕ ਬਹੁਤ ਹੀ ਦਿਲ ਕੰਬਾਊ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬੇਦਰਦ ਕਲਯੁਗੀ ਮਾਂ ਵੱਲੋਂ ਆਪਣੇ ਹੀ ਨਵ-ਜਨਮੇ ਮਾਸੂਮ ਬੱਚੇ ਨੂੰ ਨਾਲੀ ਵਿੱਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਦੁਖਦਾਈ ਮਾਮਲਾ ਪਿੰਡ ਦੇ ਵਾਲਮੀਕਿ ਮੁਹੱਲੇ ਦੀ ਇੱਕ ਨਾਲੀ ਵਿੱਚੋਂ ਸਾਹਮਣੇ ਆਇਆ ਹੈ, ਜਿੱਥੋਂ ਇੱਕ ਨਵ-ਜਨਮੇ ਲੜਕੇ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਪਿੰਡ ਜਲਵਾਹਾ ਦਾ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਹਰਮੇਸ਼ ਲਾਲ ਆਪਣੇ ਪਸ਼ੂਆਂ ਦੇ ਵਾੜੇ ਵਿੱਚ ਪੱਠੇ ਵਗੈਰਾ ਪਾ ਰਿਹਾ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਨਾਲੀ ਦੀ ਸਫ਼ਾਈ ਕਰਦਾ ਹੈ ਤਾਂ ਜੋ ਉਸ ਵਿੱਚ ਕੋਈ ਕੂੜਾ-ਕਰਕਟ ਜਾਂ ਲਿਫ਼ਾਫ਼ਾ ਨਾ ਫਸੇ। ਜਦੋਂ ਅੱਜ ਉਸ ਨੇ ਨਾਲੀ ਨੂੰ ਸਾਫ਼ ਕਰਨ ਲਈ ਬਾਲਟੀ ਵਿੱਚੋਂ ਪਾਣੀ ਰੋੜ੍ਹਿਆ ਤਾਂ ਨਾਲੀ ਦੇ ਅੰਦਰ ਫਸਿਆ ਮ੍ਰਿਤਕ ਬੱਚਾ ਉੱਪਰ ਆ ਗਿਆ। ਇਹ ਦੇਖ ਕੇ ਉਸ ਦੇ ਹੋਸ਼ ਉੱਡ ਗਏ ਅਤੇ ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਦਿੱਤੀ। ਮ੍ਰਿਤਕ ਬੱਚੇ ਦਾ ਨਾੜੂਆ ਅਜੇ ਵੀ ਨਾਲ ਹੀ ਸੀ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੇ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ। ਨਾਲੀ ਵਿੱਚੋਂ ਬੱਚੇ ਦੀ ਮ੍ਰਿਤਕ ਦੇਹ ਨੂੰ ਪਿੰਡ ਦੀ ਇੱਕ ਬਜ਼ੁਰਗ ਔਰਤ ਕੁਲਵਿੰਦਰ ਕੌਰ ਨੇ ਬਾਹਰ ਕੱਢਿਆ। ਇਸ ਸੰਬੰਧੀ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਇਸ ਘਿਨਾਉਣੀ ਕਰਤੂਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਪਾਪ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸੂਚਨਾ ਮਿਲਦੇ ਹੀ ਪੁਲਿਸ ਉਪ ਕਪਤਾਨ ਪੰਕਜ ਸ਼ਰਮਾ, ਥਾਣਾ ਮੁਖੀ ਰਾਹੋਂ ਸੁਖਪਾਲ ਸਿੰਘ, ਵਿਗਿਆਨਕ ਮਾਹਿਰ ਸੁਮਨ ਬਾਲਾ ਅਤੇ ਉਂਗਲਾਂ ਦੇ ਨਿਸ਼ਾਨਾਂ ਦੇ ਮਾਹਿਰ ਕਮਲ ਸਿੰਘ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਿੱਚ ਲੱਗੇ ਸੁਰੱਖਿਆ ਕੈਮਰਿਆਂ ਦੀ ਮਦਦ ਨਾਲ ਸ਼ੱਕੀ ਲੋਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਬੱਚੇ ਦੀ ਪਛਾਣ ਲਈ ਡਾਕਟਰਾਂ ਦੀ ਟੀਮ ਵੱਲੋਂ ਜੈਨੇਟਿਕ ਜਾਂਚ ਵੀ ਕਰਵਾਈ ਜਾਵੇਗੀ। ਰਾਹੋਂ ਪੁਲਿਸ ਨੇ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਵੱਖ-ਵੱਖ ਪਹਿਲੂਆਂ ਤੋਂ ਕਾਰਵਾਈ ਤੇਜ਼ ਕਰ ਦਿੱਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ। 60 ਲੱਖ ਦੀ ਠੱਗੀ: ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ ਇਮੀਗ੍ਰੇਸ਼ਨ ਏਜੰਟ ਖ਼ਿਲਾਫ਼ ਮੋਹਾਲੀ ਵਿੱਚ ਮੁਕੱਦਮਾ ਦਰਜ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 6 2 9
Users Today : 45
Users Yesterday : 17
Users Last 7 days : 565

ਰਾਸ਼ੀਫਲ