ਬਰਨਾਲਾ ਬਿਊਰੋ
ਬਰਨਾਲਾ ਦੇ ਸਿਵਲ ਹਸਪਤਾਲ ਵਿੱਚੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਸੁਰੱਖਿਆ ਅਤੇ ਬਿਹਤਰ ਸਹੂਲਤਾਂ ਦੇ ਵੱਡੇ-ਵੱਡਿਆਂ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਇੱਥੋਂ ਦੇ ਹਸਪਤਾਲ ਦੇ ਸਪੈਸ਼ਲ ਵਾਰਡ ਦੇ ਕਮਰਾ ਨੰਬਰ 11 ਵਿੱਚ ਆਪਣੇ ਪਤੀ ਦੇ ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਦਾਖਲ ਊਸ਼ਾ ਭਰੀ ਨਾਮ ਦੀ ਮਹਿਲਾ ਅਤੇ ਉਨ੍ਹਾਂ ਦੇ ਬਿਮਾਰ ਪਤੀ ਨੂੰ ਅੱਧੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਬਾਹਰੋਂ ਕੁੰਡੀ ਲਗਾ ਕੇ ਕਮਰੇ ਦੇ ਅੰਦਰ ਹੀ ਬੰਧਕ ਬਣਾ ਦਿੱਤਾ। ਰਾਤ ਕਰੀਬ ਦੋ ਵਜੇ ਜਦੋਂ ਮਰੀਜ਼ ਦਰਦ ਨਾਲ ਬੁਰੀ ਤਰ੍ਹਾਂ ਤੜਫ ਰਿਹਾ ਸੀ, ਤਾਂ ਮਹਿਲਾ ਨੇ ਮਦਦ ਲਈ ਅੰਦਰੋਂ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਅਤੇ ਆਵਾਜ਼ਾਂ ਦਿੱਤੀਆਂ, ਪਰ ਡਿਊਟੀ ‘ਤੇ ਤਾਇਨਾਤ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ। ਕਾਫ਼ੀ ਦੇਰ ਬਾਅਦ ਜਦੋਂ ਬਾਹਰੋਂ ਇੱਕ ਅਣਪਛਾਤੇ ਵਿਅਕਤੀ ਦੀ ਮਰਦਾਨਾ ਆਵਾਜ਼ ਆਈ ਤਾਂ ਮਹਿਲਾ ਨੇ ਦਰਵਾਜ਼ਾ ਖੋਲ੍ਹਣ ਲਈ ਕਿਹਾ, ਪਰ ਇਸ ਦੇ ਬਾਵਜੂਦ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਬੇਵੱਸ ਮਹਿਲਾ ਨੇ ਆਖਰਕਾਰ ਸਵੇਰੇ ਚਾਰ ਵਜੇ ਵਾਰਡ ਨੰਬਰ 25 ਦੇ ਨਗਰ ਕੌਂਸਲਰ ਨਵੀਨ ਕੌਸ਼ਲ ਨੂੰ ਫੋਨ ਕਰਕੇ ਆਪਣੀ ਹੱਡਬੀਤੀ ਸੁਣਾਈ, ਜਿਸ ਤੋਂ ਬਾਅਦ ਕੌਂਸਲਰ ਨੇ ਤੁਰੰਤ ਹਸਪਤਾਲ ਪਹੁੰਚ ਕੇ ਕਮਰੇ ਦੀ ਕੁੰਡੀ ਖੋਲ੍ਹੀ ਅਤੇ ਦੋਵਾਂ ਨੂੰ ਬਾਹਰ ਕੱਢਿਆ। ਪੀੜਤ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦੂਜੇ ਪਾਸੇ, ਸਰਕਾਰੀ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਮੈਡਮ ਇੰਦੂ ਨੇ ਕਿਹਾ ਕਿ ਵੀਡੀਓ ਵਿੱਚ ਜਿਸ ਕਮਰੇ ਵਿੱਚ ਲਾਈਵ ਹੋ ਕੇ ਮਹਿਲਾ ਗੱਲ ਕਰ ਰਹੀ ਹੈ, ਉਹ ਐਮਰਜੈਂਸੀ ਦੇ ਬਿਲਕੁਲ ਕੋਲ ਹੀ ਹੈ। ਉੱਥੇ ਹਰ ਵੇਲੇ ਸਟਾਫ਼ ਮੌਜੂਦ ਰਹਿੰਦਾ ਹੈ ਅਤੇ ਸੁਰੱਖਿਆ ਗਾਰਡ ਵੀ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਇਸ ਕਮਰੇ ਵਿੱਚ ਹੋਰ ਵੀ ਮਰੀਜ਼ ਦਾਖਲ ਸਨ, ਪਰ ਕਿਸੇ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਵੀਡੀਓ ਵਾਇਰਲ ਕਰਨ ਵਾਲੀ ਮਹਿਲਾ ਵੱਲੋਂ ਉਨ੍ਹਾਂ ਨੂੰ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਐਸ.ਸੀ. ਵਿੰਗ ਕਾਂਗਰਸ ਵੱਲੋਂ ਮਹਿਲ ਕਲਾਂ ਬਲਾਕ ਦੇ ਸੰਗਠਨ ਦਾ ਵਿਸਥਾਰ, ਗੁਰਪ੍ਰੀਤ ਸਿੰਘ ਟਾਟਾ ਬਣੇ ਬਲਾਕ ਪ੍ਰਧਾਨ |









Users Today : 17
Users Yesterday : 57
Users Last 7 days : 289