Home » ਪ੍ਰਮੁੱਖ ਖ਼ਬਰਾਂ » ਕੇਵਲ ਸਿੰਘ ਢਿੱਲੋਂ ਲਈ ਪੰਜਾਬ ਭਾਜਪਾ ਦੀ ਪ੍ਰਧਾਨਗੀ ਕੰਡਿਆਂ ਦੀ ਸੇਜ, ਬਰਨਾਲਾ ਵਿੱਚ ਧੜੇਬੰਦੀ ਦੂਰ ਕਰਨਾ ਅਤੇ ਵਿਧਾਨ ਸਭਾ ਚੋਣਾਂ ਜਿੱਤਣਾ ਹੋਵੇਗੀ ਸਭ ਤੋਂ ਵੱਡੀ ਚੁਣੌਤੀ

ਕੇਵਲ ਸਿੰਘ ਢਿੱਲੋਂ ਲਈ ਪੰਜਾਬ ਭਾਜਪਾ ਦੀ ਪ੍ਰਧਾਨਗੀ ਕੰਡਿਆਂ ਦੀ ਸੇਜ, ਬਰਨਾਲਾ ਵਿੱਚ ਧੜੇਬੰਦੀ ਦੂਰ ਕਰਨਾ ਅਤੇ ਵਿਧਾਨ ਸਭਾ ਚੋਣਾਂ ਜਿੱਤਣਾ ਹੋਵੇਗੀ ਸਭ ਤੋਂ ਵੱਡੀ ਚੁਣੌਤੀ

 ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ, ਪਰ ਵਿਧਾਨ ਸਭਾ ਚੋਣਾਂ ਵਿੱਚ ਛੇ ਮਹੀਨਿਆਂ ਤੋਂ ਵੀ ਘੱਟ ਸਮਾਂ ਬਾਕੀ ਹੋਣ ਕਾਰਨ ਉਨ੍ਹਾਂ ਦਾ ਇਹ ਕਾਰਜਕਾਲ ਬੇਹੱਦ ਚੁਣੌਤੀਪੂਰਨ ਰਹੇਗਾ। ਭਾਜਪਾ ਹਾਈਕਮਾਂਡ ਨੇ ਪੁਰਾਣੇ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਕਾਂਗਰਸ ਤੋਂ ਆਏ ਢਿੱਲੋਂ 'ਤੇ ਭਰੋਸਾ ਜਤਾਇਆ ਹੈ,
[responsivevoice_button voice="Hindi Male"]

ਬੇਅੰਤ ਬਰਨਾਲਾ

           ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ, ਪਰ ਵਿਧਾਨ ਸਭਾ ਚੋਣਾਂ ਵਿੱਚ ਛੇ ਮਹੀਨਿਆਂ ਤੋਂ ਵੀ ਘੱਟ ਸਮਾਂ ਬਾਕੀ ਹੋਣ ਕਾਰਨ ਉਨ੍ਹਾਂ ਦਾ ਇਹ ਕਾਰਜਕਾਲ ਬੇਹੱਦ ਚੁਣੌਤੀਪੂਰਨ ਰਹੇਗਾ। ਭਾਜਪਾ ਹਾਈਕਮਾਂਡ ਨੇ ਪੁਰਾਣੇ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਕਾਂਗਰਸ ਤੋਂ ਆਏ ਢਿੱਲੋਂ ‘ਤੇ ਭਰੋਸਾ ਜਤਾਇਆ ਹੈ, ਜਿਸ ਕਾਰਨ ਪਾਰਟੀ ਦੇ ਅੰਦਰੂਨੀ ਹਲਕਿਆਂ ਵਿੱਚ ਨਾਰਾਜ਼ਗੀ ਅਤੇ ਧੜੇਬੰਦੀ ਸਾਫ਼ ਦੇਖਣ ਨੂੰ ਮਿਲ ਰਹੀ ਹੈ।

ਕੇਵਲ ਸਿੰਘ ਢਿੱਲੋਂ ਲਈ ਪੰਜਾਬ ਭਾਜਪਾ ਦੀ ਪ੍ਰਧਾਨਗੀ ਕੰਡਿਆਂ ਦੀ ਸੇਜ, ਬਰਨਾਲਾ ਵਿੱਚ ਧੜੇਬੰਦੀ ਦੂਰ ਕਰਨਾ ਅਤੇ ਵਿਧਾਨ ਸਭਾ ਚੋਣਾਂ ਜਿੱਤਣਾ ਹੋਵੇਗੀ ਸਭ ਤੋਂ ਵੱਡੀ ਚੁਣੌਤੀ
ਕੇਵਲ ਸਿੰਘ ਢਿੱਲੋਂ ਲਈ ਪੰਜਾਬ ਭਾਜਪਾ ਦੀ ਪ੍ਰਧਾਨਗੀ ਕੰਡਿਆਂ ਦੀ ਸੇਜ, ਬਰਨਾਲਾ ਵਿੱਚ ਧੜੇਬੰਦੀ ਦੂਰ ਕਰਨਾ ਅਤੇ ਵਿਧਾਨ ਸਭਾ ਚੋਣਾਂ ਜਿੱਤਣਾ ਹੋਵੇਗੀ ਸਭ ਤੋਂ ਵੱਡੀ ਚੁਣੌਤੀ

ਪੂਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਨਿਯੁਕਤੀ ‘ਤੇ ਚੁੱਕੇ ਸਵਾਲ ਭਾਜਪਾ ਦੀ ਅੰਦਰੂਨੀ ਖਿੱਚੋਤਾਣ ਨੂੰ ਜਨਤਕ ਕਰਦੇ ਹਨ। ਢਿੱਲੋਂ ਲਈ ਸਭ ਤੋਂ ਵੱਡੀ ਪ੍ਰੀਖਿਆ ਆਪਣੇ ਪੈਤੜੇ ਜ਼ਿਲ੍ਹੇ ਬਰਨਾਲਾ ਵਿੱਚ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੀ ਹੋਵੇਗੀ, ਜਿੱਥੇ ਭਾਜਪਾ ਲਗਾਤਾਰ ਚਾਰ ਚੋਣਾਂ ਹਾਰ ਚੁੱਕੀ ਹੈ ਅਤੇ ਖੁਦ ਢਿੱਲੋਂ ਵੀ ਉਪ-ਚੋਣਾਂ ਵਿੱਚ ਤੀਜੇ ਨੰਬਰ ‘ਤੇ ਰਹੇ ਸਨ। ਬਰਨਾਲਾ ਜ਼ਿਲ੍ਹੇ ਵਿੱਚ ਕਈ ਪੁਰਾਣੇ ਵਫ਼ਾਦਾਰ ਆਗੂ ਭਾਜਪਾ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪ੍ਰਧਾਨ ਦੀ ਦੌੜ ਨੂੰ ਲੈ ਕੇ ਵੀ ਲਲਿਤ ਮਹਾਜਨ, ਨਰਿੰਦਰ ਗਰਗ ਨੀਟਾ ਅਤੇ ਐਡਵੋਕੇਟ ਦੀਪਕ ਵਰਗੇ ਆਗੂਆਂ ਵਿਚਾਲੇ ਆਪਸੀ ਮੁਕਾਬਲਾ ਹੈ। ਸਥਾਨਕ ਨਿਕਾਏ ਚੋਣਾਂ ਵਿੱਚ ਭਾਜਪਾ ਬਰਨਾਲਾ, ਧਨੌਲਾ, ਤਪਾ ਅਤੇ ਭਦੌੜ ਦੀਆਂ ਬਹੁਤੀਆਂ ਸੀਟਾਂ ‘ਤੇ ਉਮੀਦਵਾਰ ਤੱਕ ਖੜ੍ਹੇ ਨਹੀਂ ਕਰ ਸਕੀ ਅਤੇ ਨਗਰ ਨਿਗਮ ਦੀਆਂ ਪੰਜਾਹ ਸੀਟਾਂ ਵਿੱਚੋਂ ਸਿਰਫ਼ ਸੱਤ ‘ਤੇ ਚੋਣ ਲੜ ਕੇ ਦੋ ਸੀਟਾਂ ਹੀ ਮਸਾਂ ਜਿੱਤ ਸਕੀ, ਜਿਸ ਤੋਂ ਪਾਰਟੀ ਦੀ ਕਮਜ਼ੋਰ ਜ਼ਮੀਨੀ ਪਕੜ ਸਾਫ਼ ਹੁੰਦੀ ਹੈ। ਸਿਆਸੀ ਮਾਹਿਰਾਂ ਅਨੁਸਾਰ ਢਿੱਲੋਂ ਅਕਸਰ ਚੰਡੀਗੜ੍ਹ ਬੈਠ ਕੇ ਹੀ ਰਾਜਨੀਤੀ ਚਲਾਉਂਦੇ ਰਹੇ ਹਨ, ਪਰ ਜੇਕਰ ਹੁਣ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਮਜ਼ਬੂਤ ਧਿਰਾਂ ਦਾ ਮੁਕਾਬਲਾ ਕਰਨਾ ਹੈ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਛੱਡ ਕੇ ਜ਼ਮੀਨੀ ਪੱਧਰ ‘ਤੇ ਵਰਕਰਾਂ ਨੂੰ ਲਾਮਬੰਦ ਕਰਨਾ ਪਵੇਗਾ ਅਤੇ ਸਾਰੇ ਰੁੱਸੇ ਹੋਏ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣਾ ਹੋਵੇਗਾ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਵਪਾਰੀਆਂ ਦੀ ਸੁਰੱਖਿਆ ਅਤੇ ਸਮੱਸਿਆਵਾਂ ਦੇ ਹੱਲ ਲਈ ਡੀਐਸਪੀ ਵੱਲੋਂ ਵਿਸ਼ੇਸ਼ ਮੀਟਿੰਗ

0 0 votes
Article Rating
Subscribe
Notify of
guest
0 Comments
Oldest
Newest Most Voted