ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪੰਜਾਬ » ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ‘ਚ ਡੁੱਬਦੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਬਚਾਇਆ, ਖੇਤਰ ‘ਚ ਇਨਸਾਨੀਅਤ ਦੀ ਹੋ ਰਹੀ ਚਰਚਾ

ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ‘ਚ ਡੁੱਬਦੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਬਚਾਇਆ, ਖੇਤਰ ‘ਚ ਇਨਸਾਨੀਅਤ ਦੀ ਹੋ ਰਹੀ ਚਰਚਾ

 ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਇੱਕ ਛੇਹਠ ਸਾਲਾ ਬਿਰਧ ਔਰਤ ਲਈ ਭਦੌੜ ਦਾ ਡੇਰਾ ਸ਼ਰਧਾਲੂ ਮਸੀਹਾ ਬਣ ਕੇ ਬਹੁੜਿਆ, ਜਿਸ ਨੇ ਘਰੋਂ ਨਿਕਲ ਕੇ ਸ਼ਹਿਣਾ ਨੇੜਿਓਂ ਲੰਘਦੀ ਸਰਹਿੰਦ-ਬਠਿੰਡਾ ਬਰਾਂਚ ਨਹਿਰ ਵਿੱਚ ਛਾਲ ਮਾਰਨ ਵਾਲੀ
ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ 'ਚ ਡੁੱਬਦੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਬਚਾਇਆ, ਖੇਤਰ 'ਚ ਇਨਸਾਨੀਅਤ ਦੀ ਹੋ ਰਹੀ ਚਰਚਾ

ਬਰਨਾਲਾ ਬਿਊਰੋ

               ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਇੱਕ ਛੇਹਠ ਸਾਲਾ ਬਿਰਧ ਔਰਤ ਲਈ ਭਦੌੜ ਦਾ ਡੇਰਾ ਸ਼ਰਧਾਲੂ ਮਸੀਹਾ ਬਣ ਕੇ ਬਹੁੜਿਆ, ਜਿਸ ਨੇ ਘਰੋਂ ਨਿਕਲ ਕੇ ਸ਼ਹਿਣਾ ਨੇੜਿਓਂ ਲੰਘਦੀ ਸਰਹਿੰਦ-ਬਠਿੰਡਾ ਬਰਾਂਚ ਨਹਿਰ ਵਿੱਚ ਛਾਲ ਮਾਰਨ ਵਾਲੀ ਬਿਰਧ ਔਰਤ ਨੂੰ ਹੋਰਨਾਂ ਦੀ ਮਦਦ ਨਾਲ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਸਹੀ-ਸਲਾਮਤ ਬਾਹਰ ਕੱਢ ਕੇ ਨਵੀਂ ਜ਼ਿੰਦਗੀ ਦਿੱਤੀ। ਅੱਜ ਦੇ ਇਸ ਭੌਤਿਕਵਾਦੀ ਅਤੇ ਸਮਾਜਿਕ ਮੀਡੀਆ ਦੇ ਦੌਰ ਵਿੱਚ ਜਿੱਥੇ ਲੋਕ ਕਿਸੇ ਹਾਦਸੇ ਸਮੇਂ ਮਦਦ ਕਰਨ ਦੀ ਬਜਾਏ ਮੋਬਾਈਲ ਫੋਨਾਂ ਉੱਤੇ ਵੀਡੀਓ ਬਣਾਉਣ ਵਿੱਚ ਮਸਰੂਫ਼ ਰਹਿੰਦੇ ਹਨ, ਉੱਥੇ ਹੀ ਪ੍ਰਵੀਨ ਕੁਮਾਰ ਵੱਲੋਂ ਦਿਖਾਈ ਗਈ ਇਸ ਅਨੋਖੀ ਬਹਾਦਰੀ ਅਤੇ ਇਨਸਾਨੀਅਤ ਦੀ ਪੂਰੇ ਖੇਤਰ ਵਿੱਚ ਭਾਰੀ ਪ੍ਰਸ਼ੰਸਾ ਹੋ ਰਹੀ ਹੈ।

ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ 'ਚ ਡੁੱਬਦੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਬਚਾਇਆ, ਖੇਤਰ 'ਚ ਇਨਸਾਨੀਅਤ ਦੀ ਹੋ ਰਹੀ ਚਰਚਾ
ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ‘ਚ ਡੁੱਬਦੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਬਚਾਇਆ, ਖੇਤਰ ‘ਚ ਇਨਸਾਨੀਅਤ ਦੀ ਹੋ ਰਹੀ ਚਰਚਾ

ਘਟਨਾ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਔਰਤ ਦੇ ਪਤੀ ਰਤਨ ਸਿੰਘ ਬਾਬਾ ਵਾਸੀ ਭਦੌੜ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਵਿੰਦਰ ਕੌਰ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਸਰਕਾਰੀ ਹਸਪਤਾਲ ਬਰਨਾਲਾ ਤੋਂ ਲਗਾਤਾਰ ਦਵਾਈ ਚੱਲ ਰਹੀ ਹੈ। ਰਤਨ ਸਿੰਘ ਮੁਤਾਬਕ ਉਹ ਘਰੋਂ ਕਸਬੇ ਦੀ ਰਸੋਈ ਗੈਸ ਏਜੰਸੀ ਵਿਖੇ ਸਿਲੰਡਰ ਲੈਣ ਲਈ ਗਏ ਸਨ ਅਤੇ ਪਰਚੀ ਕਟਵਾ ਕੇ ਲਾਈਨ ਵਿੱਚ ਖੜ੍ਹੇ ਸਨ ਪਰ ਮਹਿਜ਼ ਅੱਧੇ ਘੰਟੇ ਦੇ ਅੰਦਰ-ਅੰਦਰ ਹੀ ਦਵਿੰਦਰ ਕੌਰ ਮਾਨਸਿਕ ਪ੍ਰੇਸ਼ਾਨੀ ਦੇ ਆਲਮ ਵਿੱਚ ਘਰੋਂ ਭਦੌੜ ਤੋਂ ਸ਼ਹਿਣਾ ਵੱਲ ਆਉਂਦੀ ਨਹਿਰ ਤੱਕ ਜਾ ਪਹੁੰਚੀ, ਜਿੱਥੇ ਉਹ ਨਹਿਰ ਦੇ ਤੇਜ਼ ਵਹਾਅ ਵਿੱਚ ਡਿੱਗ ਕੇ ਰੁੜ੍ਹਨ ਲੱਗੀ। ਜਦੋਂ ਪੈਂਸਠ ਸਾਲਾ ਦਵਿੰਦਰ ਕੌਰ ਨਹਿਰ ਵਿੱਚ ਡੁੱਬਦੀ ਹੋਈ ਜ਼ਿੰਦਗੀ ਅਤੇ ਮੌਤ ਦੀ ਅਖ਼ੀਰਲੀ ਜੰਗ ਲੜ ਰਹੀ ਸੀ ਤਾਂ ਉਸੇ ਸਮੇਂ ਡੇਰਾ ਸੱਚਾ ਸੌਦਾ ਦੀ ਇਕਾਈ ਬਲਾਕ ਤਪਾ-ਭਦੌੜ ਦੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਆਪਣੀ ਪਤਨੀ ਆਸ਼ਾ ਇੰਸਾਂ, ਜੋ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਸਿਖਲਾਈ ਉੱਤੇ ਹੈ, ਨੂੰ ਗੱਡੀ ਵਿੱਚ ਛੱਡਣ ਜਾ ਰਹੇ ਸਨ। ਸ਼ਹਿਣਾ ਨਹਿਰ ਦੇ ਪੁਲ ਉੱਤੇ ਲੋਕਾਂ ਦਾ ਭਾਰੀ ਇਕੱਠ ਦੇਖ ਕੇ ਜਦੋਂ ਪ੍ਰਵੀਨ ਕੁਮਾਰ ਨੇ ਗੱਡੀ ਰੋਕ ਕੇ ਦੇਖਿਆ ਤਾਂ ਇੱਕ ਬਜ਼ੁਰਗ ਔਰਤ ਨਹਿਰ ਦੇ ਤੇਜ਼ ਪਾਣੀ ਵਿੱਚ ਰੁੜ੍ਹ ਰਹੀ ਸੀ। ਪ੍ਰਵੀਨ ਕੁਮਾਰ ਨੇ ਇੱਕ ਪਲ ਦੀ ਵੀ ਦੇਰੀ ਕੀਤੇ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਦਾ ਇਹ ਹੌਸਲਾ ਦੇਖ ਕੇ ਕੁੱਝ ਹੋਰ ਨੌਜਵਾਨ ਵੀ ਔਰਤ ਨੂੰ ਬਚਾਉਣ ਲਈ ਪਾਣੀ ਵਿੱਚ ਕੁੱਦ ਪਏ ਅਤੇ ਕਾਫ਼ੀ ਸਖ਼ਤ ਮਿਹਨਤ ਤੋਂ ਬਾਅਦ ਦਵਿੰਦਰ ਕੌਰ ਨੂੰ ਨਹਿਰ ਵਿੱਚੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ। ਪੇਟ ਵਿੱਚ ਪਾਣੀ ਭਰ ਜਾਣ ਕਾਰਨ ਔਰਤ ਬੇਹੋਸ਼ ਹੋ ਚੁੱਕੀ ਸੀ ਅਤੇ ਉਸ ਨੂੰ ਦੰਦਲ ਪੈ ਚੁੱਕੀ ਸੀ। ਪ੍ਰਵੀਨ ਕੁਮਾਰ ਦੀ ਪਤਨੀ ਆਸ਼ਾ ਇੰਸਾਂ ਨੇ ਤੁਰੰਤ ਸਮਝਦਾਰੀ ਵਰਤਦਿਆਂ ਔਰਤ ਦੀ ਦੰਦਲ ਖੋਲ੍ਹੀ ਅਤੇ ਉਸ ਨੂੰ ਸ਼ਹਿਣਾ ਦੇ ਇੱਕ ਨਿੱਜੀ ਡਾਕਟਰ ਤੋਂ ਮੁੱਢਲੀ ਸਹਾਇਤਾ ਦਿਵਾਈ। ਜਿੱਥੇ ਹੋਸ਼ ਆਉਣ ਉੱਤੇ ਔਰਤ ਨੇ ਆਪਣੇ ਪਰਿਵਾਰ ਬਾਰੇ ਦੱਸਿਆ, ਜਿਸ ਤੋਂ ਬਾਅਦ ਤੁਰੰਤ ਉਸ ਦੇ ਪਤੀ ਰਤਨ ਸਿੰਘ ਨਾਲ ਸੰਪਰਕ ਕੀਤਾ ਗਿਆ।

ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ 'ਚ ਡੁੱਬਦੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਬਚਾਇਆ, ਖੇਤਰ 'ਚ ਇਨਸਾਨੀਅਤ ਦੀ ਹੋ ਰਹੀ ਚਰਚਾ
ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ‘ਚ ਡੁੱਬਦੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਬਚਾਇਆ, ਖੇਤਰ ‘ਚ ਇਨਸਾਨੀਅਤ ਦੀ ਹੋ ਰਹੀ ਚਰਚਾ

ਮੁੱਢਲੇ ਇਲਾਜ ਤੋਂ ਬਾਅਦ ਪ੍ਰਵੀਨ ਕੁਮਾਰ ਇੰਸਾਂ ਨੇ ਦਵਿੰਦਰ ਕੌਰ ਨੂੰ ਬਿਹਤਰ ਦੇਖ-ਭਾਲ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਮੁਤਾਬਕ ਹੁਣ ਔਰਤ ਦੀ ਹਾਲਤ ਖ਼ਤਰੇ ਤੋਂ ਬਿਲਕੁਲ ਬਾਹਰ ਹੈ। ਮੌਕੇ ਉੱਤੇ ਪਹੁੰਚੇ ਪਤੀ ਰਤਨ ਸਿੰਘ ਬਾਬਾ ਨੇ ਡੇਰਾ ਸ਼ਰਧਾਲੂ ਪ੍ਰਵੀਨ ਕੁਮਾਰ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅੱਜ ਪ੍ਰਵੀਨ ਕੁਮਾਰ ਫ਼ਰਿਸ਼ਤਾ ਬਣ ਕੇ ਨਾ ਆਉਂਦਾ ਤਾਂ ਉਨ੍ਹਾਂ ਦਾ ਪਰਿਵਾਰ ਤਬਾਹ ਹੋ ਜਾਂਦਾ। ਉੱਥੇ ਹੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਸਵਾਰਥ ਮਾਨਵ ਸੇਵਾ ਕਰਨ ਦੀ ਇਹ ਪ੍ਰੇਰਨਾ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਮਿਲੀ ਹੈ, ਜਿਸ ਕਰਕੇ ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਬਠਿੰਡਾ ਵਿੱਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਟਕਸਾਲੀ ਆਗੂਆਂ ਨੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਦਾ ਫੜਿਆ ਪੱਲਾ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 2
Users Today : 22
Users Yesterday : 37
Users Last 7 days : 296

ਰਾਸ਼ੀਫਲ

error: Content is protected !!