ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

 ਕਿਹਾ ਕਿ ਗਦਰੀ ਭਾਵੇਂ ਬਹੁਤ ਪੜ੍ਹੇ ਲਿਖੇ ਨਹੀਂ ਸਨ ਪਰ ਉਹ ਵਿਦੇਸ਼ਾਂ ’ਚ ਹੱਢ ਭੰਨਵੀਂ ਕਮਾਈ ਦੇ ਨਾਲ-ਨਾਲ ਉੱਚ ਕੋਟੀ ਦਾ ਸਾਹਿਤ ਸਿਰਜਣ ਲਈ ਵੀ ਸਰਗਰਮ ਰਹੇ। ਉਨ੍ਹਾਂ ਦੇ ਸਾਹਿਤ ਦੇ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਸਿੱਖ ਗੁਰੂ ਸਨ।

ਲੁਧਿਆਣਾ ਬਿਊਰੋ 24 ਮਈ:

ਕਿਹਾ ਕਿ ਗਦਰੀ ਭਾਵੇਂ ਬਹੁਤ ਪੜ੍ਹੇ ਲਿਖੇ ਨਹੀਂ ਸਨ ਪਰ ਉਹ ਵਿਦੇਸ਼ਾਂ ’ਚ ਹੱਢ ਭੰਨਵੀਂ ਕਮਾਈ ਦੇ ਨਾਲ-ਨਾਲ ਉੱਚ ਕੋਟੀ ਦਾ ਸਾਹਿਤ ਸਿਰਜਣ ਲਈ ਵੀ ਸਰਗਰਮ ਰਹੇ। ਉਨ੍ਹਾਂ ਦੇ ਸਾਹਿਤ ਦੇ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਸਿੱਖ ਗੁਰੂ ਸਨ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਗਦਰ ਲਹਿਰ ਨਾਲ ਜੁੜੀ ਬੀਬੀ ਗੁਲਾਬ ਕੌਰ ਦੀ ਸ਼ਖ਼ਸੀਅਤ ਤੋਂ ਅੰਦਾਜ਼ਾ ਲਗਾਇਆ ਜਾ ਸਕਦੈ ਹੈ ਕਿ ਉਨ੍ਹਾਂ ਸਮਿਆਂ ਵਿੱਚ ਵੀ ਗਦਰੀ, ਔਰਤਾਂ ਨੂੰ ਪੜਾਉਣ ਤੇ ਬਰਾਬਰ ਦਾ ਰੁਤਬਾ ਦੇਣ ਲਈ ਵਚਨਬੱਧ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਾਨੀ (ਸਹੀਦ ਭਗਤ ਸਿੰਘ ਦੀ ਮਾਤਾ) ਨੇ ਦੱਸਿਆ ਸੀ ਕਿ ਇੱਕ ਵਾਰ ਕਰਤਾਰ ਸਿੰਘ ਸਰਾਭਾ ਉਨ੍ਹਾਂ ਦੇ ਘਰ ਆਇਆ ਤਾਂ ਸ. ਕਿਸ਼ਨ ਸਿੰਘ (ਸ਼ਹੀਦ ਭਗਤ ਸਿੰਘ ਦੇ ਪਿਤਾ) ਨੇ ਉਸ ਨੂੰ ਇੱਕ ਹਜ਼ਾਰ ਰੁਪਏ ਦਿੱਤੇ। ਇਸ ਫੇਰੀ ਨੇ ਭਗਤ ਸਿੰਘ ਗਹਿਰਾ ਪ੍ਰਭਾਵ ਪਾਇਆ ਤੇ ਉਸ ਨੇ ਸ਼ਹੀਦ ਸਰਾਭਾ ਨੂੰ ਆਪਣਾ ਗੁਰੂ ਧਾਰ ਲਿਆ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲੀ ਵਾਰ ਸ਼ਹੀਦ ਸਰਾਭਾ ਦੀ ਯਾਦ ਵਿੱਚ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ। ਅਖੀਰ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਦੇ ਚੇਅਰਮੈਨ ਸ. ਅਵਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਸਮਾਗਮ ਕਰਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਕਵੀ ਦਰਬਾਰ: ਸਮਾਗਮ ਦੇ ਦੂਸਰੇ ਪੜਾਅ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਪੱਤਰਕਾਰ ਸੀ. ਮਾਰਕੰਡਾ ਨੇ ਕੀਤੀ।

ਤਸਵੀਰ: ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸਮਾਗਮ ਦੌਰਾਨ ਪ੍ਰੋ. ਜਗਮੋਹਨ ਸਿੰਘ ਤੇ ਸ. ਅਵਤਾਰ ਸਿੰਘ, ਬੁਲਾਰਿਆਂ ਤੇ ਕਵੀਆਂ ਨੂੰ ਸਨਮਾਨਿਤ ਕਰਦੇ ਹੋਏ।
ਤਸਵੀਰ: ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸਮਾਗਮ ਦੌਰਾਨ ਪ੍ਰੋ. ਜਗਮੋਹਨ ਸਿੰਘ ਤੇ ਸ. ਅਵਤਾਰ ਸਿੰਘ, ਬੁਲਾਰਿਆਂ ਤੇ ਕਵੀਆਂ ਨੂੰ ਸਨਮਾਨਿਤ ਕਰਦੇ ਹੋਏ।

 

ਪ੍ਰਿੰ. ਮਹਿੰਦਰ ਕੌਰ ਗਰੇਵਾਲ ਨੇ ਆਪਣੀ ਕਵਿਤਾ ‘ਕੀ ਆਖਾ ਵੀਰ ਸਰਾਭੇ ਨੂੰ’ ਰਾਹੀਂ ਪੰਜਾਬ ਦੇ ਅਜੋਕੇ ਸੰਘਰਸ਼ੀ ਲੋਕਾਂ ਦੀ ਗੱਲ ਕੀਤੀ । ਕਰਮਜੀਤ ਗਰੇਵਾਲ ਲਲਤੋਂ ਕਲਾਂ ਨੇ ‘ਇੱਕ ਗੱਭਰੂ ਉਨੀ ਸਾਲਾਂ ਦਾ’ ਗੀਤ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੀਆਂ ਵਿਿਦਆਰਥਣਾਂ ਨੇ ‘ਦੇਸ਼ ਲਈ ਡੁੱਲ-ਡੁੱਲ ਪੈਂਦਾ ਪਿਆਰ ਸਰਾਭੇ ਦਾ’ ਅਤੇ ‘ਪਿੰਡ ਸਰਾਭੇ ਜੰਮਿਆ ਜੀਹਦਾ ਨਾ ਕਰਤਾਰ’ ਰਾਹੀਂ ਸਰੋਤਿਆਂ ਨੂੰ ਨਵਾਂ ਹਲੂਣਾ ਦਿੱਤਾ। ਇੰਦਰਜੀਤ ਕੌਰ ਵਡਾਲਾ ਗ੍ਰੰਥੀਆਂ ਨੇ ‘ਗਦਰ ਦੀ ਅੱਗ ਸੀ ਸੀਨੇ ਉਹ ਤਿੱਖੀ ਤਲਵਾਰ ਵਰਗਾ ਸੀ’ ਕਵਿਤਾ ਰਾਹੀਂ ਸ. ਸਰਾਭਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਸਿਡਨੀ (ਆਸਟਰੇਲੀਆ) ਤੋਂ ਆਏ ਕਵੀ ਪ੍ਰਗਟ ਸਿੰਘ ਗਿੱਲ ਬਾਗੀ ਨੇ ‘ਅਜ਼ਾਦੀ ਦਾ ਦੀਵਾ’ ਕਵਿਤਾ ਰਾਹੀਂ ਗਦਰ ਲਹਿਰ ਨੂੰ ਦੇਸ਼ ਦੀ ਅਜ਼ਾਦੀ ਲਈ ਇੱਕ ਚਿਣਗ ਵਜੋਂ ਸੰਬੋਧਤ ਕੀਤਾ। ਅਮਰਦੀਪ ਕੌਰ ਮੋਹਾਲੀ ਨੇ ਸਰਾਭੇ ਦੀ ਜੀਵਨੀ ਨੂੰ ਕਾਵਿਕ ਰੂਪ ’ਚ ਪੇਸ਼ ਕੀਤਾ। ਪ੍ਰੋ. ਸਤਵੰਤ ਸਿੰਘ ਕੰਵਲ ਨੇ ਆਪਣੀ ਲੰਬੀ ਕਵਿਤਾ ‘ਇਉਂ ਵੀ ਜਿਉਇਆ ਜਾ ਸਕਦਾ ਹੈ..’ ਰਾਹੀਂ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਸਰਾਭਾ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦਾ ਹੋਕਾ ਦਿੱਤਾ। ਅਵਤਾਰਜੀਤ ਸਿੰਘ ਪਟਿਆਲਾ ਨੇ ਆਪਣੇ ਗੀਤ ‘ਅਸੀਂ ਜੋ ਵੀ ਲਿਖਦੇ ਹਾਂ ਫਰਜ਼ ਜ਼ਰੂਰੀ ਲਈ’ ਰਾਹੀਂ ਸ਼ਹੀਦ ਸਰਾਭੇ ਹੋਰਾਂ ਦੇ ਸਾਹਿਤ ਰਚਨ ਦੇ ਮਨੋਰਥਾਂ ਬਾਰੇ ਚਾਨਣਾ ਪਾਇਆ। ਰਾਜਵੀਰ ਮੱਤਾ, ਤੇਜਿੰਦਰ ਮਾਰਕੰਡਾ, ਜਸਵੰਤ ਕੌਰ ਮਨਸੂਰਾਂ, ਸੰਨੀ ਵਰਮਾ ਚਕੋਹੀ ਤੇ ਨਵਜੋਤ ਕੌਰ ਭੁੱਲਰ (ਅੰਮ੍ਰਿਤਸਰ) ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦ ਨੂੰ ਯਾਦ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ੍ਰੀ ਸੀ. ਮਾਰਕੰਡਾ ਨੇ ਭਾਸ਼ਾ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿ ਕਿਹਾ ਕਿ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ ਪਰ ਸਾਹਿਤ ਰਚਨ ਤੇ ਪੜ੍ਹਨ ਦੀ ਅਹਿਮੀਅਤ ਕਦੇ ਵੀ ਘਟਣੀ ਨਹੀਂ। ਇਸ ਕਰਕੇ ਸਾਹਿਤਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਗੱਲ ਕਰਨ ਵਾਲੇ ਸਾਹਿਤ ਦੀ ਸਿਰਜਣਾ ਕਰਨ। ਉਨ੍ਹਾਂ ਆਪਣੀਆਂ ਦੋ ਰਚਨਾਵਾਂ ‘ਮੈਂ ਦੱਸਾਂਗਾ’ ਤੇ ‘ਤਾਹੀਓ ਤਾਂ ਦਰ ਤੇਰੇ ’ਤੇ ਆਇਆ ਹਾਂ’ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱੱਤਾ ਸਾਰੇ ਬੁਲਾਰਿਆਂ ਤੇ ਕਵੀਆਂ ਦਾ ਭਾਸ਼ਾ ਵਿਭਾਗ ਵੱਲੋਂ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾ; ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ। ਇਸ ਮੌਕੇ ਸੀ.ਐਮ.ਓ. ਲੁਧਿਆਣਾ ਡਾ. ਰਮਨਦੀਪ ਕੌਰ, ਮੇਜ਼ਬਾਨ ਕਾਲਜ ਦੀ ਪ੍ਰਿੰ. ਪ੍ਰਭਜੋਤ ਕੌਰ ਸੈਣੀ, ਸਾਬਕਾ ਪ੍ਰਿੰ. ਮਹਿੰਦਰ ਕੌਰ ਗਰੇਵਾਲ, ਡਾ. ਬਲਜੀਤ ਸਿੰਘ ਵਿਰਕ, ਖੋਜ ਸਹਾਇਕ ਹਰਪ੍ਰੀਤ ਸਿੰਘ, ਅੰਕੁਸ਼ ਕੁਮਾਰ, ਅਰੁਣ ਕੁਮਾਰ, ਤਰਲੋਕ ਨੇਗੀ ਤੇ ਸਿਮਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸਾਰੇ ਬੁਲਾਰੇ, ਕਵੀ ਤੇ ਪ੍ਰਬੰਧਕਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਦੇ ਦਰਸ਼ਨ ਕੀਤੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਦਲ-ਬਦਲੂਆਂ ਆਸਰੇ ਡੁੱਬਦੀ ਬੇੜੀ ਕਿਨਾਰੇ ਲਾਉਣ ਦੀ ਦੌੜ ਵਿਚ “ਆਪ”

ਤਸਵੀਰ: ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸਮਾਗਮ ਦੌਰਾਨ ਪ੍ਰੋ. ਜਗਮੋਹਨ ਸਿੰਘ ਤੇ ਸ. ਅਵਤਾਰ ਸਿੰਘ, ਬੁਲਾਰਿਆਂ ਤੇ ਕਵੀਆਂ ਨੂੰ ਸਨਮਾਨਿਤ ਕਰਦੇ ਹੋਏ।

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 9 1
Users Today : 82
Users Yesterday : 59
Users Last 7 days : 302

ਰਾਸ਼ੀਫਲ

error: Content is protected !!