ਬਰਨਾਲਾ ਬਿਊਰੋ ।
ਭਾਜਪਾ ਵੱਲੋਂ ਇੱਕ ਵਾਰ ਫੇਰ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਗਲਤ ਬਿਆਨਬਾਜ਼ੀਆਂ ਕਰਨ ਨਾਲ ਉਨ੍ਹਾਂ ਦੀ ਸੋਚ ਬੇਨਕਾਬ ਹੋ ਗਈ ਹੈ ਅਤੇ ਭਾਜਪਾ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਹਲਕਾ ਵਿਧਾਇਕ ਬਰਨਾਲਾ ਨੇ ਸਹਿਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਸਿਰਫ ਸ਼ਾਂਤੀ ਚਾਹੁੰਦੇ ਹਨ ਜਦੋਂ ਕਿ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਵਿਗਾੜਨ ਦੀ ਆਪਣੀ ਮਾੜੀ ਸੋਚ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਬਿਆਨ ਨੇ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ, ਜਿਸ ਨੂੰ ਲੈ ਕੇ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਤਹਿਤ ਭਾਜਪਾ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਵੀ ਕਰ ਰਹੇ ਹਾਂ। ਵਿਧਾਇਕ ਢਿੱਲੋਂ ਨੇ ਅੱਗੇ ਕਿਹਾ ਕਿ ਜਦੋਂ ਦੀ ਕੇਂਦਰ ਸੱਤਾ ਵਿੱਚ ਭਾਜਪਾ ਆਈ ਹੈ, ਉਸ ਨੇ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਆਖਰ ਵਿੱਚ ਇਹ ਵੀ ਕਿਹਾ ਕਿ ਚੋਣ ਵਾਅਦੇ ਪੂਰੇ ਕਰਨ ਵਿੱਚ ਮੌਜੂਦਾ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ, ਬੀਬੀ ਮਲਕੀਤ ਕੌਰ ਸਹੋਤਾ, ਗਿਰਧਾਰੀ ਲਾਲ ਗਰਗ, ਨਰਿੰਦਰ ਕੁਮਾਰ ਸਦਿਉੜਾ, ਕੈਪਟਨ ਭੁਪਿੰਦਰ ਸਿੰਘ ਝੰਲੂਰ, ਗਿਰਧਰ ਮਿੱਤਲ ਸਮਾਜਿਕ ਮੀਡੀਆ ਇੰਚਾਰਜ, ਸੁਖਜਿੰਦਰ ਸਿੰਘ ਰੂੜੇਕੇ, ਸਾਹਿਬ ਦੀਨ, ਰਾਹੁਲ ਕੁਮਾਰ ਚੋਹਾਨ, ਸਰਬਜੀਤ ਸਿੰਘ ਜੈਦ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਐਸ.ਸੀ. ਵਿੰਗ ਕਾਂਗਰਸ ਵੱਲੋਂ ਮਹਿਲ ਕਲਾਂ ਬਲਾਕ ਦੇ ਸੰਗਠਨ ਦਾ ਵਿਸਥਾਰ, ਗੁਰਪ੍ਰੀਤ ਸਿੰਘ ਟਾਟਾ ਬਣੇ ਬਲਾਕ ਪ੍ਰਧਾਨ |









Users Today : 17
Users Yesterday : 57
Users Last 7 days : 289