ਸੁਨਾਮ ਬਿਊਰੋ
ਪੰਜਾਬ ਦੀ ਧਰਤੀ ਉੱਤੇ ਇੱਕ ਵਾਰ ਫਿਰ ਤੋਂ ਅਜਿਹੀ ਮਿਸਾਲ ਦੇਖਣ ਨੂੰ ਮਿਲੀ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਇੱਥੇ ਰਾਜਨੀਤੀ ਭਾਵੇਂ ਆਪਣੇ ਰਸਤੇ ਉੱਤੇ ਹੋਵੇ ਪਰ ਅਸਲ ਪੰਜਾਬੀਅਤ ਅਤੇ ਆਪਸੀ ਸਤਿਕਾਰ ਦੀ ਭਾਵਨਾ ਹਮੇਸ਼ਾ ਸਭ ਤੋਂ ਉੱਤੇ ਰਹਿੰਦੀ ਹੈ ਕਿਉਂਕਿ ਤਾਜ਼ਾ ਘਟਨਾਕ੍ਰਮ ਤਹਿਤ ਵਾਰਿਸ ਪੰਜਾਬ ਦੇ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਖ਼ਿਲਾਫ਼ ਸੁਨਾਮ ਵਿਖੇ ਇੱਕ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਸੀ ਕਿਉਂਕਿ ਲੋਕਤੰਤਰ ਦੇ ਅੰਦਰ ਸਰਕਾਰ ਦੀਆਂ ਨੀਤੀਆਂ ਅਤੇ ਸਰਕਾਰੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਨਾ ਅਤੇ ਵਿਰੋਧ ਕਰਨਾ ਹਰ ਇੱਕ ਨਾਗਰਿਕ ਦਾ ਮੌਲਿਕ ਹੱਕ ਹੁੰਦਾ ਹੈ ਪਰ ਇਸ ਸਭ ਦੇ ਬਾਵਜੂਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਿਸ ਤਰ੍ਹਾਂ ਦਾ ਪ੍ਰਭਾਵਸ਼ਾਲੀ ਅਤੇ ਸ਼ਲਾਘਾਯੋਗ ਕੰਮ ਕਰਦਿਆਂ ਵਿਰੋਧ ਕਰਨ ਆਏ ਸਾਰੇ ਪ੍ਰਦਰਸ਼ਨਕਾਰੀਆਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਉਸ ਨੇ ਸਭ ਦਾ ਮਿੱਠਾ ਮੋਹ ਲਿਆ ਅਤੇ ਇਹੀ ਨਹੀਂ ਸਗੋਂ ਧਰਨੇ ਉੱਤੇ ਬੈਠੀ ਹੋਈ ਸੰਗਤ ਅਤੇ ਪ੍ਰਦਰਸ਼ਨਕਾਰੀਆਂ ਦੀ ਸੇਵਾ ਲਈ ਖ਼ੁਦ ਅਮਨ ਅਰੋੜਾ ਜੀ ਵੱਲੋਂ ਚਾਹ ਅਤੇ ਪਾਣੀ ਦਾ ਖਾਸ ਪ੍ਰਬੰਧ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਹੱਥੀਂ ਚਾਹ ਪਿਲਾਈ ਗਈ ਜਿਸ ਦੌਰਾਨ ਅਮਨ ਅਰੋੜਾ ਜੀ ਨੇ ਇਹ ਬਹੁਤ ਹੀ ਵੱਡੀ ਅਤੇ ਸੂਝਵਾਨ ਗੱਲ ਆਖੀ ਕਿ ਸਿਆਸੀ ਵਿਚਾਰ ਅਤੇ ਵਿਚਾਰਧਾਰਾਵਾਂ ਵੱਖੋ-ਵੱਖਰੀਆਂ ਹੋ ਸਕਦੀਆਂ ਹਨ ਅਤੇ ਲੋਕਾਂ ਨੂੰ ਆਪਣਾ ਵਿਰੋਧ ਜਤਾਉਣ ਦਾ ਪੂਰਾ ਅਧਿਕਾਰ ਹੈ

ਪਰ ਇਸ ਸਭ ਦੇ ਚਲਦਿਆਂ ਸਾਡਾ ਆਪਸੀ ਭਾਈਚਾਰਾ, ਪਿਆਰ ਅਤੇ ਆਪਸੀ ਸਤਿਕਾਰ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਅਸਲ ਤਾਕਤ ਇਸ ਦੀ ਸਾਂਝੀਵਾਲਤਾ ਅਤੇ ਮਾਨਵਤਾ ਵਿੱਚ ਵੱਸਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਉੱਤੇ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਅਤੇ ਮੰਤਰੀ ਦੇ ਇਸ ਨਿਮਰਤਾ ਭਰੇ ਅਤੇ ਵਿਲੱਖਣ ਅੰਦਾਜ਼ ਨੇ ਨਾ ਸਿਰਫ਼ ਉੱਥੇ ਮੌਜੂਦ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ ਸਗੋਂ ਪੂਰੇ ਸੂਬੇ ਵਿੱਚ ਇਸ ਘਟਨਾ ਦੀ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ ਕਿਉਂਕਿ ਅਜੋਕੇ ਦੌਰ ਵਿੱਚ ਜਿੱਥੇ ਰਾਜਨੀਤਿਕ ਆਗੂ ਆਪਸ ਵਿੱਚ ਤਲਖ਼ੀ ਅਤੇ ਦੁਸ਼ਮਣੀ ਵਧਾਉਂਦੇ ਨਜ਼ਰ ਆਉਂਦੇ ਹਨ, ਉੱਥੇ ਹੀ ਅਮਨ ਅਰੋੜਾ ਵੱਲੋਂ ਵਿਰੋਧੀਆਂ ਨੂੰ ਵੀ ਗਲੇ ਲਗਾਉਣਾ ਅਤੇ ਉਨ੍ਹਾਂ ਦੀ ਆਓ-ਭਗਤ ਕਰਨਾ ਪੰਜਾਬ ਦੀ ਪੁਰਾਣੀ ਅਤੇ ਅਮੀਰ ਵਿਰਾਸਤ ਦੀ ਅਸਲ ਤਸਵੀਰ ਨੂੰ ਬਾਹਰ ਲੈ ਕੇ ਆਉਂਦਾ ਹੈ ਜਿਸ ਤੋਂ ਨਵੀਂ ਪੀੜ੍ਹੀ ਨੂੰ ਵੀ ਵੱਡਾ ਸਬਕ ਮਿਲਦਾ ਹੈ ਕਿ ਸਿਆਸੀ ਮਤਭੇਦਾਂ ਨੂੰ ਦਿਲਾਂ ਵਿੱਚ ਨਹੀਂ ਰੱਖਣਾ ਚਾਹੀਦਾ ਅਤੇ ਮਨੁੱਖਤਾ ਦੀ ਸੇਵਾ ਨੂੰ ਹੀ ਸਭ ਤੋਂ ਵੱਡਾ ਧਰਮ ਸਮਝਣਾ ਚਾਹੀਦਾ ਹੈ ਅਤੇ ਇਸ ਪੂਰੇ ਘਟਨਾਕ੍ਰਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਅਜੇ ਵੀ ਅਜਿਹੇ ਸੂਝਵਾਨ ਆਗੂ ਮੌਜੂਦ ਹਨ ਜਿਹੜੇ ਲੋਕਤੰਤਰ ਦੀ ਮਰਿਆਦਾ ਅਤੇ ਪੰਜਾਬੀ ਸੱਭਿਆਚਾਰ ਦੇ ਮਾਣ ਨੂੰ ਬਰਕਰਾਰ ਰੱਖਣਾ ਬਾਖ਼ੂਬੀ ਜਾਣਦੇ ਹਨ ਜਿਸ ਕਰਕੇ ਹਰ ਪਾਸੇ ਇਸ ਖ਼ਬਰ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਨੇਕ ਅਤੇ ਉਸਾਰੂ ਸੋਚ ਦੀ ਦਿਲੋਂ ਤਾਰੀਫ਼ ਕਰ ਰਹੇ ਹਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਨੌਕਰੀ ਦੇ ਨਾਮ ਉੱਤੇ ਧੋਖਾ ਕਰਨ ਦਾ ਦੋਸ਼, ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖ਼ਤ ਨਿੰਦਾ









Users Today : 23
Users Yesterday : 37
Users Last 7 days : 297