Home » ਪ੍ਰਮੁੱਖ ਖ਼ਬਰਾਂ » ਚੇਅਰਮੈਨ ਸ਼ਿੰਗਾਰਾ ਸਿੰਘ ਸੇਖਾ ਨਮਿੱਤ ਭੋਗ ਅਤੇ ਸ਼ਰਧਾਂਜਲੀ ਸਮਾਗਮ; ਸਿਆਸੀ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਚੇਅਰਮੈਨ ਸ਼ਿੰਗਾਰਾ ਸਿੰਘ ਸੇਖਾ ਨਮਿੱਤ ਭੋਗ ਅਤੇ ਸ਼ਰਧਾਂਜਲੀ ਸਮਾਗਮ; ਸਿਆਸੀ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

 ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ਼ਿੰਗਾਰਾ ਸਿੰਘ ਸੇਖਾ (75) ਨਮਿੱਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਸੇਖਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਇਆ। ਭੋਗ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰੋ. ਜਗਤਾਰ ਸਿੰਘ ਜੋਗਾ, ਸਾਬਕਾ ਮੰਤਰੀ ਪੰਜਾਬ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਐੱਸ ਜੀ ਪੀ ਸੀ ਮੈਂਬਰ ਮਿੱਠੂ ਸਿੰਘ ਕਾਹਨੇ ਕੇ ਨੇ ਕਿਹਾ ਕਿ
ਚੇਅਰਮੈਨ ਸ਼ਿੰਗਾਰਾ ਸਿੰਘ ਸੇਖਾ ਨੂੰ ਭੋਗ ਉਪਰੰਤ ਸ਼ਰਧਾਂਜਲੀ ਭੇਟ ਕਰਦੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ।
[responsivevoice_button voice="Hindi Male"]

ਬੇਅੰਤ ਬਰਨਾਲਾ 26 ਮਈ

ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ਼ਿੰਗਾਰਾ ਸਿੰਘ ਸੇਖਾ (75) ਨਮਿੱਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਸੇਖਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਇਆ। ਭੋਗ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰੋ. ਜਗਤਾਰ ਸਿੰਘ ਜੋਗਾ, ਸਾਬਕਾ ਮੰਤਰੀ ਪੰਜਾਬ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਐੱਸ ਜੀ ਪੀ ਸੀ ਮੈਂਬਰ ਮਿੱਠੂ ਸਿੰਘ ਕਾਹਨੇ ਕੇ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਸੇਖਾ ਆਪਣੇ ਮਰਹੂਮ ਸਾਥੀ ਹਰਨੇਕ ਸਿੰਘ ਸੇਖਾ ਨਾਲ ਸੱਤਰਵਿਆਂ ਵਿੱਚ ਬਰਾਬਰੀ ਵਾਲੇ ਸੁਚੱਜੇ ਸਮਾਜ ਦੀ ਸਿਰਜਣਾ ਦਾ ਸੁਪਨਾ ਲੈਕੇ ਇੱਕ ਸਿਰੜੀ, ਇਮਾਨਦਾਰ ਤੇ ਦਲੇਰ ‘ਨੇਕ ਸ਼ਿੰਗਾਰਾ’ ਦੀ ਚਰਚਿਤ ਜੋੜੀ ਵਜੋਂ ਨਕਸਲੀ ਲਹਿਰ ਦੇ ਪ੍ਰਭਾਵ ਹੇਠ ਸਿਆਸੀ ਪਿੜ ‘ਚ ਬੇਖ਼ੌਫ਼ ਕੁੱਦੇ ਸਨ। ਜਿਨ੍ਹਾਂ ਸਮੇਂ ਦੇ ਵੱਖ-ਵੱਖ ਰੰਗ, ਪੜਾਅ ਪਾਰ ਕਰਦਿਆਂ ਅਨੇਕਾਂ ਚੜ੍ਹਤਾਂ-ਦੁਸ਼ਵਾਰੀਆਂ ਦਾ ਜੁਝਾਰੂ ਸਾਮ੍ਹਣਾ ਕੀਤਾ। ਇੱਕ ਸਾਥੀ ਹਰਨੇਕ ਸੇਖਾ ਨੂੰ ਕਰੀਬ ਤਿੰਨ ਦਹਾਕੇ ਪਹਿਲਾਂ ਪੰਜਾਬ ਦਾ ‘ਕਾਲਾ ਦੌਰ’ ਨਿਗਲ ਗਿਆ। ਬੁਲਾਰਿਆਂ ਕਿਹਾ ਕਿ ਪਿੱਛੋਂ ਸ਼ਿੰਗਾਰਾ ਸਿੰਘ ਭੱਠਲ ਆਪਣੇ ਪਿੰਡ ਸੇਖਾ ਦੇ 10ਸਾਲ ਸਰਪੰਚ, ਸਹਿਕਾਰੀ ਸਭਾ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਰਹੇ। ਪ੍ਰੰਤੂ ਉੱਚ ਅਹੁਦਿਆਂ ‘ਤੇ ਰਹਿਣ ਦੇ ਬਾਵਜੂਦ ਘਰ ਨਹੀਂ ਭਰਿਆ ਨਾ ਹੀ ਘਰਦਾ ਕੋਈ ਜੀਅ ਕਿਤੇ ਮਹਿਕਮੇਂ ‘ਚ ਭਰਤੀ ਕਰਵਾਇਆ ਬਲਕਿ ਸਮਾਜ ਤੇ ਲੋਕਾਂ ਸੇਵਾ ਦੇ ਅਕੀਦੇ ਨੂੰ ਸਪਰਪਿਤ ਰਹੇ। ਉਨ੍ਹਾਂ ਨਿੱਜੀ ਯਾਦਾਂ ਵੀ ਸਾਂਝਾ ਕੀਤੀਆਂ ਤੇ ਕਿਹਾ ਸ਼ਿੰਗਾਰਾ ਸਿੰਘ ਦੇ ਅਚਾਨਕ ਦੇਹਾਂਤ ਨਾ ਸਿਰਫ਼ ਪਰਿਵਾਰ ਨੂੰ ਬਲਕਿ ਪੂਰੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਮੰਚ ਸੰਚਾਲਨਾ ਨਿਭਾਉਂਦਿਆਂ ਕਰਮਜੀਤ ਸਿੰਘ ਬਿੱਲੂ ਨੇ ਪਰਿਵਾਰ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਓਐੱਸਡੀ ਹਰਿੰਦਰ ਸਿੰਘ ਧਾਲੀਵਾਲ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਮੁੱਖ ਮੰਤਰੀ ਪੰਜਾਬ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰਪ੍ਰਤਾਪ ਸਿੰਘ ਬਰਨਾਲਾ, ਪੀਐੱਸਯੂ ਦੇ ਸਾਬਕਾ ਸੂਬਾ ਸਕੱਤਰ ਬਲਵਾਨ ਸਿੰਘ ਗੋਬਿੰਦਪੁਰਾ, ਅਮਨਦੀਪ ਸਿੰਘ ਅਮਨ ਸੇਖਾ, ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਆਗੂ ਸੁਖਦੇਵ ਸਿੰਘ ਭੁਪਾਲ, ਇੰਟਰਨੈਸ਼ਨਲ ਡੈਮੋਕ੍ਰੈਟਿਕ ਪਲੈਟਫਾਰਮ (ਆਈ ਡੀ ਪੀ) ਪੰਜਾਬ ਦੇ ਸੂਬਾ ਆਗੂ ਕਰਨੈਲ ਸਿੰਘ ਜਖੇਪਲ, ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਕਰਮਜੀਤ ਸਿੰਘ ਝਲੂਰ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਐਡਵੋਕੇਟ ਜਤਿੰਦਰ ਬਹਾਦਰਪੁਰੀਆ, ਬਲਵੰਤ ਸਿੰਘ ਬਿੱਲੂ ਝਲੂਰ, ਹਰਗੋਬਿੰਦ ਸ਼ੇਰਪੁਰ, ਜਸਵੰਤ ਸਿੰਘ ਝਲੂਰ, ਭਰਾ ਕੇਹਰ ਸਿੰਘ ਭੱਠਲ, ਪੱਤਰਕਾਰ ਪਰਸ਼ੋਤਮ ਬੱਲੀ,ਬਘੇਲ ਸਿੰਘ ਧਾਲੀਵਾਲ ਤੇ ਗੁਰਜੀਤ ਸਿੰਘ ਖੁੱਡੀ ਖੁਰਦ, ਬਲੌਰ ਸਿੰਘ ਬਾਜਵਾ, ਬਲਾਕ ਸੰਮਤੀ ਬਰਨਾਲਾ ਪ੍ਰਧਾਨ ਜਗਦੇਵ ਸਿੰਘ ਮਾਨ, ਸਰਪੰਚ ਮੱਖਣ ਸਿੰਘ ਝੱਲੀ, ਤਾਰਾ ਗਿੱਲ ਤੋਂ ਇਲਾਵਾ ਪੰਜਾਬ ਭਰ ਤੋਂ ਸਮਾਜਿਕ,ਰਾਜਸੀ ਤੇ ਪਤਵੰਤੀਆਂ ਸ਼ਖ਼ਸੀਅਤਾਂ ਤੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ। ਸ਼ੋਕ ਮਤੇ ਵੀ ਪੜ੍ਹੇ ਗਏ। ਅਖੀਰ ਮੋਹਤਬਰਾਂ ਵੱਲੋਂ ਮਰਹੂਮ ਸ਼ਿਗਾਰਾ ਸਿੰਘ ਦੇ ਬੇਟੇ ਸਰਬਜੀਤ ਸਿੰਘ ਸੁਤੰਤਰ ਨੂੰ ਪਗੜੀ ਦੀ ਰਸਮ ਅਦਾ ਕੀਤੀ ਗਈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਰਾਮਪੁਰਾ ਫੂਲ ਵਿੱਚ ਨਗਰ ਪੰਚਾਇਤ ਚੋਣਾਂ ਦੌਰਾਨ ‘ਆਪ’ ਆਗੂਆਂ ਵੱਲੋਂ ਪੋਲਿੰਗ ਸਟੇਸ਼ਨਾਂ ਦਾ ਦੌਰਾ, ਵਲੰਟੀਅਰਾਂ ਅਤੇ ਅਹੁਦੇਦਾਰਾਂ ਦੀ ਹੌਂਸਲਾ ਅਫ਼ਜਾਈ ਕੀਤ

 

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 3 3
Users Today : 12
Users Yesterday : 29
Users Last 7 days : 169

ਰਾਸ਼ੀਫਲ