Home » ਪ੍ਰਮੁੱਖ ਖ਼ਬਰਾਂ » ਸ਼ਹੀਦੀ ਘੱਲੂਘਾਰੇ ਦੀ ਯਾਦ ਵਿੱਚ ਕਰਵਾਏ ਗਏ ਸ਼ਾਨਦਾਰ ਕਵੀਸ਼ਰੀ ਮੁਕਾਬਲੇ

ਸ਼ਹੀਦੀ ਘੱਲੂਘਾਰੇ ਦੀ ਯਾਦ ਵਿੱਚ ਕਰਵਾਏ ਗਏ ਸ਼ਾਨਦਾਰ ਕਵੀਸ਼ਰੀ ਮੁਕਾਬਲੇ

  ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਸਤਿਕਾਰਯੋਗ ਸੁਪਿੰਦਰ ਸਿੰਘ ਬੋਪਾਰਾਏ ਜੀ ਦੇ ਸਹਿਯੋਗ ਨਾਲ ਕਵੀਸ਼ਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਿੰਡ ਦੇ ਬੱਚਿਆਂ ਤੋਂ ਇਲਾਵਾ ਬਾਹਰਲੇ ਪਿੰਡਾਂ ਦੇ ਢਾਡੀ ਜੱਥਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਉਮਰ ਵਰਗ ਦੇ ਹਿਸਾਬ ਨਾਲ ਦੋ ਗਰੁੱਪ ਬਣਾਏ ਗਏ ਜਿਸ ਵਿੱਚ 13 ਸਾਲ ਤੱਕ ਅਤੇ 19 ਸਾਲ ਤੱਕ ਦੇ ਬੱਚਿਆਂ ਨੂੰ ਚੁਣਿਆ ਗਿਆ
[responsivevoice_button voice="Hindi Male"]

ਬਰਨਾਲਾ ਬਿਊਰੋ

ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਸਤਿਕਾਰਯੋਗ ਸੁਪਿੰਦਰ ਸਿੰਘ ਬੋਪਾਰਾਏ ਜੀ ਦੇ ਸਹਿਯੋਗ ਨਾਲ ਕਵੀਸ਼ਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਿੰਡ ਦੇ ਬੱਚਿਆਂ ਤੋਂ ਇਲਾਵਾ ਬਾਹਰਲੇ ਪਿੰਡਾਂ ਦੇ ਢਾਡੀ ਜੱਥਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਸ਼ਹੀਦੀ ਘੱਲੂਘਾਰੇ ਦੀ ਯਾਦ ਵਿੱਚ ਕਰਵਾਏ ਗਏ ਸ਼ਾਨਦਾਰ ਕਵੀਸ਼ਰੀ ਮੁਕਾਬਲੇ
ਸ਼ਹੀਦੀ ਘੱਲੂਘਾਰੇ ਦੀ ਯਾਦ ਵਿੱਚ ਕਰਵਾਏ ਗਏ ਸ਼ਾਨਦਾਰ ਕਵੀਸ਼ਰੀ ਮੁਕਾਬਲੇ

ਉਮਰ ਵਰਗ ਦੇ ਹਿਸਾਬ ਨਾਲ ਦੋ ਗਰੁੱਪ ਬਣਾਏ ਗਏ ਜਿਸ ਵਿੱਚ 13 ਸਾਲ ਤੱਕ ਅਤੇ 19 ਸਾਲ ਤੱਕ ਦੇ ਬੱਚਿਆਂ ਨੂੰ ਚੁਣਿਆ ਗਿਆ।19 ਸਾਲ ਦੇ ਬੱਚਿਆਂ ਵਿੱਚੋਂ ਜਾਂਗਪੁਰ ਪਿੰਡ ਦੇ ਜੱਥੇ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪਿੰਡ ਤਲਵੰਡੀ ਰਾਏ ਦੇ ਜੱਥੇ ਨੇ ਦੂਜਾ ਸਥਾਨ ਹਾਸਲ ਕੀਤਾ, ਇਸ ਤਰ੍ਹਾਂ ਪਿੰਡ ਰਾਮਾ ਦੇ ਜੱਥੇ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 13 ਉਮਰ ਗਰੁੱਪ ਵਿੱਚੋਂ ਵੀ ਜਾਂਗਪੁਰ ਪਿੰਡ ਦੇ ਜੱਥੇ ਨੇ ਪਹਿਲਾ ਸਥਾਨ ਮੱਲਿਆ, ਜਦਕਿ ਪੰਡੋਰੀ ਪਿੰਡ ਦੇ ਰਬਿੰਦਰ ਸਿੰਘ ਹੋਣਾ ਦਾ ਜੱਥਾ ਦੂਜਾ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ , ਤੀਜੇ ਨੰਬਰ ਤੇ ਵੀ ਜਾਂਗਪੁਰ ਪਿੰਡ ਦੇ ਵਿਦਿਆਰਥੀਆਂ ਦਾ ਜੱਥਾ ਸਥਾਨ ਮੱਲਣ ਵਿੱਚ ਕਾਮਯਾਬ ਹੋਇਆ।

ਸ਼ਹੀਦੀ ਘੱਲੂਘਾਰੇ ਦੀ ਯਾਦ ਵਿੱਚ ਕਰਵਾਏ ਗਏ ਸ਼ਾਨਦਾਰ ਕਵੀਸ਼ਰੀ ਮੁਕਾਬਲੇ
ਸ਼ਹੀਦੀ ਘੱਲੂਘਾਰੇ ਦੀ ਯਾਦ ਵਿੱਚ ਕਰਵਾਏ ਗਏ ਸ਼ਾਨਦਾਰ ਕਵੀਸ਼ਰੀ ਮੁਕਾਬਲੇ

ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਵਿੱਚ ਨਗਰ ਪੰਡੋਰੀ ਦੇ ਸਤਿਕਾਰਯੋਗ ਐਨ.ਆਰ.ਆਈ.ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਜੇਤੂ ਹੋਣ ਵਾਲੀਆਂ ਟੀਮਾਂ ਨੂੰ 3100,2100,1100 ਰੁਪਏ ਨਗਦ ਤੋਂ ਇਲਾਵਾ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਭਾਗ ਲੈਣ ਵਾਲੀਆਂ ਬਾਕੀ ਟੀਮਾਂ ਨੂੰ ਮੈਡਲ ਅਤੇ ਕਾਪੀਆਂ ਨਾਲ ਸਨਮਾਨਿਤ ਕੀਤਾ ਗਿਆ। ਜੱਜ ਸਹਿਬਾਨ ਦੀ ਸੇਵਾ ਭਾਈ ਗੁਰਦਿੱਤ ਸਿੰਘ ਜੀ ਖਾਲਸਾ ਪਿੰਡ ਭੈਣੀ ਬੜਿੰਗਾਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।

ਇਨਾਮਾਂ ਦੀ ਵੰਡ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਨਵਦੀਪ ਸਿੰਘ ਬਾਠ, ਗ੍ਰੰਥੀ ਸਿੰਘ ਭਾਈ ਕਰਮਜੀਤ ਸਿੰਘ ਜੀ, ਖਜਾਨਚੀ ਅਜੈਬ ਸਿੰਘ, ਗੁਰੂ ਘਰ ਦੇ ਬਬਲਾ ਸਿੰਘ ਜੀ, ਗੁਰਜੀਤ ਸਿੰਘ ਗੰਗੋਹਰ ਖਾਲਸਾ ਜੀ, ਗ੍ਰੰਥੀ ਸਿੰਘ ਭਾਈ ਅਮਨਦੀਪ ਸਿੰਘ ਜੀ ਮੌਕੇ ਤੇ ਮੌਜੂਦ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬਰਨਾਲਾ ’ਚ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਦਾ 7ਵਾਂ ਦਿਨ: ਸਰਕਾਰ ਦੀ ਲੰਮੀ ਚੁੱਪ ਨੇ ਜਨਤਾ ਤੇ ਮੁਲਾਜ਼ਮਾਂ ਨੂੰ ਕੀਤਾ ਬੇਹਾਲ! 

0 0 votes
Article Rating
Subscribe
Notify of
guest
0 Comments
Oldest
Newest Most Voted