ਬੇਅੰਤ ਬਰਨਾਲਾ
ਜ਼ਿਲ੍ਹਾ ਬਰਨਾਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਤੋਂ ਬਾਅਦ ਹੋਈ ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਮਿਲੀ ਹੈ। ਸਵੇਰ ਤੋਂ ਹੀ ਆਸਮਾਨ ਵਿੱਚ ਕਾਲੇ ਬਾਦਲ ਛਾਏ ਹੋਏ ਸਨ ਅਤੇ ਕੁਝ ਹੀ ਸਮੇਂ ਵਿੱਚ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਮੌਸਮ ਬਹੁਤ ਹੀ ਖ਼ੁਸ਼ਨੁਮਾ ਤੇ ਸੁਹਾਵਣਾ ਹੋ ਗਿਆ ਹੈ। ਇਸ ਮੀਂਹ ਦੇ ਪੈਣ ਨਾਲ ਜਿੱਥੇ ਆਮ ਲੋਕਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਸੁੱਖ ਦਾ ਸਾਹ ਲਿਆ ਹੈ,

ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ‘ਤੇ ਵੀ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਬਾਰਿਸ਼ ਅੰਮ੍ਰਿਤ ਸਮਾਨ ਮੰਨੀ ਜਾ ਰਹੀ ਹੈ। ਮੀਂਹ ਦੇ ਨਾਲ ਜਿੱਥੇ ਫ਼ਸਲਾਂ ਨੂੰ ਨਵੀਂ ਸੰਜੀਵਨੀ ਮਿਲੀ ਹੈ, ਉੱਥੇ ਹੀ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਬਜਲੀ ਦੀ ਖ਼ਪਤ ‘ਤੇ ਵੀ ਇਸ ਦਾ ਬਹੁਤ ਹਾਂਪੱਖੀ ਅਸਰ ਪਵੇਗਾ। ਹਾਲਾਂਕਿ ਇਸ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ, ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਵਿੱਚ ਕੁਝ ਸਮੇਂ ਲਈ ਵਿਘਨ ਜ਼ਰੂਰ ਪਿਆ, ਜਿਸ ਨਾਲ ਰਾਹਗੀਰਾਂ ਅਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਆਉਣ-ਜਾਣ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਮੀਂਹ ਦੇ ਪਾਣੀ ਦਾ ਨਿਕਾਸ ਸੁਚਾਰੂ ਨਾ ਹੋਣ ਕਰਕੇ ਜਲ-ਭਰਾਅ ਦੀ ਸਥਿਤੀ ਬਣ ਗਈ, ਪਰ ਗਰਮੀ ਤੋਂ ਮਿਲੀ ਰਾਹਤ ਅੱਗੇ ਲੋਕਾਂ ਨੇ ਇਸ ਪਰੇਸ਼ਾਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਵਾਹਨ ਚਾਲਕ ਆਪਣੀਆਂ ਗੱਡੀਆਂ ਅਤੇ ਦੋ-ਪਹੀਆ ਵਾਹਨਾਂ ਨੂੰ ਮੀਂਹ ਦੇ ਵਿਚਕਾਰ ਹੀ ਸੜਕਾਂ ‘ਤੇ ਹੌਲੀ ਰਫ਼ਤਾਰ ਨਾਲ ਚਲਾਉਂਦੇ ਨਜ਼ਰ ਆਏ। ਬੱਚਿਆਂ ਨੇ ਆਪਣੇ ਘਰਾਂ ਦੀਆਂ ਛੱਤਾਂ ਅਤੇ ਸੜਕਾਂ ‘ਤੇ ਮੀਂਹ ਵਿੱਚ ਨਹਾ ਕੇ ਮੌਸਮ ਦਾ ਭਰਪੂਰ ਆਨੰਦ ਮਾਣਿਆ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਬੱਦਲਵਾਈ ਬਣੇ ਰਹਿਣ ਅਤੇ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਚਿੱਪ-ਚਿੱਪ ਵਾਲੀ ਗਰਮੀ ਤੋਂ ਰਾਹਤ ਮਿਲਦੀ ਰਹੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸੁਤੰਤਰਤਾ ਦਿਵਸ ‘ਤੇ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਨੂੰ ਮਿਲਣਗੇ ਰਾਸ਼ਟਰਪਤੀ ਮੈਡਲ, 11 ਅਧਿਕਾਰੀਆਂ ਨੂੰ ਸ਼ਾਨਦਾਰ ਤੇ 1 ਨੂੰ ਵਿਲੱਖਣ ਸੇਵਾ ਲਈ ਕੀਤਾ ਜਾਵੇਗਾ ਸਨਮਾਨਿਤ









Users Today : 100
Users Yesterday : 59
Users Last 7 days : 320