Home » ਪ੍ਰਮੁੱਖ ਖ਼ਬਰਾਂ » ਅਰਨਦੀਪ ਸਿੰਘ ਧਾਲੀਵਾਲ ਬਣੇ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ, ਚੋਣਾਂ ਵਿੱਚ ਹਾਸਲ ਕੀਤੀ ਵੱਡੀ ਜਿੱਤ

ਅਰਨਦੀਪ ਸਿੰਘ ਧਾਲੀਵਾਲ ਬਣੇ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ, ਚੋਣਾਂ ਵਿੱਚ ਹਾਸਲ ਕੀਤੀ ਵੱਡੀ ਜਿੱਤ

 ਆਲ ਇੰਡੀਆ ਯੂਥ ਕਾਂਗਰਸ ਵੱਲੋਂ ਕਰਵਾਈਆਂ ਗਈਆਂ ਯੂਥ ਕਾਂਗਰਸ ਪਾਰਟੀ ਦੀਆਂ ਚੋਣਾਂ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਜਿੱਥੇ ਹਲਕਾ ਭਦੌੜ ਦੇ ਅਧੀਨ ਆਉਂਦੇ ਬਲਾਕ ਸਹਿਣਾ ਭਦੌੜ ਵਿੱਚ ਪ੍ਰਧਾਨਗੀ ਦੀ ਚੋਣ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
 ਬਲਾਕ ਯੂਥ ਕਾਂਗਰਸ ਦੀ ਚੋਣ ਜਿੱਤਣ ਤੋਂ ਬਾਅਦ ਸਾਥੀਆਂ ਸਮੇਤ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨਵ-ਨਿਯੁਕਤ ਪ੍ਰਧਾਨ ਅਰਨਦੀਪ ਸਿੰਘ ਧਾਲੀਵਾਲ ਅਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਧਾਲੀਵਾਲ।
[responsivevoice_button voice="Hindi Male"]

ਬਰਨਾਲਾ ਬਿਊਰੋ:

               ਆਲ ਇੰਡੀਆ ਯੂਥ ਕਾਂਗਰਸ ਵੱਲੋਂ ਕਰਵਾਈਆਂ ਗਈਆਂ ਯੂਥ ਕਾਂਗਰਸ ਪਾਰਟੀ ਦੀਆਂ ਚੋਣਾਂ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਜਿੱਥੇ ਹਲਕਾ ਭਦੌੜ ਦੇ ਅਧੀਨ ਆਉਂਦੇ ਬਲਾਕ ਸਹਿਣਾ ਭਦੌੜ ਵਿੱਚ ਪ੍ਰਧਾਨਗੀ ਦੀ ਚੋਣ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਵੱਕਾਰੀ ਚੋਣਾਂ ਵਿੱਚ ਬਲਾਕ ਪ੍ਰਧਾਨ ਦੇ ਅਹੁਦੇ ਦੀ ਦੌੜ ਲਈ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਸਨ ਜਿਨ੍ਹਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਬੀਤੀ ਬਾਈ ਜੂਨ ਦੀ ਸ਼ਾਮ ਨੂੰ ਨਤੀਜੇ ਆਉਣ ਨਾਲ ਹੋ ਗਿਆ ਹੈ। ਇਸ ਚੋਣ ਨਤੀਜੇ ਵਿੱਚ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਅਤੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਵਰਗੀ ਗੁਰਬਚਨ ਸਿੰਘ ਧਾਲੀਵਾਲ ਦੇ ਪੋਤਰੇ ਅਰਨਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਬਲਾਕ ਯੂਥ ਕਾਂਗਰਸ ਪ੍ਰਧਾਨਗੀ ਦੀ ਚੋਣ ਵਿੱਚ ਸ਼ਾਨਦਾਰ ਜਿੱਤ ਦਰਜ ਕਰਵਾਈ। ਆਪਣੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਅਰਨਦੀਪ ਸਿੰਘ ਧਾਲੀਵਾਲ ਨੇ ਸਮੂਹ ਨੌਜਵਾਨ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਸਾਰੇ ਹੀ ਯੂਥ ਵਰਕਰਾਂ ਨੇ ਮੇਰੇ ਉੱਪਰ ਅਥਾਹ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਚੋਣ ਪ੍ਰਕਿਰਿਆ ਦੌਰਾਨ ਦਿਨ-ਰਾਤ ਮੇਰਾ ਸਾਥ ਦਿੱਤਾ ਹੈ ਜਿਸ ਸਦਕਾ ਅੱਜ ਇਹ ਮੁਕਾਮ ਹਾਸਲ ਹੋਇਆ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਪਹਿਲਾਂ ਨਾਲੋਂ ਵੀ ਵਧੇਰੇ ਸਰਗਰਮੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਦੱਸਿਆ ਕਿ ਸਾਡੇ ਪਰਿਵਾਰ ਨੇ ਇਹ ਚੋਣ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਅਤੇ ਸੀਨੀਅਰ ਯੂਥ ਆਗੂ ਅਰਾਣ ਪ੍ਰਤਾਪ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਗਵਾਈ ਹੇਠ ਲੜੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਆਖਿਆ ਕਿ ਇਸ ਚੋਣ ਵਿੱਚ ਦਿਨ-ਰਾਤ ਇੱਕ ਕਰਕੇ ਸਾਡਾ ਸਾਥ ਦੇਣ ਵਾਲੇ ਹਲਕਾ ਭਦੌੜ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਧਾਲੀਵਾਲ ਨੇ ਅਖੀਰ ਵਿੱਚ ਦੁਹਰਾਇਆ ਕਿ ਜਿਸ ਤਰ੍ਹਾਂ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਅਸੈਂਬਲੀ ਹਲਕਾ ਭਦੌੜ ਅੰਦਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਦਾ ਆ ਰਿਹਾ ਹੈ, ਹੁਣ ਇਸ ਜਿੱਤ ਤੋਂ ਬਾਅਦ ਜਥੇਬੰਦੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਤਕੜਾ ਕਰਨ ਲਈ ਪੂਰੀ ਤਾਕਤ ਝੋਕ ਦਿੱਤੀ ਜਾਵੇਗੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋਂ। ਖੁੱਲ੍ਹੀਆਂ ਅੱਖਾ

ਵਿਸ਼ੇਸ਼ ਸਰਸਰੀ ਪੁਨਰ-ਨਿਰੀਖਣ ਤਹਿਤ ਸਵੀਪ ਟੀਮਾਂ ਵੱਲੋਂ ਜਾਗਰੂਕਤਾ ਗਤੀਵਿਧੀਆਂ, ਵਿਦਿਆਰਥੀਆਂ ਤੇ ਉਦਯੋਗਿਕ ਸਟਾਫ਼ ਨੂੰ ਪ੍ਰਕਿਰਿਆ ਤੋਂ ਕਰਵਾਇਆ ਜਾਣੂ

 

0 0 votes
Article Rating
Subscribe
Notify of
guest
0 Comments
Oldest
Newest Most Voted