ਚੰਡੀਗੜ੍ਹ ਬਿਊਰੋ:
ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕ ਵਾਰ ਫਿਰ ਤੋਂ ਵੱਡੇ ਸਿਆਸੀ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਮੌਜੂਦਾ ਸਰਕਾਰ ਵੱਲੋਂ ਫਿਰ ਤੋਂ ਪੰਦਰਾਂ ਸੌ ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਦੀ ਚਰਚਾ ਛਿੜ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਦਰਾਂ ਸੌ ਕਰੋੜ ਰੁਪਏ ਦਾ ਹੋਰ ਲੋਨ ਲੈਣ ਦੀਆਂ ਤਿਆਰੀਆਂ ‘ਤੇ ਤਿੱਖਾ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਅਜਿਹੇ ਫੈਸਲਿਆਂ ਨਾਲ ਪੰਜਾਬ ਨੂੰ ਤੇਜ਼ੀ ਨਾਲ ਦਿਵਾਲੀਆਪਨ ਵੱਲ ਧੱਕਿਆ ਜਾ ਰਿਹਾ ਹੈ ਅਤੇ ਸੂਬੇ ਨੂੰ ਲਗਾਤਾਰ ਭਾਰੀ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਖਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਨੂੰ ਹੁਣ ਪੂਰਾ ਯਕੀਨ ਹੋ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਅਗਲੀ ਆਉਣ ਵਾਲੀ ਸਰਕਾਰ ਲਈ ਇੱਕ ਪੂਰੀ ਤਰ੍ਹਾਂ ਖਾਲੀ ਅਤੇ ਦਿਵਾਲੀਆ ਪੰਜਾਬ ਛੱਡ ਕੇ ਜਾਵੇਗੀ। ਵੜਿੰਗ ਮੁਤਾਬਕ ਪੰਜਾਬ ਸਿਰ ਕਰਜ਼ਾ ਪਹਿਲਾਂ ਹੀ ਲਗਭਗ ਸਾਢੇ ਚਾਰ ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ ਅਤੇ ਮੌਜੂਦਾ ਸਰਕਾਰ ਸਭ ਕੁਝ ਜਾਣਦੇ ਹੋਏ ਵੀ ਲਗਾਤਾਰ ਬੇਲੋੜੇ ਕਰਜ਼ੇ ਚੁੱਕ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਵੱਡੇ ਕਰਜ਼ੇ ਚੁਕਾਉਣ ਵਿੱਚ ਪੰਜਾਬ ਦੀਆਂ ਕਈ ਪੀੜ੍ਹੀਆਂ ਲੱਗ ਸਕਦੀਆਂ ਹਨ। ਦੁੱਖ ਦੀ ਗੱਲ ਇਹ ਹੈ ਕਿ ਇਹ ਪੈਸਾ ਕਿਸੇ ਉਤਪਾਦਕ ਜਾਂ ਵਿਕਾਸ ਕਾਰਜ ਲਈ ਨਹੀਂ, ਸਗੋਂ ਸਰਕਾਰ ਦੀ ਫ਼ਜ਼ੂਲਖ਼ਰਚੀ ਲਈ ਲਿਆ ਜਾ ਰਿਹਾ ਹੈ। ਹਾਲੀਆ ਸਰਕਾਰੀ ਨੋਟੀਫਿਕੇਸ਼ਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੰਦਰਾਂ ਸੌ ਕਰੋੜ ਰੁਪਏ ਇਕੱਠੇ ਕਰਨ ਲਈ ਆਪਣੀਆਂ ਸਿਕਿਊਰਿਟੀਆਂ ਵੇਚ ਰਹੀ ਹੈ, ਜਿਸ ਦੀ ਰਕਮ ਗੈਰ-ਉਤਪਾਦਕ ਕੰਮਾਂ ਅਤੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਬੇਤਹਾਸ਼ਾ ਪ੍ਰਚਾਰ ‘ਤੇ ਖਰਚ ਕੀਤੀ ਜਾਵੇਗੀ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ। ਮਹਾਰਾਸ਼ਟਰ ਸਰਕਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ 1956 ਨੂੰ ਰੱਦ ਕਰਨ ਦਾ ਫੈਸਲਾ ਤੁਰੰਤ ਲਵੇ ਵਾਪਸ: ਹਰਸਿਮਰਤ ਕੌਰ ਬਾਦਲ









Users Today : 1
Users Yesterday : 88
Users Last 7 days : 582