Home » ਪ੍ਰਮੁੱਖ ਖ਼ਬਰਾਂ » ਕਸਬਾ ਧਨੌਲਾ ਦੇ ਤੇਜਿੰਦਰ ਦਾਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਗੰਭੀਰ ਦੋਸ਼

ਕਸਬਾ ਧਨੌਲਾ ਦੇ ਤੇਜਿੰਦਰ ਦਾਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਗੰਭੀਰ ਦੋਸ਼

        ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਉਨ੍ਹਾਂ ਦੇ ਖੇਤ ਵਿੱਚ ਲੰਘੀ ਕੱਲ੍ਹ ਦੇਰ ਸ਼ਾਮ ਹਲ ਵਾਹੁੰਦਿਆਂ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਕਾਨੂੰਨ ਵਿਵਸਥਾ ਉੱਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਇੱਕ ਪਾਸੇ ਪੁਲਿਸ ਇਸ ਨੂੰ ਮਹਿਜ਼ ਇੱਕ ਹਾਦਸਾ ਕਰਾਰ ਦੇ ਕੇ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ,
ਸ਼ੱਕੀ ਹਾਲਾਤਾਂ ਵਿੱਚ ਜਾਨ ਗਵਾਉਣ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਫਾਈਲ ਫੋਟੋ।
[responsivevoice_button voice="Hindi Male"]

ਕਸਬਾ ਧਨੌਲਾ ਦੇ ਤੇਜਿੰਦਰ ਦਾਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਗੰਭੀਰ ਦੋਸ਼

ਬਰਨਾਲਾ ਬਿਊਰੋ ।

            ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਉਨ੍ਹਾਂ ਦੇ ਖੇਤ ਵਿੱਚ ਲੰਘੀ ਕੱਲ੍ਹ ਦੇਰ ਸ਼ਾਮ ਹਲ ਵਾਹੁੰਦਿਆਂ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਕਾਨੂੰਨ ਵਿਵਸਥਾ ਉੱਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਇੱਕ ਪਾਸੇ ਪੁਲਿਸ ਇਸ ਨੂੰ ਮਹਿਜ਼ ਇੱਕ ਹਾਦਸਾ ਕਰਾਰ ਦੇ ਕੇ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ, ਜਦਕਿ ਦੂਜੇ ਪਾਸੇ ਮੌਕੇ ਉੱਤੇ ਮੌਜੂਦ ਮ੍ਰਿਤਕ ਦੇ ਜਵਾਨ ਪੁੱਤਰ ਦੀਆਂ ਚੀਕਾਂ ਅਤੇ ਰੂਹ ਕੰਬਾਊ ਦੋਸ਼ ਇਸ ਘਟਨਾ ਨੂੰ ਬੇਰਹਿਮ ਕਤਲ ਦੱਸ ਰਹੇ ਹਨ। ਧਨੌਲਾ ਸ਼ਹਿਰ ਦੇ ਵੱਡੇ ਡੇਰੇ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਇਸ ਅਚਾਨਕ ਮੌਤ ਨੇ ਪੂਰੇ ਇਲਾਕੇ ਵਿੱਚ ਭਾਰੀ ਸਨਸਨੀ ਫੈਲਾ ਦਿੱਤੀ ਹੈ ਅਤੇ ਸਮਾਜਿਕ ਮਾਧਿਅਮਾਂ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਮ੍ਰਿਤਕ ਦੇ ਪੁੱਤਰ ਹਰਮਨ ਬਾਵਾ ਦਾ ਦਰਦ ਹੰਝੂ ਬਣ ਕੇ ਵਹਿ ਰਿਹਾ ਹੈ। ਹਰਮਨ ਨੇ ਦੱਸਿਆ ਕਿ ਲੰਘੀ ਕੱਲ੍ਹ ਦੇਰ ਸ਼ਾਮ ਉਹ ਅਤੇ ਉਸ ਦਾ ਭਰਾ ਆਪਣੇ ਪਿਤਾ ਤੇਜਿੰਦਰ ਦਾਸ ਨਾਲ ਪਿੰਡ ਅਤਰ ਸਿੰਘ ਵਾਲਾ ਵਿਖੇ ਆਪਣੀ ਜ਼ਮੀਨ ਵਾਹੁਣ ਗਏ ਸਨ ਤਾਂ ਖੇਤ ਪਹੁੰਚਦਿਆਂ ਹੀ ਰਸਤੇ ਦੇ ਪੁਰਾਣੇ ਰੌਲੇ ਨੂੰ ਲੈ ਕੇ ਭੋਲਾ, ਨੀਟੂ ਅਤੇ ਗਾਂਧੀ ਨਾਮ ਦੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਤਕਰਾਰ ਇੰਨੀ ਜ਼ਿਆਦਾ ਵਧ ਗਈ ਕਿ ਕਥਿਤ ਦੋਸ਼ੀਆਂ ਵਿੱਚੋਂ ਇੱਕ ਜਣੇ ਨੇ ਉਸ ਦੇ ਪਿਤਾ ਨੂੰ ਚੱਲਦੇ ਟਰੈਕਟਰ ਤੋਂ ਥੱਲੇ ਸੁੱਟ ਲਿਆ ਅਤੇ ਦੂਜੇ ਦੋ ਜਣਿਆਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਤੇਜਿੰਦਰ ਦਾਸ ਨੂੰ ਚੱਲਦੇ ਟਰੈਕਟਰ ਦੇ ਹਲਾਂ ਹੇਠ ਬੁਰੀ ਤਰ੍ਹਾਂ ਦਰੜ ਦਿੱਤਾ। ਹਲਾਂ ਦੀਆਂ ਤਿੱਖੀਆਂ ਫਾਲੀਆਂ ਪਿਤਾ ਦੇ ਜਿਸਮ ਨੂੰ ਚੀਰਦੀਆਂ ਲੰਘ ਗਈਆਂ ਅਤੇ ਪੁੱਤਾਂ ਦੇ ਸਾਹਮਣੇ ਹੀ ਉਨ੍ਹਾਂ ਦੇ ਪਿਤਾ ਨੇ ਖੂਨ ਨਾਲ ਲੱਥਪੱਥ ਹੋ ਕੇ ਦਮ ਤੋੜ ਦਿੱਤਾ। ਮੌਤ ਦਾ ਇਹ ਭਿਆਨਕ ਮੰਜ਼ਰ ਦੇਖ ਕੇ ਬੱਚੇ ਡਰ ਕੇ ਦੂਰ ਭੱਜ ਗਏ ਅਤੇ ਜਦੋਂ ਵਾਪਸ ਪਰਤੇ ਤਾਂ ਪਿਤਾ ਦੀ ਲਾਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੂਜੇ ਪਾਸੇ ਧਨੌਲਾ ਦੇ ਥਾਣਾ ਮੁਖੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਢਲੀ ਪੜਤਾਲ ਅਤੇ ਨੇੜਲੇ ਲੋਕਾਂ ਦੇ ਬਿਆਨਾਂ ਅਨੁਸਾਰ ਇਹ ਘਟਨਾ ਇੱਕ ਸਧਾਰਨ ਹਾਦਸਾ ਹੈ, ਕੋਈ ਕਤਲ ਨਹੀਂ ਹੈ। ਪੁਲਿਸ ਨੇ ਲਾਸ਼ ਨੂੰ ਚੀਰ-ਫਾੜ ਯਾਨੀ ਪੋਸਟਮਾਰਟਮ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਕੋਠੇ ਬਾਬਾ ਭਾਨ ਸਿੰਘ ਦੇ ਵਸਨੀਕਾਂ ਨੇ ਮਿਲਕੇ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ

 

0 0 votes
Article Rating
Subscribe
Notify of
guest
0 Comments
Oldest
Newest Most Voted