Home » ਜਲੰਧਰ » ਫਿਲੌਰ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਸਸਕਾਰ ਵੇਲੇ ਚਿਖਾ ‘ਚੋਂ ਕੱਢੀ ਵਿਆਹੁਤਾ ਦੀ ਲਾਸ਼, ਪੱਟ ‘ਤੇ ਲਿਖਿਆ ਸੀ ਮੌਤ ਦਾ ਰਾਜ਼

ਫਿਲੌਰ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਸਸਕਾਰ ਵੇਲੇ ਚਿਖਾ ‘ਚੋਂ ਕੱਢੀ ਵਿਆਹੁਤਾ ਦੀ ਲਾਸ਼, ਪੱਟ ‘ਤੇ ਲਿਖਿਆ ਸੀ ਮੌਤ ਦਾ ਰਾਜ਼

ਜਲੰਧਰ ਦੇ ਫਿਲੌਰ ਕਸਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣਾ ਆਇਆ ਹੈ, ਜਿੱਥੇ ਸ਼ੱਕੀ ਹਾਲਾਤਾਂ ਵਿੱਚ ਮੌਤ ਦੀ ਸ਼ਿਕਾਰ ਹੋਈ ਇੱਕ ਵਿਆਹੁਤਾ ਔਰਤ ਦਾ ਅੰਤਿਮ ਸਸਕਾਰ ਹੋਣ ਤੋਂ ਐਨ ਪਹਿਲਾਂ ਪੁਲਿਸ ਨੇ ਲਾਸ਼ ਨੂੰ ਚਿਖਾ ਵਿੱਚੋਂ ਬਾਹਰ ਕੱਢ ਲਿਆ।
 ਮ੍ਰਿਤਕਾ ਅਮਨਦੀਪ ਕੌਰ ਦੀ ਫਾਈਲ ਫੋਟੋ ਅਤੇ ਉਹ ਸ਼ਮਸ਼ਾਨਘਾਟ ਜਿੱਥੇ ਪੁਲਿਸ ਨੇ ਚਿਖਾ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ।
[responsivevoice_button voice="Hindi Male"]

 

ਜਲੰਧਰ ਬਿਊਰੋ:

                       ਜਲੰਧਰ ਦੇ ਫਿਲੌਰ ਕਸਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣਾ ਆਇਆ ਹੈ, ਜਿੱਥੇ ਸ਼ੱਕੀ ਹਾਲਾਤਾਂ ਵਿੱਚ ਮੌਤ ਦੀ ਸ਼ਿਕਾਰ ਹੋਈ ਇੱਕ ਵਿਆਹੁਤਾ ਔਰਤ ਦਾ ਅੰਤਿਮ ਸਸਕਾਰ ਹੋਣ ਤੋਂ ਐਨ ਪਹਿਲਾਂ ਪੁਲਿਸ ਨੇ ਲਾਸ਼ ਨੂੰ ਚਿਖਾ ਵਿੱਚੋਂ ਬਾਹਰ ਕੱਢ ਲਿਆ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ, ਜਿਸ ਦਾ ਵਿਆਹ ਤਕਰੀਬਨ ਦਸ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੇ ਅਤੇ ਇੱਕ ਲੜਕੀ ਸ਼ਾਮਲ ਹੈ। ਅਮਨਦੀਪ ਕੌਰ ਦਾ ਪਤੀ ਗੋਲੂ ਪਿਛਲੇ ਦੋ ਸਾਲਾਂ ਤੋਂ ਰੋਜ਼ੀ-ਰੋਟੀ ਦੇ ਸਿਲਸਿਲੇ ਵਿੱਚ ਦੁਬਈ ਰਹਿੰਦਾ ਹੈ। ਸੋਮਵਾਰ ਸਵੇਰੇ ਅਚਾਨਕ ਅਮਨਦੀਪ ਕੌਰ ਦੀ ਮੌਤ ਹੋ ਗਈ, ਜਿਸ ‘ਤੇ ਸਹੁਰੇ ਪਰਿਵਾਰ ਨੇ ਉਸ ਦੇ ਪੇਕੇ ਪਰਿਵਾਰ ਨੂੰ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸਹੁਰੇ ਪਰਿਵਾਰ ਵੱਲੋਂ ਸਭ ਕੁਝ ਆਮ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਪਰ ਅਸਲ ਸੱਚਾਈ ਉਸ ਵੇਲੇ ਸਾਹਮਣੇ ਆਈ ਜਦੋਂ ਅੰਤਿਮ ਇਸ਼ਨਾਨ ਕਰਵਾਇਆ ਜਾ ਰਿਹਾ ਸੀ। ਇਸ਼ਨਾਨ ਦੌਰਾਨ ਮ੍ਰਿਤਕਾ ਦੀ ਭਾਬੀ ਮਨਪ੍ਰੀਤ ਕੌਰ ਨੇ ਦੇਖਿਆ ਕਿ ਅਮਨਦੀਪ ਦੇ ਪੱਟ ‘ਤੇ ਕਾਲੇ ਰੰਗ ਦੇ ਪੈੱਨ ਨਾਲ ਕੁਝ ਲਿਖਿਆ ਹੋਇਆ ਸੀ। ਜਦੋਂ ਉਸ ਨੇ ਧਿਆਨ ਨਾਲ ਪੜ੍ਹਿਆ ਤਾਂ ਉੱਥੇ ਲਿਖਿਆ ਸੀ ਕਿ ਜੇਕਰ ਮੈਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਵਿੱਚ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਦੇ ਨਾਂ ਲਿਖੇ ਸਨ। ਇਸ ਤੋਂ ਪਹਿਲਾਂ ਕਿ ਮਨਪ੍ਰੀਤ ਕੁਝ ਹੋਰ ਸਮਝ ਪਾਉਂਦੀ, ਸਹੁਰੇ ਪਰਿਵਾਰ ਦੀਆਂ ਔਰਤਾਂ ਨੇ ਫਟਾਫਟ ਪਾਣੀ ਪਾ ਕੇ ਉਹ ਲਿਖੇ ਹੋਏ ਨਾਂ ਮਿਟਾ ਦਿੱਤੇ ਅਤੇ ਮਨਪ੍ਰੀਤ ਨੂੰ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨ ਦੀਆਂ ਮਿੰਨਤਾਂ ਕਰਨ ਲੱਗੀਆਂ। ਇਸ ਤੋਂ ਬਾਅਦ ਸਹੁਰਾ ਪਰਿਵਾਰ ਜਲਦਬਾਜ਼ੀ ਵਿੱਚ ਲਾਸ਼ ਨੂੰ ਸ਼ਮਸ਼ਾਨਘਾਟ ਲੈ ਗਿਆ ਅਤੇ ਉੱਥੇ ਚਿਖਾ ਵੀ ਤਿਆਰ ਕਰ ਲਈ। ਸਸਕਾਰ ਸ਼ੁਰੂ ਹੋਣ ਹੀ ਵਾਲਾ ਸੀ ਕਿ ਲੜਕੀ ਦੇ ਪੇਕੇ ਪਰਿਵਾਰ ਨੇ ਮੌਕੇ ‘ਤੇ ਰੌਲਾ ਪਾ ਦਿੱਤਾ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਸਕਾਰ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਅਤੇ ਮ੍ਰਿਤਕ ਦੇਹ ਨੂੰ ਚਿਖਾ ਵਿੱਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੂਜੇ ਪਾਸੇ ਮ੍ਰਿਤਕਾ ਦੀ ਭੈਣ ਚਰਨਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਅਮਨਦੀਪ ਦੀ ਤਲਾਕਸ਼ੁਦਾ ਨਨਾਣ ਪਰਵੀਨ ਨੇ ਉਸ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਸੀ ਅਤੇ ਉਹ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੀ ਸੀ। ਪੁਲਿਸ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।ਹੀਟਵੇਵ ਦਾ ਕਹਿਰ: ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਗਰਮੀ ਦੀ ਲਹਿਰ ਦਾ ਵਧੇਰੇ ਖ਼ਤਰਾ, ਜਾਣੋ ਮੁੱਖ ਕਾਰਨ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 6 6 1
Users Today : 77
Users Yesterday : 17
Users Last 7 days : 597

ਰਾਸ਼ੀਫਲ