ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਠੁੱਲੀਵਾਲ ਦੇ ਬਿਜਲੀ ਵਿਭਾਗ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ’ਤੇ ਰੁੱਖਾਂ ਦੀ ਕਟਾਈ, ਹਾਈਕੋਰਟ ਅਤੇ ਵਣ ਐਕਟ ਦੇ ਨਿਯਮ ਛਿੱਕੇ ਟੰਗੇ

ਠੁੱਲੀਵਾਲ ਦੇ ਬਿਜਲੀ ਵਿਭਾਗ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ’ਤੇ ਰੁੱਖਾਂ ਦੀ ਕਟਾਈ, ਹਾਈਕੋਰਟ ਅਤੇ ਵਣ ਐਕਟ ਦੇ ਨਿਯਮ ਛਿੱਕੇ ਟੰਗੇ

ਪੰਜਾਬ ਵਿੱਚ ਰੁੱਖਾਂ ਦੀ ਭਾਰੀ ਘਾਟ ਕਾਰਨ ਵਾਤਾਵਰਨ ਦੇ ਸੰਤੁਲਨ ਵਿੱਚ ਵੱਡੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਸੂਬੇ ਕੋਲ ਰੁੱਖ ਲਗਾਉਣ ਲਈ ਸਿਰਫ਼ ਸੀਮਿਤ ਰਕਬਾ ਹੀ ਉਪਲਬਧ ਹੈ। ਬੀਤੇ ਸਮੇਂ ਵਿੱਚ ਸਰਕਾਰ ਵੱਲੋਂ ਪਿੰਡਾਂ ਵਿੱਚ
ਠੁੱਲੀਵਾਲ ਦੇ ਬਿਜਲੀ ਵਿਭਾਗ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ’ਤੇ ਰੁੱਖਾਂ ਦੀ ਕਟਾਈ, ਹਾਈਕੋਰਟ ਅਤੇ ਵਣ ਐਕਟ ਦੇ ਨਿਯਮ ਛਿੱਕੇ ਟੰਗੇ

ਰਜਿੰਦਰ ਸ਼ਰਮਾ

              ਪੰਜਾਬ ਵਿੱਚ ਰੁੱਖਾਂ ਦੀ ਭਾਰੀ ਘਾਟ ਕਾਰਨ ਵਾਤਾਵਰਨ ਦੇ ਸੰਤੁਲਨ ਵਿੱਚ ਵੱਡੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਸੂਬੇ ਕੋਲ ਰੁੱਖ ਲਗਾਉਣ ਲਈ ਸਿਰਫ਼ ਸੀਮਿਤ ਰਕਬਾ ਹੀ ਉਪਲਬਧ ਹੈ। ਬੀਤੇ ਸਮੇਂ ਵਿੱਚ ਸਰਕਾਰ ਵੱਲੋਂ ਪਿੰਡਾਂ ਵਿੱਚ ਹਰਿਆਵਲ ਵਧਾਉਣ ਲਈ ਵਣ ਵਿਭਾਗ ਦੇ ਰਾਹੀਂ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਸੀ, ਜਿਸ ਅਧੀਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਦੀ ਸਮੂਲੀਅਤ ਨਾਲ ਕਮੇਟੀਆਂ ਗਠਿਤ ਕਰਕੇ ਲਿੰਕ ਸੜਕਾਂ, ਪੰਚਾਇਤੀ ਜ਼ਮੀਨਾਂ ਅਤੇ ਹੋਰ ਵਾਧੂ ਪਏ ਰਕਬਿਆਂ ਵਿੱਚ ਬੂਟੇ ਲਗਾਏ ਗਏ ਸਨ। ਇਹ ਬੂਟੇ ਅੱਜ ਵੱਡੇ ਰੁੱਖਾਂ ਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਹੁਣ ਵੀ ਵਣ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਪੌਦੇ ਲਗਾਏ ਜਾ ਰਹੇ ਹਨ।

ਠੁੱਲੀਵਾਲ ਦੇ ਬਿਜਲੀ ਵਿਭਾਗ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ’ਤੇ ਰੁੱਖਾਂ ਦੀ ਕਟਾਈ, ਹਾਈਕੋਰਟ ਅਤੇ ਵਣ ਐਕਟ ਦੇ ਨਿਯਮ ਛਿੱਕੇ ਟੰਗੇ
ਠੁੱਲੀਵਾਲ ਦੇ ਬਿਜਲੀ ਵਿਭਾਗ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ’ਤੇ ਰੁੱਖਾਂ ਦੀ ਕਟਾਈ, ਹਾਈਕੋਰਟ ਅਤੇ ਵਣ ਐਕਟ ਦੇ ਨਿਯਮ ਛਿੱਕੇ ਟੰਗੇ

ਇਸੇ ਸਕੀਮ ਤਹਿਤ ਖਿਆਲੀ ਤੋਂ ਕੁਰੜ ਨੂੰ ਜਾਣ ਵਾਲੀ ਲਿੰਕ ਰੋਡ ਉੱਪਰ ਲਗਭਗ ਵੀਹ ਸਾਲ ਪਹਿਲਾਂ ਵਣ ਵਿਭਾਗ ਵੱਲੋਂ ਬਹੁਤ ਸ਼ਾਨਦਾਰ ਪਲਾਂਟੇਸ਼ਨ ਕਰਵਾ ਕੇ ਪੂਰੀ ਸੜਕ ਨੂੰ ਹਰਾ-ਭਰਾ ਬਣਾਇਆ ਗਿਆ ਸੀ। ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀ ਇਨ੍ਹਾਂ ਰੁੱਖਾਂ ਲਈ ਨੁਕਸਾਨਦੇਹ ਸਾਬਿਤ ਹੋ ਰਹੇ ਹਨ, ਜੋ ਸਰਕਾਰੀ ਨਿਯਮਾਂ ਨੂੰ ਅੱਖੋਂ-ਪਰੋਖੇ ਕਰਕੇ ਆਪਣੀ ਮਰਜ਼ੀ ਨਾਲ ਰੁੱਖਾਂ ਦੀ ਕਟਾਈ ਕਰ ਰਹੇ ਹਨ ਅਤੇ ਵਣ ਵਿਭਾਗ ਤੋਂ ਪ੍ਰਵਾਨਗੀ ਲੈਣਾ ਵੀ ਜ਼ਰੂਰੀ ਨਹੀਂ ਸਮਝਦੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਠੁੱਲੀਵਾਲ ਅਧੀਨ ਆਉਂਦੇ ਇਸ ਖੇਤਰ ਵਿੱਚ ਤੈਨਾਤ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ਉੱਪਰੋਂ ਲਗਭਗ ਪੰਦਰਾਂ ਰੁੱਖਾਂ ਨੂੰ ਅੱਧ ਵਿਚਕਾਰ ਤੋਂ ਕੱਟ ਦਿੱਤਾ ਗਿਆ ਹੈ। ਅਜਿਹਾ ਕਰਕੇ ਜਿੱਥੇ ਵਾਤਾਵਰਨ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਗਿਆ ਹੈ, ਉੱਥੇ ਹੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਗਈ ਹੈ, ਕਿਉਂਕਿ ਹਾਈਕੋਰਟ ਵੱਲੋਂ ਹਰੇ ਰੁੱਖਾਂ ਦੀ ਕਟਾਈ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਬਿਨਾਂ ਕਿਸੇ ਏਜੰਸੀ ਦੀ ਪ੍ਰਵਾਨਗੀ ਜਾਂ ਵੱਡੇ ਕਾਰਨ ਦੇ ਸਰਕਾਰੀ ਜ਼ਮੀਨ ਤੋਂ ਰੁੱਖ ਨਹੀਂ ਕੱਟੇ ਜਾ ਸਕਦੇ। ਇਸ ਕਾਰਵਾਈ ਨਾਲ ਵਣ ਐਕਟ ਉੱਨੀ ਸੌ ਸਤਾਈ, ਉੱਨੀ ਸੌ ਅੱਸੀ ਅਤੇ ਉੱਨੀ ਸੌ ਪਚਾਨਵੇਂ ਦੀਆਂ ਧਾਰਾਵਾਂ ਦੀ ਵੀ ਉਲੰਘਣਾ ਹੋਈ ਹੈ। ਪਿੰਡ ਖਿਆਲੀ ਦੇ ਮੋਹਤਬਰ ਵਿਅਕਤੀਆਂ ਲਛਮਣ ਸਿੰਘ, ਹਮੀਰ ਸਿੰਘ, ਸੁਰਿੰਦਰ ਪਾਲ ਸਿੰਘ ਅਤੇ ਤੇਜ ਰਾਮ ਤੋਂ ਇਲਾਵਾ ਹੋਰ ਨਿਵਾਸੀਆਂ ਨੇ ਦੱਸਿਆ ਕਿ ਜੋ ਰੁੱਖ ਕੱਟੇ ਗਏ ਹਨ,

ਠੁੱਲੀਵਾਲ ਦੇ ਬਿਜਲੀ ਵਿਭਾਗ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ’ਤੇ ਰੁੱਖਾਂ ਦੀ ਕਟਾਈ, ਹਾਈਕੋਰਟ ਅਤੇ ਵਣ ਐਕਟ ਦੇ ਨਿਯਮ ਛਿੱਕੇ ਟੰਗੇ
ਠੁੱਲੀਵਾਲ ਦੇ ਬਿਜਲੀ ਵਿਭਾਗ ਵੱਲੋਂ ਖਿਆਲੀ-ਕੁਰੜ ਲਿੰਕ ਸੜਕ ’ਤੇ ਰੁੱਖਾਂ ਦੀ ਕਟਾਈ, ਹਾਈਕੋਰਟ ਅਤੇ ਵਣ ਐਕਟ ਦੇ ਨਿਯਮ ਛਿੱਕੇ ਟੰਗੇ

ਉਹ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਹੋਣ ਕਰਕੇ ਤਾਰਾਂ ਨਾਲ ਛੂਹ ਰਹੇ ਸਨ, ਜਿਸ ਕਾਰਨ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਇਨ੍ਹਾਂ ਨੂੰ ਬੇਰਹਿਮੀ ਨਾਲ ਕੱਟ ਦਿੱਤਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਬਿਜਲੀ ਦੀਆਂ ਲਾਈਨਾਂ ਵਣ ਵਿਭਾਗ ਵੱਲੋਂ ਰੁੱਖ ਲਗਾਏ ਜਾਣ ਤੋਂ ਬਾਅਦ ਹੀ ਸੜਕ ਦੇ ਨਾਲ-ਨਾਲ ਵਿਛਾਈਆਂ ਗਈਆਂ ਸਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਰੁੱਖ ਕੱਟਣ ਵਾਲੇ ਕਰਮਚਾਰੀਆਂ ਅਤੇ ਕਟਵਾਉਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਉਪ ਮੰਡਲ ਇੰਜੀਨੀਅਰ ਰਵੀ ਪ੍ਰਕਾਸ਼ ਨਾਲ ਜਦੋਂ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਇਹ ਰੁੱਖ ਉਨ੍ਹਾਂ ਦੇ ਵਿਭਾਗ ਨੇ ਨਹੀਂ ਕੱਟੇ, ਜਦੋਂ ਕਿ ਘਟਨਾ ਦੇ ਚਸ਼ਮਦੀਦ ਗਵਾਹਾਂ ਨੇ ਪਾਵਰ ਕਾਮ ਦੇ ਕਰਮਚਾਰੀਆਂ ਵੱਲੋਂ ਹੀ ਰੁੱਖ ਕੱਟੇ ਜਾਣ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਇੰਜੀਨੀਅਰ ਦਾ ਬਿਆਨ ਆਪਣੇ ਕਰਮਚਾਰੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਜਾਪਦਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਬਠਿੰਡਾ ਵਿੱਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਟਕਸਾਲੀ ਆਗੂਆਂ ਨੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਦਾ ਫੜਿਆ ਪੱਲਾ 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 2
Users Today : 22
Users Yesterday : 37
Users Last 7 days : 296

ਰਾਸ਼ੀਫਲ

error: Content is protected !!