ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਬਰਨਾਲਾ » ਇਨਸਾਨੀਅਤ ਦੀ ਮਿਸਾਲ: ਡੇਰਾ ਸੇਵਾਦਾਰਾਂ ਨੇ ਰਾਹ ਭਟਕੇ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ

ਇਨਸਾਨੀਅਤ ਦੀ ਮਿਸਾਲ: ਡੇਰਾ ਸੇਵਾਦਾਰਾਂ ਨੇ ਰਾਹ ਭਟਕੇ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ

 ਡੇਰਾ ਸੱਚਾ ਸੌਦਾ ਦੇ ਬਲਾਕ ਬਰਨਾਲਾ ਦੇ ਸ਼ਰਧਾਲੂਆਂ ਵੱਲੋਂ ਮਾਨਵਤਾ ਦਾ ਫ਼ਰਜ਼ ਨਿਭਾਉਂਦੇ ਹੋਏ ਇੱਕ ਰਾਹ ਭਟਕੇ ਹੋਏ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੂੰ ਸੁਰੱਖਿਅਤ ਉਸਦੇ ਪਰਿਵਾਰ ਨਾਲ ਮਿਲਾ ਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਅਤੇ ਹਰਬੰਸ ਸਿੰਘ ਬਰਨਾਲਾ ਤੋਂ ਆਪਣੇ ਪਿੰਡ ਜੋਧਪੁਰ ਪਰਤ ਰਹੇ ਸਨ

ਬਰਨਾਲਾ ਬਿਊਰੋ

ਡੇਰਾ ਸੱਚਾ ਸੌਦਾ ਦੇ ਬਲਾਕ ਬਰਨਾਲਾ ਦੇ ਸ਼ਰਧਾਲੂਆਂ ਵੱਲੋਂ ਮਾਨਵਤਾ ਦਾ ਫ਼ਰਜ਼ ਨਿਭਾਉਂਦੇ ਹੋਏ ਇੱਕ ਰਾਹ ਭਟਕੇ ਹੋਏ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਨੂੰ ਸੁਰੱਖਿਅਤ ਉਸਦੇ ਪਰਿਵਾਰ ਨਾਲ ਮਿਲਾ ਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਅਤੇ ਹਰਬੰਸ ਸਿੰਘ ਬਰਨਾਲਾ ਤੋਂ ਆਪਣੇ ਪਿੰਡ ਜੋਧਪੁਰ ਪਰਤ ਰਹੇ ਸਨ

ਬਰਨਾਲਾ ਵਿਖੇ ਰਾਹ ਭਟਕੇ ਰਾਜਵੀਰ ਸਿੰਘ ਨੂੰ ਉਸਦੇ ਭਰਾ ਗੁਰਸੇਵਕ ਸਿੰਘ ਦੇ ਸਪੁਰਦ ਕਰਦੇ ਹੋਏ ਡੇਰਾ ਸ਼ਰਧਾਲੂ।
ਬਰਨਾਲਾ ਵਿਖੇ ਰਾਹ ਭਟਕੇ ਰਾਜਵੀਰ ਸਿੰਘ ਨੂੰ ਉਸਦੇ ਭਰਾ ਗੁਰਸੇਵਕ ਸਿੰਘ ਦੇ ਸਪੁਰਦ ਕਰਦੇ ਹੋਏ ਡੇਰਾ ਸ਼ਰਧਾਲੂ।

ਤਾਂ ਰਸਤੇ ਵਿੱਚ ਉਨ੍ਹਾਂ ਨੂੰ ਭਿਆਨਕ ਗਰਮੀ ਵਿੱਚ ਇੱਕ ਅਧਖੜ੍ਹ ਉਮਰ ਦਾ ਵਿਅਕਤੀ ਪੈਦਲ ਜਾਂਦਾ ਹੋਇਆ ਮਿਲਿਆ। ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਂਅ ਰਾਜਵੀਰ ਸਿੰਘ ਦੱਸਦੇ ਹੋਏ ਬਠਿੰਡਾ ਜਾਣ ਦੀ ਗੱਲ ਆਖੀ। ਉਸਦੀ ਹਾਲਤ ਦੇਖ ਕੇ ਸੇਵਾਦਾਰਾਂ ਨੂੰ ਸ਼ੱਕ ਹੋਇਆ ਕਿ ਉਹ ਰਾਹ ਭਟਕ ਗਿਆ ਹੈ, ਜਿਸ ਕਾਰਨ ਉਹ ਉਸਨੂੰ ਮਾਨਵਤਾ ਭਲਾਈ ਕੇਂਦਰ ਬਰਨਾਲਾ ਵਿਖੇ ਲੈ ਗਏ। ਉੱਥੇ ਰਾਜਵੀਰ ਸਿੰਘ ਨੂੰ ਖਾਣਾ ਖੁਆਉਣ ਤੋਂ ਬਾਅਦ ਉਸਦੇ ਪਰਿਵਾਰ ਦਾ ਪਤਾ ਲਗਾਉਣ ਲਈ ਬਠਿੰਡਾ ਦੇ ਡੇਰਾ ਸ਼ਰਧਾਲੂਆਂ ਨਾਲ ਸੰਪਰਕ ਕੀਤਾ ਗਿਆ ਅਤੇ ਸਮਾਜਿਕ ਮੀਡੀਆ ‘ਤੇ ਉਸਦੀ ਤਸਵੀਰ ਸਾਂਝੀ ਕੀਤੀ ਗਈ। ਇਸ ਕੋਸ਼ਿਸ਼ ਸਦਕਾ ਉਸਦੀ ਪਹਿਚਾਣ ਰਾਜਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਜੀਤ ਰੋਡ ਬਠਿੰਡਾ ਵਜੋਂ ਹੋਈ। ਡੇਰਾ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਰਾਜਵੀਰ ਸਿੰਘ ਨੂੰ ਉਸਦੇ ਭਰਾ ਗੁਰਸੇਵਕ ਸਿੰਘ ਦੇ ਸਪੁਰਦ ਕਰ ਦਿੱਤਾ। ਗੁਰਸੇਵਕ ਸਿੰਘ ਨੇ ਦੱਸਿਆ ਕਿ ਰਾਜਵੀਰ ਲੁਧਿਆਣਾ ਤੋਂ ਦਵਾਈ ਲੈਣ ਗਿਆ ਸੀ ਪਰ ਉੱਥੋਂ ਬਿਨ੍ਹਾਂ ਦੱਸੇ ਕਿੱਧਰੇ ਚਲ ਗਿਆ, ਜਿਸ ਦੀ ਭਾਲ ਲਈ ਉਨ੍ਹਾਂ ਨੇ ਇਸ਼ਤਿਹਾਰ ਵੀ ਛਪਵਾ ਲਏ ਸਨ ਪਰ ਅਚਾਨਕ ਉਨ੍ਹਾਂ ਨੂੰ ਇਸਦੇ ਬਰਨਾਲਾ ਵਿਖੇ ਹੋਣ ਦਾ ਪਤਾ ਲੱਗ ਗਿਆ। ਗੁਰਸੇਵਕ ਸਿੰਘ ਨੇ ਆਪਣੇ ਭਰਾ ਨੂੰ ਸਹੀ-ਸਲਾਮਤ ਮਿਲਾਉਣ ਲਈ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜਕੱਲ੍ਹ ਜਿੱਥੇ ਲੋਕਾਂ ਕੋਲ ਆਪਣਿਆਂ ਲਈ ਸਮਾਂ ਨਹੀਂ, ਉੱਥੇ ਇਹ ਸੇਵਾਦਾਰ ਅਣਜਾਣ ਲੋਕਾਂ ਦੀ ਮੱਦਦ ਕਰ ਰਹੇ ਹਨ। ਇਸ ਮੌਕੇ ਬਲਦੇਵ ਸਿੰਘ, ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬੁਰਜ ਫਤਿਹਗੜ੍ਹ ਅਤੇ ਭਗਤਪੁਰਾ ਮੌੜ ਵਿਖੇ ਚੋਰਾਂ ਦਾ ਕਹਿਰ, ਦੋ ਦਰਜਨ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ, ਜਰਨੇਟਰ ਚਲਾਉਣ ਲਈ ਮਜਬੂਰ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 5
Users Today : 25
Users Yesterday : 37
Users Last 7 days : 299

ਰਾਸ਼ੀਫਲ

error: Content is protected !!