ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਖਸਤਾਹਾਲ ਸੜਕ ਬਣੀ ਲੋਕਾਂ ਲਈ ਜੀਅ ਦਾ ਜੰਜਾਲ, ਪ੍ਰਸ਼ਾਸਨਿਕ ਬੇਰੁਖੀ ਕਾਰਨ ਰਾਹਗੀਰ ਖੱਡੇ ਅਤੇ ਮਿੱਟੀ ਦੇ ਆਲਮ ਵਿੱਚੋਂ ਲੰਘਣ ਲਈ ਮਜਬੂਰ

ਖਸਤਾਹਾਲ ਸੜਕ ਬਣੀ ਲੋਕਾਂ ਲਈ ਜੀਅ ਦਾ ਜੰਜਾਲ, ਪ੍ਰਸ਼ਾਸਨਿਕ ਬੇਰੁਖੀ ਕਾਰਨ ਰਾਹਗੀਰ ਖੱਡੇ ਅਤੇ ਮਿੱਟੀ ਦੇ ਆਲਮ ਵਿੱਚੋਂ ਲੰਘਣ ਲਈ ਮਜਬੂਰ

    ​ਭਦੌੜ-ਬਰਨਾਲਾ ਰੋਡ ਅਤੇ ਬਾਜਾਖਾਨਾ ਰੋਡ 'ਤੇ ਸਥਿਤ ਮੀਰੀ ਪੀਰੀ ਕਾਲਜ ਦੇ ਨੇੜੇ ਸੜਕ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ ਇਹ ਇਲਾਕਾ ਨਿਵਾਸੀਆਂ ਅਤੇ ਇੱਥੋਂ ਲੰਘਣ ਵਾਲੇ ਆਮ ਲੋਕਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣ ਗਈ ਹੈ।

ਬਰਨਾਲਾ ਬਿਊਰੋ

​ਭਦੌੜ-ਬਰਨਾਲਾ ਰੋਡ ਅਤੇ ਬਾਜਾਖਾਨਾ ਰੋਡ ‘ਤੇ ਸਥਿਤ ਮੀਰੀ ਪੀਰੀ ਕਾਲਜ ਦੇ ਨੇੜੇ ਸੜਕ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ

ਭਦੌੜ-ਬਰਨਾਲਾ ਅਤੇ ਬਾਜਾਖਾਨਾ ਰੋਡ 'ਤੇ ਪਏ ਵੱਡੇ-ਵੱਡੇ ਖੱਡਿਆਂ ਅਤੇ ਸਕੂਲ ਅੱਗੇ ਉੱਡ ਰਹੀ ਮਿੱਟੀ ਦੇ ਕਾਰਨ ਖਸਤਾਹਾਲ ਹੋ ਚੁੱਕੀ ਸੜਕ ਦਾ ਦ੍ਰਿਸ਼, ਜਿੱਥੋਂ ਖ਼ਤਰੇ ਦੇ ਸਾਏ ਹੇਠ ਲੰਘਣ ਲਈ ਮਜਬੂਰ ਹੋ ਰਹੇ ਹਨ ਵਾਹਨ ਚਾਲਕ।
ਭਦੌੜ-ਬਰਨਾਲਾ ਅਤੇ ਬਾਜਾਖਾਨਾ ਰੋਡ ‘ਤੇ ਪਏ ਵੱਡੇ-ਵੱਡੇ ਖੱਡਿਆਂ ਅਤੇ ਸਕੂਲ ਅੱਗੇ ਉੱਡ ਰਹੀ ਮਿੱਟੀ ਦੇ ਕਾਰਨ ਖਸਤਾਹਾਲ ਹੋ ਚੁੱਕੀ ਸੜਕ ਦਾ ਦ੍ਰਿਸ਼, ਜਿੱਥੋਂ ਖ਼ਤਰੇ ਦੇ ਸਾਏ ਹੇਠ ਲੰਘਣ ਲਈ ਮਜਬੂਰ ਹੋ ਰਹੇ ਹਨ ਵਾਹਨ ਚਾਲਕ।

ਇਹ ਇਲਾਕਾ ਨਿਵਾਸੀਆਂ ਅਤੇ ਇੱਥੋਂ ਲੰਘਣ ਵਾਲੇ ਆਮ ਲੋਕਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣ ਗਈ ਹੈ। ਸੜਕ ਦੇ ਵਿਚਕਾਰ ਪਏ ਵੱਡੇ-ਵੱਡੇ ਖੱਡਿਆਂ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬਿਲਕੁਲ ਅੱਗੇ ਸੜਕ ‘ਤੇ ਖਿਲਰੀ ਮਿੱਟੀ ਕਾਰਨ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ,

ਭਦੌੜ-ਬਰਨਾਲਾ ਅਤੇ ਬਾਜਾਖਾਨਾ ਰੋਡ 'ਤੇ ਪਏ ਵੱਡੇ-ਵੱਡੇ ਖੱਡਿਆਂ ਅਤੇ ਸਕੂਲ ਅੱਗੇ ਉੱਡ ਰਹੀ ਮਿੱਟੀ ਦੇ ਕਾਰਨ ਖਸਤਾਹਾਲ ਹੋ ਚੁੱਕੀ ਸੜਕ ਦਾ ਦ੍ਰਿਸ਼, ਜਿੱਥੋਂ ਖ਼ਤਰੇ ਦੇ ਸਾਏ ਹੇਠ ਲੰਘਣ ਲਈ ਮਜਬੂਰ ਹੋ ਰਹੇ ਹਨ ਵਾਹਨ ਚਾਲਕ।
ਭਦੌੜ-ਬਰਨਾਲਾ ਅਤੇ ਬਾਜਾਖਾਨਾ ਰੋਡ ‘ਤੇ ਪਏ ਵੱਡੇ-ਵੱਡੇ ਖੱਡਿਆਂ ਅਤੇ ਸਕੂਲ ਅੱਗੇ ਉੱਡ ਰਹੀ ਮਿੱਟੀ ਦੇ ਕਾਰਨ ਖਸਤਾਹਾਲ ਹੋ ਚੁੱਕੀ ਸੜਕ ਦਾ ਦ੍ਰਿਸ਼, ਜਿੱਥੋਂ ਖ਼ਤਰੇ ਦੇ ਸਾਏ ਹੇਠ ਲੰਘਣ ਲਈ ਮਜਬੂਰ ਹੋ ਰਹੇ ਹਨ ਵਾਹਨ ਚਾਲਕ।

ਜਿੱਥੋਂ ਮੋਟਰਸਾਈਕਲ ਅਤੇ ਹੋਰ ਦੋ ਪਹੀਆ ਵਾਹਨ ਸਵਾਰਾਂ ਦਾ ਲੰਘਣਾ ਬੇਹੱਦ ਮੁਸ਼ਕਲ ਅਤੇ ਜੋਖਮ ਭਰਿਆ ਹੋ ਚੁੱਕਾ ਹੈ। ਸਥਿਤੀ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਮਾਮੂਲੀ ਜਿਹਾ ਮੀਂਹ ਪੈਣ ‘ਤੇ ਵੀ ਇਹ ਮੁੱਖ ਸੜਕ ਪੂਰੀ ਤਰ੍ਹਾਂ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਸੜਕ ਵਿੱਚ ਖੱਡੇ ਹਨ ਜਾਂ ਖੱਡਿਆਂ ਵਿੱਚ ਸੜਕ। ਸਥਾਨਕ ਲੋਕਾਂ ਵੱਲੋਂ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕਈ ਵਾਰ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਹਰ ਵਾਰ ਜਲਦ ਸੁਧਾਰ ਦਾ ਭਰੋਸਾ ਤਾਂ ਮਿਲਦਾ ਹੈ ਪਰ ਹਕੀਕਤ ਵਿੱਚ ਪਰਨਾਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ।

ਭਦੌੜ-ਬਰਨਾਲਾ ਅਤੇ ਬਾਜਾਖਾਨਾ ਰੋਡ 'ਤੇ ਪਏ ਵੱਡੇ-ਵੱਡੇ ਖੱਡਿਆਂ ਅਤੇ ਸਕੂਲ ਅੱਗੇ ਉੱਡ ਰਹੀ ਮਿੱਟੀ ਦੇ ਕਾਰਨ ਖਸਤਾਹਾਲ ਹੋ ਚੁੱਕੀ ਸੜਕ ਦਾ ਦ੍ਰਿਸ਼, ਜਿੱਥੋਂ ਖ਼ਤਰੇ ਦੇ ਸਾਏ ਹੇਠ ਲੰਘਣ ਲਈ ਮਜਬੂਰ ਹੋ ਰਹੇ ਹਨ ਵਾਹਨ ਚਾਲਕ।
ਭਦੌੜ-ਬਰਨਾਲਾ ਅਤੇ ਬਾਜਾਖਾਨਾ ਰੋਡ ‘ਤੇ ਪਏ ਵੱਡੇ-ਵੱਡੇ ਖੱਡਿਆਂ ਅਤੇ ਸਕੂਲ ਅੱਗੇ ਉੱਡ ਰਹੀ ਮਿੱਟੀ ਦੇ ਕਾਰਨ ਖਸਤਾਹਾਲ ਹੋ ਚੁੱਕੀ ਸੜਕ ਦਾ ਦ੍ਰਿਸ਼, ਜਿੱਥੋਂ ਖ਼ਤਰੇ ਦੇ ਸਾਏ ਹੇਠ ਲੰਘਣ ਲਈ ਮਜਬੂਰ ਹੋ ਰਹੇ ਹਨ ਵਾਹਨ ਚਾਲਕ।

ਦੂਜੇ ਪਾਸੇ ਜਦੋਂ ਇਸ ਸਬੰਧੀ ਸਬੰਧਤ ਵਿਭਾਗ ਦੇ ਐਕਸੀਐਨ ਹਰਸ਼ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉੱਥੋਂ ਦੇ ਸਥਾਨਕ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਨਿਰਦੇਸ਼ ਭੇਜ ਦਿੱਤੇ ਗਏ ਹਨ ਅਤੇ ਬਹੁਤ ਜਲਦ ਇਸ ਟੂਟੀ-ਫੁੱਟੀ ਸੜਕ ਦੀ ਨਵਿਆਉਣ ਅਤੇ ਮੁਰੰਮਤ ਲਈ ਇੱਕ ਨਵੀਂ ਪ੍ਰਪੋਜਲ (ਤਜਵੀਜ਼) ਤਿਆਰ ਕਰਕੇ ਉੱਚ ਪੱਧਰ ‘ਤੇ ਭੇਜੀ ਜਾਵੇਗੀ ਤਾਂ ਜੋ ਲੋਕਾਂ ਨੂੰ ਇਸ ਰੋਜ਼ਾਨਾ ਦੀ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਵਾਈ ਜਾ ਸਕੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ     ਆਰੀਆਭੱਟਾ ਕਾਲਜ ਵਿਖੇ ਵਿਸ਼ਵ ਪ੍ਰਸਿੱਧ ਵਿਚਾਰਕ ਮਨਦੀਪ ਕੌਰ ਟਾਂਗਰਾ ਦਾ ਪ੍ਰੇਰਣਾਦਾਇਕ ਸੈਮੀਨਾਰ ਸਫਲਤਾਪੂਰਵਕ ਸੰਪੰਨ

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 4 4 8
Users Today : 20
Users Yesterday : 48
Users Last 7 days : 405

ਰਾਸ਼ੀਫਲ

error: Content is protected !!