ਬਰਨਾਲਾ ਬਿਊਰੋ
ਘਰ ਘਰ ਵਿੱਚ ਇਹੀ ਗੱਲ ਚੱਲ ਰਹੀ ਹੈ ਕਿ ਮੈਂਬਰ ਪਾਰਲੀਮੈਂਟ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਹਰ ਸਮੇਂ ਲੋਕਾਂ ਦਾ ਹਮਦਰਦ ਬਣ ਕੇ ਉਨ੍ਹਾਂ ਦੇ ਮਸਲੇ ਹੱਲ ਕਰ ਰਹੇ ਹਨ ਅਤੇ ਉਹ ਹਮੇਸ਼ਾ ਲੋਕਾਂ ਦੇ ਸੁੱਖ ਦੁੱਖ ਦੇ ਸੱਚੇ ਸਾਥੀ ਅਤੇ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਵੱਲੋਂ ਆਪਣੇ ਕੋਟੇ ਵਿੱਚੋਂ ਭੇਜੇ ਗਏ ਤੇਤੀ ਲੱਖ ਰੁਪਏ ਦੇ ਵਿਸ਼ੇਸ਼ ਫੰਡ ਵਿੱਚੋਂ ਵਾਰਡ ਨੰਬਰ ਛੇ ਦੇ ਵਿਕਾਸ ਲਈ ਦੱਸ ਲੱਖ ਰੁਪਏ ਜਾਰੀ ਕੀਤੇ ਗਏ ਹਨ ਅਤੇ ਇਹ ਫੰਡ ਸਾਡੇ ਵਾਰਡ ਦੇ ਐਮ ਸੀ ਮਨੀਸ਼ ਕੁਮਾਰ ਜੀ ਦੀ ਵਿਸ਼ੇਸ਼ ਮੰਗ ਉੱਤੇ ਭੇਜੇ ਗਏ ਹਨ ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸ ਪ੍ਰਾਪਤ ਹੋਈ ਰਕਮ ਵਿੱਚੋਂ ਦਾਨਗੜ੍ਹ ਰੋਡ ਉੱਤੇ ਬਣੇ ਰਾਮ ਬਾਗ਼ ਲਈ ਪੰਜ ਲੱਖ ਰੁਪਏ ਅਤੇ ਸਾਡੀ ਸ਼੍ਰੀ ਰਵਿਦਾਸ ਧਰਮਸ਼ਾਲਾ ਭੱਠਲਾਂ ਰੋਡ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਹੈ ਜਿਸ ਨਾਲ ਇਨ੍ਹਾਂ ਧਾਰਮਿਕ ਅਤੇ ਸਾਂਝੇ ਸਥਾਨਾਂ ਦੇ ਸੌਂਦਰਯਕਰਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡੀ ਮਦਦ ਮਿਲੇਗੀ ਅਤੇ ਇਨ੍ਹਾਂ ਵਿਕਾਸ ਕਾਰਜਾਂ ਦੇ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲੰਬੇ ਸਮੇਂ ਤੋਂ ਇਨ੍ਹਾਂ ਥਾਵਾਂ ਉੱਤੇ ਵਿਕਾਸ ਕਾਰਜ ਕਰਵਾਉਣ ਦੀ ਸਖ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ

ਅਤੇ ਹੁਣ ਐਮ ਸੀ ਮਨੀਸ਼ ਕੁਮਾਰ ਦੇ ਯਤਨਾਂ ਅਤੇ ਐਮ ਪੀ ਗੁਰਮੀਤ ਸਿੰਘ ਮੀਤ ਹੇਅਰ ਦੀ ਦਿਆਲਤਾ ਨਾਲ ਇਹ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਤਹਿਤ ਸਾਡੇ ਸਮੂਹ ਵਾਰਡ ਨਿਵਾਸੀਆਂ ਵੱਲੋਂ ਮਿਹਨਤੀ ਐਮ ਸੀ ਮਨੀਸ਼ ਕੁਮਾਰ ਜੀ ਅਤੇ ਸਤਿਕਾਰਯੋਗ ਐਮ ਪੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਸਾਹਿਬ ਦਾ ਤਹਿ ਦਿਲੋਂ ਅਤੇ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਹਮੇਸ਼ਾ ਵਾਂਗ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਉੱਤੇ ਸੁਣਿਆ ਹੈ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਖੁੱਲ੍ਹੇ ਦਿਲ ਨਾਲ ਫੰਡ ਮੁਹੱਈਆ ਕਰਵਾਏ ਹਨ ਅਤੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਇਲਾਕੇ ਦੇ ਵਿਕਾਸ ਕਾਰਜ ਪੂਰੀ ਤਨਦੇਹੀ ਨਾਲ ਜਾਰੀ ਰਹਿਣਗੇ ਅਤੇ ਹਰ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ਉੱਤੇ ਮਿਲਦੀਆਂ ਰਹਿਣਗੀਆਂ ਜਿਸ ਨਾਲ ਪੂਰੇ ਖੇਤਰ ਵਿੱਚ ਖੁਸ਼ਹਾਲੀ ਅਤੇ ਤਰੱਕੀ ਦਾ ਨਵਾਂ ਦੌਰ ਸ਼ੁਰੂ ਹੋਵੇਗਾ ਅਤੇ ਹਰ ਕੋਈ ਇਨ੍ਹਾਂ ਆਗੂਆਂ ਦੀ ਕਾਰਗੁਜ਼ਾਰੀ ਦੀ ਭਰਪੂਰ ਪ੍ਰਸ਼ੰਸਾ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਚੋਣ ਵਾਅਦਿਆਂ ਨੂੰ ਪੂਰਾ ਕਰਦਿਆਂ ਜ਼ਮੀਨੀ ਪੱਧਰ ਉੱਤੇ ਕੰਮ ਕਰਕੇ ਦਿਖਾ ਦਿੱਤਾ ਹੈ ਕਿ ਅਸਲ ਲੋਕ ਸੇਵਕ ਕਿਵੇਂ ਕੰਮ ਕਰਦੇ ਹਨ ਅਤੇ ਇਨ੍ਹਾਂ ਫੰਡਾਂ ਦੇ ਆਉਣ ਨਾਲ ਵਾਰਡ ਦੇ ਲੋਕਾਂ ਵਿੱਚ ਜੋ ਖੁਸ਼ੀ ਦਾ ਮਾਹੌਲ ਹੈ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਲੀਡਰ ਇਮਾਨਦਾਰ ਹੋਣ ਤਾਂ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਅਤੇ ਇਹੀ ਕਾਰਨ ਹੈ ਕਿ ਅੱਜ ਹਰ ਪਾਸੇ ਇਨ੍ਹਾਂ ਆਗੂਆਂ ਦੇ ਚਰਚੇ ਹੋ ਰਹੇ ਹਨ ਅਤੇ ਲੋਕ ਇਨ੍ਹਾਂ ਨੂੰ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦੇ ਰਹੇ ਹਨ ਤਾਂ ਜੋ ਇਲਾਕੇ ਦੀ ਨੁਹਾਰ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾਇਆ ਜਾ ਸਕੇ ਅਤੇ ਹਰ ਜ਼ਰੂਰਤਮੰਦ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਇਆ ਜਾ ਸਕੇ ਜਿਸ ਨਾਲ ਸਮਾਜ ਦੇ ਹਰ ਵਰਗ ਦਾ ਸਰਵਪੱਖੀ ਵਿਕਾਸ ਯਕੀਨੀ ਬਣ ਸਕੇ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋ ਸਕੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮੰਡਪ ਵਿੱਚ ਪਹੁੰਚੀ ਪੁਲਿਸ ਨੂੰ ਵੇਖ ਕੇ ਲਾੜੇ ਦੇ ਛੁੱਟੇ ਪਸੀਨੇ, ਫੇਰਿਆਂ ਤੋਂ ਪਹਿਲਾਂ ਹੀ ਬਰਾਤੀਆਂ ਸਮੇਤ ਮੌਕੇ ਤੋਂ ਫ਼ਰਾਰ ਹੋਇਆ ਨੌਜਵਾਨ









Users Today : 37
Users Yesterday : 120
Users Last 7 days : 343