ਬਰਨਾਲਾ ਬਿਊਰੋ
ਸ਼ਹਿਰ ਦੀ ਪ੍ਰਮੁੱਖ ਧਾਰਮਿਕ ਸੰਸਥਾ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਤਪਾ ਮੰਡੀ ਦੀਆਂ ਵੱਖ-ਵੱਖ ਗਲੀਆਂ ਅਤੇ ਮੁਹੱਲਿਆਂ ਵਿੱਚ ਹਰ ਰੋਜ਼ ਸਵੇਰੇ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਹਰ ਮੰਗਲਵਾਰ ਨੂੰ ਸਥਾਨਕ ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਤੋਂ ਸ਼ੁਰੂ ਹੋਣ ਵਾਲੀ ਇਸ ਪ੍ਰਭਾਤ ਫੇਰੀ ਵਿੱਚ ਲੋਕਾਂ ਦਾ ਰੁਝਾਨ ਦਿਨ-ਬ-ਦਿਨ ਵਧ ਰਿਹਾ ਹੈ ਅਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਇਹ ਪ੍ਰਭਾਤ ਫੇਰੀ ਕੇਵਲ 15-20 ਮੈਂਬਰਾਂ ਨਾਲ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਸ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧ ਕੇ 40-50 ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪ੍ਰਮਾਤਮਾ ਪ੍ਰਤੀ ਜੁੜਾਅ ਅਤੇ ਆਸਥਾ ਲਗਾਤਾਰ ਵਧ ਰਹੀ ਹੈ। ਇਹ ਪ੍ਰਭਾਤ ਫੇਰੀ ਹਰ ਰੋਜ਼ ਸਵੇਰੇ 5:15 ਵਜੇ ਤੋਂ 6:00 ਵਜੇ ਤੱਕ ਆਯੋਜਿਤ ਕੀਤੀ ਜਾਂਦੀ ਹੈ। ਮੰਦਰ ਕਮੇਟੀ ਦੇ ਅਨੁਸਾਰ ਹਿੰਦੂ ਗ੍ਰੰਥਾਂ ਵਿੱਚ ਇਹ ਸਮਾਂ ਪ੍ਰਭੂ ਦੇ ਸਿਮਰਨ ਲਈ ਸਭ ਤੋਂ ਢੁਕਵਾਂ ਅਤੇ ਉੱਤਮ ਮੰਨਿਆ ਗਿਆ ਹੈ। ਇਸ ਮੌਕੇ ‘ਤੇ ਮੰਦਰ ਕਮੇਟੀ ਦੇ ਪ੍ਰਧਾਨ ਹਰੀਸ਼ ਮਿੱਤਲ ਗੋਸ਼ਾ, ਸੁਰੇਸ਼ ਮਿੱਤਲ, ਰਿੰਕੂ ਮੋੜ, ਭਾਰਤ ਭੂਸ਼ਣ ਬੰਸਲ, ਦੀਪੂ ਭੈਣੀ, ਕੈਲਾਸ਼, ਮਾਸਟਰ ਨਾਰਾਇਣ ਦਾਸ, ਸੁਭਾਸ਼ ਕਾਂਸਲ ਅਤੇ ਅਮਰਜੀਤ ਆਦਿ ਮੌਜੂਦ ਰਹੇ। ਇਨ੍ਹਾਂ ਤੋਂ ਇਲਾਵਾ ਰਜਨੀ, ਸੁਨੀਤਾ, ਅਨੁਰਾਧਾ, ਪਰਮਲਾ ਅਤੇ ਪੂਜਾ ਸਮੇਤ ਵੱਡੀ ਗਿਣਤੀ ਵਿੱਚ ਮਹਿਲਾ ਸ਼ਰਧਾਲੂ ਅਤੇ ਹੋਰ ਪ੍ਰਭੂ ਪ੍ਰੇਮੀ ਵੀ ਹਰ ਰੋਜ਼ ਇਸ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਜਸ ਗਾਇਨ ਕਰ ਰਹੇ ਹਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸਤ ਲਈ 20 ਜੂਨ ਤੱਕ ਈ-ਕੇਵਾਈਸੀ ਅਤੇ ਜ਼ਮੀਨੀ ਪੜਤਾਲ ਲਾਜ਼ਮੀ: ਮੁੱਖ ਖੇਤੀਬਾੜੀ ਅਫ਼ਸਰ









Users Today : 78
Users Yesterday : 59
Users Last 7 days : 298