ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਡਰੋਨ ਸ਼ੋਅ ਦੀ ਲੜੀ ਤਹਿਤ ਮਹਿਲ ਕਲਾਂ ਦੇ ਇੱਕ ਨਿੱਜੀ ਸਕੂਲ ਵਿੱਚ ਕਰਵਾਇਆ ਗਿਆ ਸਮਾਗਮ ਉਮੀਦ ਮੁਤਾਬਕ ਲੋਕਾਂ ਦੀ ਹਾਜ਼ਰੀ ਨਾ ਹੋਣ ਅਤੇ ਪ੍ਰਬੰਧਾਂ ਵਿੱਚ ਕਮਿਆਂ ਕਾਰਨ ਵੱਡੇ ਵਿਵਾਦਾਂ ਅਤੇ ਚਰਚਾ ਵਿੱਚ ਘਿਰ ਗਿਆ ਹੈ। ਪ੍ਰਸ਼ਾਸਨ ਵੱਲੋਂ ਇਸ ਸਮਾਗਮ ਲਈ ਕਰੀਬ ਪੱਚੀ ਸੌ ਲੋਕਾਂ ਦੇ ਬੈਠਣ ਵਾਸਤੇ ਵੱਡੇ ਪੱਧਰ ਉੱਤੇ ਕੁਰਸੀਆਂ ਲਗਾ ਕੇ ਤਿਆਰੀ ਕੀਤੀ ਗਈ ਸੀ ਪਰ ਮੌਕੇ ਉੱਤੇ ਲੋਕਾਂ ਦੀ ਹਾਜ਼ਰੀ ਕਾਫ਼ੀ ਘੱਟ ਰਹੀ ਜਿਸ ਕਾਰਨ ਪ੍ਰਬੰਧਕਾਂ ਨੂੰ ਕੁਰਸੀਆਂ ਹਟਾ ਕੇ ਦਰੀਆਂ ਵਿਛਾਉਣੀਆਂ ਪਈਆਂ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਉੱਥੇ ਹੇਠਾਂ ਬੈਠ ਕੇ ਹੀ ਪ੍ਰੋਗਰਾਮ ਦੇਖਣਾ ਪਿਆ। ਸਮਾਗਮ ਵਿੱਚ ਲੋਕਾਂ ਦੀ ਘੱਟ ਹਾਜ਼ਰੀ ਬਾਰੇ ਸਪੱਸ਼ਟੀਕਰਨ ਦਿੰਦਿਆਂ ਵਿਧਾਇਕ ਦੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਸਿਰਫ਼ ਇੱਕ ਦਿਨ ਪਹਿਲਾਂ ਹੀ ਮਿਲੀ ਸੀ ਅਤੇ ਉਸੇ ਸਮੇਂ ਛਪਾਰ ਦਾ ਪ੍ਰਸਿੱਧ ਮੇਲਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਉੱਥੇ ਗਏ ਹੋਏ ਸਨ ਜਿਸ ਕਰਕੇ ਇੱਥੇ ਹਾਜ਼ਰੀ ਘੱਟ ਰਹੀ ਹਾਲਾਂਕਿ ਇਹ ਪੂਰਾ ਸਮਾਗਮ ਪ੍ਰਸ਼ਾਸਨਿਕ ਪੱਧਰ ਉੱਤੇ ਉਲੀਕਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਦੀ ਟੀਮ ਨੇ ਵੀ ਪੂਰਾ ਸਹਿਯੋਗ ਦਿੱਤਾ ਸੀ। ਇਸ ਦੌਰਾਨ ਸਮਾਗਮ ਤੋਂ ਬਾਅਦ ਸਕੂਲ ਦੇ ਬਾਹਰ ਬਣੀ ਪਾਰਕਿੰਗ ਵਿੱਚ ਕੁਝ ਵਿਅਕਤੀਆਂ ਵੱਲੋਂ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਕਥਿਤ ਤੌਰ ਉੱਤੇ ਸ਼ਰਾਬ ਪੀਣ ਦੀ ਚਰਚਾ ਨੇ ਵੀ ਸਥਾਨਕ ਪੱਧਰ ਉੱਤੇ ਭਾਰੀ ਵਿਵਾਦ ਖੜ੍ਹਾ ਕਰ ਦਿੱਤਾ ਹੈ ਅਤੇ ਅਗਲੇ ਦਿਨ ਪੱਤਰਕਾਰਾਂ ਵੱਲੋਂ ਮੌਕੇ ਉੱਤੇ ਕੀਤੀ ਪੜਤਾਲ ਦੌਰਾਨ ਪਾਰਕਿੰਗ ਦੇ ਨੇੜਿਓਂ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਅਤੇ ਨਮਕੀਨ ਦੇ ਪੈਕੇਟ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ ਭਾਵੇਂ ਕਿ ਇਨ੍ਹਾਂ ਬੋਤਲਾਂ ਦਾ ਸਮਾਗਮ ਦੌਰਾਨ ਸ਼ਰਾਬ ਪੀਣ ਨਾਲ ਸਿੱਧਾ ਸਬੰਧ ਹੋਣ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਹੋ ਸਕੀ। ਇੱਕ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਸਰਕਾਰੀ ਕਰਮਚਾਰੀ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਨਿੱਜੀ ਵਿਅਕਤੀ ਅਤੇ ਜਾਣ-ਪਛਾਣ ਵਾਲੇ ਚਿਹਰੇ ਸਮਾਗਮ ਦੇ ਅੰਦਰ ਜਾਣ ਦੀ ਬجاਏ ਬਾਹਰ ਪਾਰਕਿੰਗ ਵਿੱਚ ਹੀ ਆਪਣੀਆਂ ਗੱਡੀਆਂ ਵਿੱਚ ਬੈਠੇ ਰਹੇ ਜਿਸ ਬਾਰੇ ਵਿਧਾਇਕ ਦੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਉਹ ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣਗੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ









Users Today : 19
Users Yesterday : 37
Users Last 7 days : 293