ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸ਼ਿਰਾਜ ਗਰਗ ਪਤਨੀ ਮਨੀਸ਼ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਵੱਲੋਂ ਵਾਰਡ ਦੇ ਬਿਹਤਰ ਭਵਿੱਖ, ਇਮਾਨਦਾਰੀ ਅਤੇ ਸੇਵਾ ਦੇ ਸੰਕਲਪ ਨੂੰ ਲੈ ਕੇ ਅੱਜ 24 ਮਈ ਦਿਨ ਐਤਵਾਰ ਨੂੰ ਦੁਪਹਿਰ 2:30 ਵਜੇ ਇੱਕ ਵਿਸ਼ਾਲ ‘ਹਰ ਗਲੀ – ਹਰ ਘਰ ਜਨ ਸੰਪਰਕ ਯਾਤਰਾ’ ਕੱਢੀ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਮੁਹੱਲਾ ਮਾਨਾਂ ਦਾ ਨੇੜੇ ਡਾ. ਇੰਦਰਜੀਤ ਸਿੰਘ ਪੱਪੂ ਜੀ ਤੋਂ ਹੋਵੇਗੀ ਅਤੇ ਇਸ ਯਾਤਰਾ ਦਾ ਮੁੱਖ ਮਕਸਦ ਵਾਰਡ ਦੇ ਸਰਵਪੱਖੀ ਵਿਕਾਸ ਲਈ ਲੋਕਾਂ ਨੂੰ ਇੱਕਜੁੱਟ ਕਰਨਾ ਹੈ ਜਿਸ ਤਹਿਤ ਉਮੀਦਵਾਰ ਵੱਲੋਂ ਆਪਣੇ ਚੋਣ ਨਿਸ਼ਾਨ ਟਰੈਕਟਰ ‘ਤੇ ਜਨਤਾ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਇਹ ਜਨ ਸੰਪਰਕ ਯਾਤਰਾ ਮੁਹੱਲਾ ਮਾਨਾਂ ਦਾ ਤੋਂ

ਸ਼ੁਰੂ ਹੋ ਕੇ ਸ਼੍ਰੀ ਸਾਧੂ ਰਾਮ ਜ਼ਰਗਰ ਜੀ ਵਾਲੀ ਗਲੀ, ਸ਼੍ਰੀ ਹਨੂੰਮਾਨ ਮੰਦਰ ਵਾਲਾ ਏਰੀਆ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਅੰਦਰਲਾ ਗੁਰਦੁਆਰਾ ਵਾਲਾ ਰਸਤਾ ਅਤੇ ਮੁਹੱਲਾ ਨਿੰਮ ਵਾਲਾ ਤੋਂ ਹੁੰਦੀ ਹੋਈ ਜਦੋਂ ਮੁਹੱਲਾ ਗੂੰਦਾਰੇ ਨੇੜੇ ਧਰਮਸ਼ਾਲਾ ਵਿਖੇ ਪਹੁੰਚੇਗੀ ਤਾਂ ਉੱਥੇ ਵਾਰਡ ਨੰਬਰ 11 ਦੇ ਸਮੂਹ ਨਿਵਾਸੀਆਂ ਵੱਲੋਂ ਉਮੀਦਵਾਰ ਸ਼ਿਰਾਜ ਗਰਗ ਨੂੰ ਲੱਡੂਆਂ ਨਾਲ ਤੋਲਣ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਤੋਂ ਬਾਅਦ ਇਹ ਯਾਤਰਾ ਸ਼੍ਰੀ ਰਵੀਦਾਸ ਮੰਦਰ ਦੇ ਸਾਹਮਣੇ ਵਾਲਾ ਮੁਹੱਲਾ ਅਤੇ ਛੰਨਾਂ ਰੋਡ ਮੁਹੱਲਾ ਮਾਨਾਂ ਦਾ ਤੋਂ ਹੁੰਦੀ ਹੋਈ ਚੋਣ ਪ੍ਰਚਾਰ ਦਫ਼ਤਰ ਮੁਹੱਲਾ ਮਾਨਾਂ ਦਾ ਨੇੜੇ ਡਾ. ਇੰਦਰਜੀਤ ਸਿੰਘ ਪੱਪੂ ਜੀ ਵਿਖੇ ਜਾ ਕੇ ਸੰਪੰਨ ਹੋਵੇਗੀ। ਇਸ ਸਬੰਧੀ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਤੁਹਾਡਾ ਸਹਿਯੋਗ ਸਾਡੀ ਤਾਕਤ ਹੈ ਅਤੇ ਵਿਕਾਸ ਸਾਡਾ ਮੁੱਖ ਮਕਸਦ ਹੈ ਜਿਸ ਲਈ ਉਨ੍ਹਾਂ ਨੇ ਵਾਰਡ ਨੰਬਰ 11 ਦੇ ਸਮੂਹ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇਸ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਵਾਰਡ ਦੇ ਸੁਧਾਰ ਲਈ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ।









Users Today : 10
Users Yesterday : 10
Users Last 7 days : 314