Home » ਪ੍ਰਮੁੱਖ ਖ਼ਬਰਾਂ » ਬਰਨਾਲਾ ਵਿਖੇ ਦੁਰਗਾਵਾਹਿਨੀ ਦਾ ਅੱਠ ਰੋਜ਼ਾ ਸੂਬਾ ਪੱਧਰੀ ਸ਼ੌਰਿਆ ਸਿਖਲਾਈ ਕੈਂਪ ਸ਼ੁਰੂ, ਵੀਰਾਂਗਣਾਵਾਂ ਸਿੱਖਣਗੀਆਂ ਸ਼ਸਤਰ ਅਤੇ ਸ਼ਾਸਤਰ ਦੀ ਵਿੱਦਿਆ

ਬਰਨਾਲਾ ਵਿਖੇ ਦੁਰਗਾਵਾਹਿਨੀ ਦਾ ਅੱਠ ਰੋਜ਼ਾ ਸੂਬਾ ਪੱਧਰੀ ਸ਼ੌਰਿਆ ਸਿਖਲਾਈ ਕੈਂਪ ਸ਼ੁਰੂ, ਵੀਰਾਂਗਣਾਵਾਂ ਸਿੱਖਣਗੀਆਂ ਸ਼ਸਤਰ ਅਤੇ ਸ਼ਾਸਤਰ ਦੀ ਵਿੱਦਿਆ

  ਬਰਨਾਲਾ ਦੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿਖੇ ਅੱਠ ਰੋਜ਼ਾ ਪੰਜਾਬ ਪ੍ਰਾਂਤ ਦੁਰਗਾਵਾਹਿਨੀ ਸ਼ੌਰਿਆ ਸਿਖਲਾਈ ਕੈਂਪ ਦਾ ਜੋਤੀ ਪ੍ਰਚੰਡ ਕਰਕੇ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਸਿਖਲਾਈ ਕੈਂਪ ਦੇ ਉਦਘਾਟਨੀ ਸੈਸ਼ਨ ਦੌਰਾਨ ਦੁਰਗਾਵਾਹਿਨੀ ਦੀ ਰਾਸ਼ਟਰੀ ਸੰਯੋਜਿਕਾ ਕੁਮਾਰੀ ਪ੍ਰਗਿਆ ਮ
[responsivevoice_button voice="Hindi Male"]

ਬਰਨਾਲਾ ਬਿਊਰੋ:

            ਬਰਨਾਲਾ ਦੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿਖੇ ਅੱਠ ਰੋਜ਼ਾ ਪੰਜਾਬ ਪ੍ਰਾਂਤ ਦੁਰਗਾਵਾਹਿਨੀ ਸ਼ੌਰਿਆ ਸਿਖਲਾਈ ਕੈਂਪ ਦਾ ਜੋਤੀ ਪ੍ਰਚੰਡ ਕਰਕੇ ਸ਼ਾਨਦਾਰ ਆਗਾਜ਼ ਕੀਤਾ ਗਿਆ।

ਬਰਨਾਲਾ ਵਿਖੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿੱਚ ਦੁਰਗਾਵਾਹਿਨੀ ਦੇ ਸੂਬਾ ਪੱਧਰੀ ਸ਼ੌਰਿਆ ਸਿਖਲਾਈ ਕੈਂਪ ਦੀ ਸ਼ੁਰੂਆਤ ਮੌਕੇ ਜੋਤੀ ਪ੍ਰਚੰਡ ਕਰਦੇ ਹੋਏ ਪ੍ਰਬੰਧਕ ਅਤੇ ਹੋਰ ਪਤਵੰਤੇ ਸੱਜਣ। 
ਬਰਨਾਲਾ ਵਿਖੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿੱਚ ਦੁਰਗਾਵਾਹਿਨੀ ਦੇ ਸੂਬਾ ਪੱਧਰੀ ਸ਼ੌਰਿਆ ਸਿਖਲਾਈ ਕੈਂਪ ਦੀ ਸ਼ੁਰੂਆਤ ਮੌਕੇ ਜੋਤੀ ਪ੍ਰਚੰਡ ਕਰਦੇ ਹੋਏ ਪ੍ਰਬੰਧਕ ਅਤੇ ਹੋਰ ਪਤਵੰਤੇ ਸੱਜਣ।

ਇਸ ਸਿਖਲਾਈ ਕੈਂਪ ਦੇ ਉਦਘਾਟਨੀ ਸੈਸ਼ਨ ਦੌਰਾਨ ਦੁਰਗਾਵਾਹਿਨੀ ਦੀ ਰਾਸ਼ਟਰੀ ਸੰਯੋਜਿਕਾ ਕੁਮਾਰੀ ਪ੍ਰਗਿਆ ਮਹਿਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਦੁਰਗਾਵਾਹਿਨੀ ਦੀਆਂ ਬਹਿਣਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੁਰਗਾਵਾਹਿਨੀ ਦੀ ਸਥਾਪਨਾ ਦੇ ਮੁੱਖ ਉਦੇਸ਼ਾਂ, ਸੰਗਠਨ ਦੀਆਂ ਪ੍ਰਾਪਤੀਆਂ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਹ ਵਿਸ਼ੇਸ਼ ਸਿਖਲਾਈ ਕੈਂਪ ਵੀਹ ਜੂਨ ਤੋਂ ਸ਼ੁਰੂ ਹੋ ਕੇ ਅਠਾਈ ਜੂਨ ਤੱਕ ਨਿਰੰਤਰ ਚੱਲੇਗਾ, ਜਿਸ ਵਿੱਚ ਪੰਜਾਬ ਭਰ ਤੋਂ ਆਈਆਂ ਸੈਂਕੜੇ ਬਹਿਣਾਂ ਹਿੱਸਾ ਲੈ ਰਹੀਆਂ ਹਨ। ਕੈਂਪ ਦੌਰਾਨ ਇਹ ਬਹਿਣਾਂ ਦੇਸ਼ ਅਤੇ ਧਰਮ ਦੀ ਰੱਖਿਆ ਲਈ ਸ਼ਸਤਰ ਚਲਾਉਣ ਅਤੇ ਸ਼ਾਸਤਰਾਂ ਦੀ ਵਿੱਦਿਆ ਹਾਸਲ ਕਰਨਗੀਆਂ। ਇਸੇ ਲੜੀ ਤਹਿਤ ਸਤਾਈ ਜੂਨ ਨੂੰ ਸ਼ਾਮ ਪੰਜ ਵਜੇ ਇਨ੍ਹਾਂ ਸਿਖਲਾਈ ਪ੍ਰਾਪਤ ਬਹਿਣਾਂ ਵੱਲੋਂ ਬਰਨਾਲਾ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੌਰਿਆ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਵਿੱਚ ਬਹਿਣਾਂ ਘੋੜਿਆਂ ‘ਤੇ ਸਵਾਰ ਹੋ ਕੇ ਅਤੇ ਪੈਦਲ ਹੱਥਾਂ ਵਿੱਚ ਭਗਵੇਂ ਝੰਡੇ ਅਤੇ ਸ਼ਸਤਰ ਲੈ ਕੇ ਮਾਰਚ ਕਰਨਗੀਆਂ। ਇਸੇ ਦਿਨ ਸਤਾਈ ਜੂਨ ਦੀ ਰਾਤ ਨੂੰ ਅੱਠ ਵਜੇ ਦੁਰਗਾਵਾਹਿਨੀ ਦੀ ਇੱਕ ਮੈਂਬਰ ਬਾਵਲੀ ਖੁਸ਼ੀ ਵੱਲੋਂ ਦੇਸ਼ ਭਗਤੀ ਦੇ ਗੀਤਾਂ ‘ਤੇ ਆਧਾਰਿਤ ਇੱਕ ਸ਼ਾਮ ਭਾਰਤ ਮਾਤਾ ਦੇ ਨਾਮ ਸੰਗੀਤਮਈ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਬਰਨਾਲਾ ਦੇ ਸਮੂਹ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਨੂੰ ਪਰਿਵਾਰਾਂ ਸਮੇਤ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਠਾਈ ਜੂਨ ਨੂੰ ਸਵੇਰੇ ਦਸ ਵਜੇ ਕੈਂਪ ਦੇ ਆਖਰੀ ਦਿਨ ਸਿਖਲਾਈ ਪ੍ਰਾਪਤ ਵੀਰਾਂਗਣਾਵਾਂ ਆਮ ਸਮਾਜ ਦੇ ਸਾਹਮਣੇ ਆਪਣੇ ਸ਼ਸਤਰ ਅਤੇ ਸ਼ਾਸਤਰ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਦੁਰਗਾਵਾਹਿਨੀ ਦੀ ਸਹਿ ਖੇਤਰ ਸੰਯੋਜਿਕਾ ਬਹਿਣ ਡਾਕਟਰ ਸੀਮਾ ਸ਼ਰਮਾ, ਸੂਬਾ ਸਹਿ ਮੰਤਰੀ ਵਿਜੇ ਛਾਬੜਾ, ਸੂਬਾ ਸੰਯੋਜਿਕਾ ਸ਼੍ਰੀਮਤੀ ਰੁਚੀ, ਆਚਾਰੀਆ ਸ਼੍ਰੀ ਨਿਵਾਸ, ਜ਼ਿਲ੍ਹਾ ਪ੍ਰਧਾਨ ਯਸ਼ਪਾਲ ਸ਼ਰਮਾ, ਵਿਭਾਗ ਮੰਤਰੀ ਨੀਲਮਣੀ ਸਮਾਧੀਆ, ਜ਼ਿਲ੍ਹਾ ਮੰਤਰੀ ਪ੍ਰੇਮ ਰਾਏਸਰ, ਜ਼ਿਲ੍ਹਾ ਉਪ ਪ੍ਰਧਾਨ ਰਾਜੇਸ਼ ਚੀਮਾ ਅਤੇ ਜ਼ਿਲ੍ਹਾ ਸਹਿ ਮੰਤਰੀ ਤੇਜਿੰਦਰ ਪਿੰਟਾ ਸਮੇਤ ਬਰਨਾਲਾ ਇਲਾਕੇ ਦੇ ਕਈ ਪਤਵੰਤੇ ਸੱਜਣ ਅਤੇ ਬਹਿਣਾਂ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਦਾ ਅੱਜ ਆਖਰੀ ਮੌਕਾ

 

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 4 0 4
Users Today : 70
Users Yesterday : 44
Users Last 7 days : 369

ਰਾਸ਼ੀਫਲ