ਬੇਅੰਤ ਬਰਨਾਲਾ
ਪੰਜਾਬ ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਸਬ ਤਹਿਸੀਲ ਧਨੌਲਾ ਵਿਖੇ ਕੰਮ ਕਰਦੇ ਇੱਕ ਵਸੀਕਾ ਨਵੀਸ ਨੂੰ ਜ਼ਮੀਨ ਦੀ ਰਜਿਸਟਰੀ ਲਿਖਣ ਬਦਲੇ ਸਰਕਾਰ ਵੱਲੋਂ ਤੈਅ ਕੀਤੀ ਗਈ ਲਿਖਾਈ ਫੀਸ ਤੋਂ ਇਲਾਵਾ ਵਾਧੂ ਨਜਾਇਜ਼ ਪੈਸੇ ਵਸੂਲਣ ਅਤੇ ਵੱਡੀ ਧੋਖਾਧੜੀ ਕਰਨ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਨਿਰੀਖਕ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਬਾਰੀਕੀ ਨਾਲ ਪੜ੍ਹਤਾਲ ਕਰਨ ਤੋਂ ਬਾਅਦ ਸਬ ਤਹਿਸੀਲ ਧਨੌਲਾ ਵਿਖੇ ਕੰਮ ਕਰ ਰਹੇ ਵਸੀਕਾ ਨਵੀਸ ਵਿਪਨ ਸਿੰਘ ਸਿੱਧੂ ਦੇ ਖ਼ਿਲਾਫ਼ ਰਜਿਸਟਰੀ ਸਬੰਧੀ ਵਾਧੂ ਪੈਸੇ ਲੈਣ ਦਾ ਲਗਾਇਆ ਗਿਆ ਦੋਸ਼ ਪੂਰੀ ਤਰ੍ਹਾਂ ਸਹੀ ਸਾਬਤ ਹੋਇਆ ਹੈ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਆਡੀਓ ਅਤੇ ਵੀਡੀਓ ਰਿਕਾਰਡਿੰਗ ਨੂੰ ਚੰਗੀ ਤਰ੍ਹਾਂ ਵਾਚਣ ‘ਤੇ ਇਹ ਸਾਹਮਣੇ ਆਇਆ ਹੈ ਕਿ ਵਿਪਨ ਸਿੰਘ ਸਿੱਧੂ ਵੱਲੋਂ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਨਿਰਧਾਰਿਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲ ਕੀਤੇ ਜਾ ਰਹੇ ਸਨ ਅਤੇ ਇਸ ਤਰ੍ਹਾਂ ਉਸ ਵੱਲੋਂ ਆਮ ਜਨਤਾ ਦੀ ਸਰੇਆਮ ਲੁੱਟ ਕੀਤੀ ਜਾ ਰਹੀ ਸੀ ਜੋ ਕਿ ਕਾਨੂੰਨੀ ਤੌਰ ‘ਤੇ ਇੱਕ ਗੰਭੀਰ ਅਪਰਾਧ ਹੈ। ਵਿਜੀਲੈਂਸ ਦੀ ਪੜ੍ਹਤਾਲ ਦੌਰਾਨ ਇਹ ਹੈਰਾਨੀਜਨਕ ਤੱਥ ਵੀ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵੱਲੋਂ ਖਰੀਦ ਕੀਤੇ ਗਏ ਇੱਕ ਰੂੜੀ ਵਾਲੇ ਪਲਾਟ ਦਾ ਵਸੀਕਾ ਵਿਪਨ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਸਬ ਤਹਿਸੀਲ ਧਨੌਲਾ ਵਿਖੇ ਖੁਦ ਹੀ ਤਿਆਰ ਕੀਤਾ ਸੀ ਪਰ ਉਕਤ ਦਸਤਾਵੇਜ਼ ‘ਤੇ ਵਿਪਨ ਸਿੰਘ ਸਿੱਧੂ ਨੇ ਆਪਣੀ ਅਧਿਕਾਰਤ ਮੋਹਰ ਲਗਾਉਣ ਦੀ ਬਜਾਏ ਜ਼ਿਲ੍ਹਾ ਕਚਹਿਰੀਆਂ ਬਰਨਾਲਾ ਦੇ ਵਕੀਲ ਗੁਲਸ਼ਨ ਕੁਮਾਰ ਦੀ ਮੋਹਰ ਲਗਾ ਕੇ ਉਹਨਾਂ ਦੇ ਜਾਅਲੀ ਦਸਤਖ਼ਤ ਕਰ ਦਿੱਤੇ, ਜਦਕਿ ਵਿਪਨ ਸਿੰਘ ਸਿੱਧੂ ਕੋਲ ਆਪਣਾ ਵਸੀਕਾ ਲਿਖਣ ਸਬੰਧੀ ਅਧਿਕਾਰਤ ਲਾਈਸੰਸ ਨੰਬਰ ਇੱਕ ਓਬਲੀਕ ਡੀਡਬਲਯੂਐਲ ਓਬਲੀਕ ਬੀਐਨਐਲ ਉੱਨੀ ਸੌ ਛਿਆਨਵੇਂ ਮੌਜੂਦ ਹੈ। ਮਾਮਲੇ ਦੀ ਅਗਲੇਰੀ ਪੜ੍ਹਤਾਲ ਦੌਰਾਨ ਇਹ ਵੀ ਪਤਾ ਲੱਗਿਆ ਕਿ ਗੁਲਸ਼ਨ ਕੁਮਾਰ ਅਗਰਵਾਲ ਜ਼ਿਲ੍ਹਾ ਕਚਹਿਰੀ ਬਰਨਾਲਾ ਵਿਖੇ ਹੀ ਬਤੌਰ ਪੇਸ਼ੇਵਰ ਵਕੀਲ ਅਤੇ ਨੌਟਰੀ ਦਾ ਕੰਮ ਕਰਦੇ ਹਨ। ਵਕੀਲ ਗੁਲਸ਼ਨ ਕੁਮਾਰ ਵੱਲੋਂ ਇਹ ਵਸੀਕਾ ਤਿਆਰ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਉਹ ਕਦੇ ਸਬ ਤਹਿਸੀਲ ਧਨੌਲਾ ਵਿਖੇ ਗਏ ਹਨ ਅਤੇ ਨਾ ਹੀ ਉਹ ਉਕਤ ਵਸੀਕੇ ਨਾਲ ਸਬੰਧਿਤ ਕਿਸੇ ਵਿਅਕਤੀ ਨੂੰ ਜਾਣਦੇ ਹਨ, ਜਿਸ ਤੋਂ ਸਾਹਮਣੇ ਆਇਆ ਕਿ ਵਿਪਨ ਸਿੰਘ ਸਿੱਧੂ ਵੱਲੋਂ ਆਮ ਪਬਲਿਕ ਨੂੰ ਧੋਖੇ ਵਿੱਚ ਰੱਖ ਕੇ ਵਸੀਕਿਆਂ ਉੱਪਰ ਜਾਅਲੀ ਮੋਹਰ ਅਤੇ ਜਾਅਲੀ ਦਸਤਖ਼ਤ ਕਰਕੇ ਸਬ ਰਜਿਸਟ੍ਰਾਰ ਧਨੌਲਾ ਪਾਸੋਂ ਰਜਿਸਟਰ ਕਰਵਾਏ ਜਾਂਦੇ ਸਨ ਅਤੇ ਇਨ੍ਹਾਂ ਰਜਿਸਟਰੀਆਂ ਬਦਲੇ ਆਮ ਲੋਕਾਂ ਤੋਂ ਨਜਾਇਜ਼ ਪੈਸੇ ਵਸੂਲ ਕੀਤੇ ਜਾਂਦੇ ਸਨ। ਇਸ ਮਾਮਲੇ ਵਿੱਚ ਸ਼੍ਰੀ ਰਾਜਪ੍ਰਿਤਪਾਲ ਸਿੰਘ ਤਹਿਸੀਲਦਾਰ ਧਨੌਲਾ ਵੱਲੋਂ ਵੀ ਆਪਣੇ ਬਿਆਨ ਦਰਜ ਕਰਵਾਏ ਗਏ ਹਨ ਕਿ ਜੇਕਰ ਰਜਿਸਟਰੀ ਕਲਰਕ ਜਾਂ ਸਬੰਧਿਤ ਵਸੀਕਾ ਨਵੀਸ ਵੱਲੋਂ ਖਰੀਦਦਾਰ ਪਾਸੋਂ ਕੋਈ ਵਾਧੂ ਅਦਾਇਗੀ ਹਾਸਿਲ ਕੀਤੀ ਗਈ ਤਾਂ ਉਹਨਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਵਿਪਨ ਸਿੰਘ ਸਿੱਧੂ ਵਸੀਕਾ ਨਵੀਸ ਪੁੱਤਰ ਸੁਰਿੰਦਰ ਸਿੰਘ ਸਿੱਧੂ ਵਾਸੀ ਪੱਤੀ ਸੇਖਵਾਂ ਰੋਡ ਬਰਨਾਲਾ ਦੇ ਖ਼ਿਲਾਫ਼ ਭਾਰਤੀ ਏਕਤਾ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਡਾ. ਸਤਵੰਤ ਸਿੰਘ ਔਜਲਾ ਨੇ ਭਦੌੜ ਹਸਪਤਾਲ ਵਿਖੇ ਬਤੌਰ ਐਸ.ਐਮ.ਓ. ਸੰਭਾਲਿਆ ਅਹੁਦਾ, ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ |









Users Today : 10
Users Yesterday : 10
Users Last 7 days : 314