ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਬਰਨਾਲਾ » ਪਟਵਾਰੀ, ਪੰਚਾਇਤ ਤੇ ਦਾਨੀ ਸੱਜਣਾਂ ਦੀ ਸਾਂਝੀ ਕੋਸ਼ਿਸ਼ ਨੇ ਬਦਲੀ ਪਟਵਾਰ ਭਵਨ ਦੀ ਨੁਹਾਰ, ਪਿੰਡ ਵਿੱਚ ਰਕਬੇ ਦੀ ਹਦਬੰਦੀ ਲਈ ਲਗਾਏ ਨਵੇਂ ਮੁਰੱਬਾ ਪੱਥਰ ਅਤੇ ਤਿਆਰ ਕਰਵਾਇਆ ਨਵਾਂ ਲੱਠਾ

ਪਟਵਾਰੀ, ਪੰਚਾਇਤ ਤੇ ਦਾਨੀ ਸੱਜਣਾਂ ਦੀ ਸਾਂਝੀ ਕੋਸ਼ਿਸ਼ ਨੇ ਬਦਲੀ ਪਟਵਾਰ ਭਵਨ ਦੀ ਨੁਹਾਰ, ਪਿੰਡ ਵਿੱਚ ਰਕਬੇ ਦੀ ਹਦਬੰਦੀ ਲਈ ਲਗਾਏ ਨਵੇਂ ਮੁਰੱਬਾ ਪੱਥਰ ਅਤੇ ਤਿਆਰ ਕਰਵਾਇਆ ਨਵਾਂ ਲੱਠਾ

ਪਟਵਾਰੀ, ਪੰਚਾਇਤ ਤੇ ਦਾਨੀ ਸੱਜਣਾਂ ਦੀ ਸਾਂਝੀ ਕੋਸ਼ਿਸ਼ ਨੇ ਬਦਲੀ ਪਟਵਾਰ ਭਵਨ ਦੀ ਨੁਹਾਰ, ਪਿੰਡ ਵਿੱਚ ਰਕਬੇ ਦੀ ਹਦਬੰਦੀ ਲਈ ਲਗਾਏ ਨਵੇਂ ਮੁਰੱਬਾ ਪੱਥਰ ਅਤੇ ਤਿਆਰ ਕਰਵਾਇਆ ਨਵਾਂ ਲੱਠਾ
ਪਿੰਡ ਛਾਪਾ ਵਿਖੇ ਪਟਵਾਰੀ ਇੰਦਰਜੀਤ ਸਿੰਘ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਨਵਾਂ ਤਿਆਰ ਕੀਤਾ ਗਿਆ ਲੱਠਾ ਦਿਖਾਉਂਦੇ ਹੋਏ

ਬਰਨਾਲਾ ਬਿਊਰੋ

             ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਮਹਿਲ ਕਲਾਂ ਦੇ ਪਿੰਡ ਛਾਪਾ ਦੇ ਪਟਵਾਰੀ ਨੇ ਆਪਣੀ ਸਰਕਾਰੀ ਡਿਊਟੀ ਨਿਭਾਉਣ ਦੇ ਨਾਲ-ਨਾਲ ਮਿਸਾਲੀ ਯਤਨ ਕਰਦੇ ਹੋਏ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਵੱਡਮੁੱਲੇ ਸਹਿਯੋਗ ਨਾਲ ਪਟਵਾਰਖਾਨੇ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ, ਜਿਸ ਨਾਲ ਇਹ ਇੱਕ ਨਮੂਨੇ ਦੀ ਇਮਾਰਤ ਬਣ ਕੇ ਉੱਭਰਿਆ ਹੈ। ਇਸ ਦੇ ਨਾਲ ਹੀ ਪਿੰਡ ਦੀ ਜ਼ਮੀਨ ਦੀ ਸਹੀ ਹਦਬੰਦੀ ਲਈ ਮੁਰੱਬਾ ਪੱਥਰ ਅਤੇ ਕਿੱਲਾ ਪੱਥਰ ਨਵੇਂ ਲਗਾਏ ਗਏ ਹਨ ਅਤੇ ਜ਼ਮੀਨੀ ਰਿਕਾਰਡ ਲਈ ਨਵਾਂ ਲੱਠਾ ਵੀ ਤਿਆਰ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛਾਪਾ ਦਾ ਕੁੱਲ ਰਕਬਾ ਕਰੀਬ 2360 ਏਕੜ ਹੈ, ਜਿੱਥੇ ਬਣਿਆ ਪਟਵਾਰ ਭਵਨ ਲੰਮੇ ਸਮੇਂ ਤੋਂ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਸੀ, ਜਿਸ ਦੀ ਪਟਵਾਰੀ ਇੰਦਰਜੀਤ ਸਿੰਘ ਨੇ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਾਇਆ-ਕਲਪ ਕਰਕੇ ਰੱਖ ਦਿੱਤੀ ਹੈ। ਪਟਵਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕਰੀਬ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਜਿੱਥੇ ਪਟਵਾਰਖਾਨੇ ਦੀ ਇਮਾਰਤ ਦੀ ਨੁਹਾਰ ਬਦਲ ਕੇ ਇਸ ਨੂੰ ਇੱਕ ਮਾਡਲ ਪਟਵਾਰਖਾਨਾ ਬਣਾਇਆ ਗਿਆ ਹੈ, ਉੱਥੇ ਹੀ ਪਿੰਡ ਵਿੱਚ ਪੰਜ ਲੱਖ ਰੁਪਏ ਦੀ ਲਾਗਤ ਨਾਲ ਮੁਰੱਬਾ ਪੱਥਰ ਅਤੇ ਕਿੱਲਾ ਪੱਥਰ ਨਵੇਂ ਲਗਵਾਏ ਗਏ ਹਨ ਅਤੇ ਪੰਜਾਹ ਹਜ਼ਾਰ ਰੁਪਏ ਦੀ ਲਾਗਤ ਨਾਲ ਪਿੰਡ ਦੇ ਰਕਬੇ ਦਾ ਨਵਾਂ ਲੱਠਾ ਅਰਥਾਤ ਨਕਸ਼ਾ ਵੀ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਨਵਰੀ 2023 ਵਿੱਚ ਭਰਤੀ ਹੋ ਕੇ ਪਿੰਡ ਛਾਪਾ ਵਿੱਚ ਪਟਵਾਰੀ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਅਤੇ ਉਨ੍ਹਾਂ ਤੋਂ ਪਹਿਲਾਂ ਪਿੰਡ ਛਾਪਾ ਵਿੱਚ ਤਾਇਨਾਤ ਮੌਜੂਦਾ ਕਾਨੂੰਗੋ ਨਵਦੀਪ ਸਿੰਘ ਨੇ ਇਸ ਪਟਵਾਰਖਾਨੇ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਸੀ, ਜਿਨ੍ਹਾਂ ਨੇ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਟਵਾਰ ਭਵਨ ਵਿੱਚ ਪਲੱਸਤਰ, ਦਰਵਾਜ਼ੇ, ਛੱਤ ਉੱਤੇ ਸ਼ੈੱਡ ਅਤੇ ਹੋਰ ਜ਼ਰੂਰੀ ਕੰਮ ਕਰਵਾਏ ਸਨ। ਇਸ ਤੋਂ ਮਗਰੋਂ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਇਮਾਰਤ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਰੰਗ-ਰੋਗਨ, ਕੰਧਾਂ ‘ਤੇ ਵਾਲ ਪੇਪਰ, ਫ਼ਰਸ਼ ’ਤੇ ਮੈਟ, ਗਲਾਸ ਵਿੰਡੋ, ਵੇਟਿੰਗ ਰੂਮ, ਰਿਕਾਰਡ ਰੂਮ ਲਈ ਵਿਸ਼ੇਸ਼ ਰੈਕ, ਅਲਮਾਰੀਆਂ ਅਤੇ ਆਮ ਲੋਕਾਂ ਦੇ ਬੈਠਣ ਲਈ ਆਧੁਨਿਕ ਫਰਨੀਚਰ ਸਮੇਤ ਕਈ ਮਹੱਤਵਪੂਰਨ ਵਿਕਾਸ ਕਾਰਜ ਕਰਵਾਏ ਹਨ। ਪਿੰਡ ਦੇ ਲੱਠੇ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਸੀ, ਜਿਸ ਨੂੰ ਪੰਜਾਹ ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਤਿਆਰ ਕਰਵਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਕਰੀਬ ਪੰਜ ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਰਕਬੇ ਦੀ ਸਹੀ ਹਦਬੰਦੀ ਲਈ ਲਾਲ ਪੱਥਰ ਅਰਥਾਤ ਕਿੱਲਾ ਪੱਥਰ ਨਵੇਂ ਲਗਵਾਏ ਗਏ ਹਨ ਜੋ ਕਿ ਹਰ ਪੰਜ-ਪੰਜ ਕਿੱਲਿਆਂ ਦੇ ਫਾਸਲੇ ਉੱਤੇ ਸਥਾਪਤ ਕੀਤੇ ਗਏ ਹਨ, ਕਿਉਂਕਿ ਇਸ ਤੋਂ ਪਹਿਲਾਂ ਪਿੰਡ ਵਿੱਚ ਇਹ ਪੱਥਰ ਲਗਭਗ ਖ਼ਤਮ ਹੋ ਚੁੱਕੇ ਸਨ।

ਪਿੰਡ ਛਾਪਾ ਵਿਖੇ ਪਟਵਾਰੀ ਇੰਦਰਜੀਤ ਸਿੰਘ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਨਵਾਂ ਤਿਆਰ ਕੀਤਾ ਗਿਆ ਲੱਠਾ ਦਿਖਾਉਂਦੇ ਹੋਏ
ਪਿੰਡ ਛਾਪਾ ਵਿਖੇ ਪਟਵਾਰੀ ਇੰਦਰਜੀਤ ਸਿੰਘ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਨਵਾਂ ਤਿਆਰ ਕੀਤਾ ਗਿਆ ਲੱਠਾ ਦਿਖਾਉਂਦੇ ਹੋਏ

ਇਸ ਪਟਵਾਰ ਭਵਨ ਵਿੱਚ ਰਿਕਾਰਡ ਦੇ ਸੁਰੱਖਿਅਤ ਰੱਖ-ਰਖਾਅ ਦੇ ਨਾਲ-ਨਾਲ ਆਮ ਲੋਕਾਂ ਲਈ ਪੀਣ ਵਾਲੇ ਸਾਫ਼ ਪਾਣੀ ਅਤੇ ਬੈਠਣ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ। ਹਰਿਆਵਲ ਲਈ ਵਿਹੜੇ ਵਿੱਚ ਪੌਦੇ ਲਗਾਏ ਗਏ ਹਨ ਅਤੇ ਅੰਦਰੂਨੀ ਹਿੱਸੇ ਨੂੰ ਗਮਲਿਆਂ ਨਾਲ ਸਜਾਇਆ ਗਿਆ ਹੈ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਚਾਇਤ ਅਤੇ ਦਾਨੀ ਸੱਜਣਾਂ ਪ੍ਰੇਮਜੀਤ ਸਿੰਘ ਸੋਹੀ, ਦਲਜੀਤ ਸਿੰਘ ਦਿਓਲ ਅਤੇ ਸੁਰਜੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਮਿਸਾਲੀ ਕੰਮ ਨੇਪਰੇ ਚੜ੍ਹਿਆ ਹੈ। ਇਸ ਸ਼ਲਾਘਾਯੋਗ ਉਪਰਾਲੇ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਪਟਵਾਰੀ ਇੰਦਰਜੀਤ ਸਿੰਘ, ਸਰਪੰਚ ਗੁਰਦੀਪ ਸਿੰਘ, ਪੰਚਾਇਤ ਅਤੇ ਦਾਨੀ ਵਿਅਕਤੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਐਲਾਨ ਕੀਤਾ ਕਿ ਇਸ ਟੀਮ ਦੀ ਅਗਵਾਈ ਕਰਨ ਵਾਲੇ ਸਰਪੰਚ ਦਾ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਜਦਕਿ ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬੇਅੰਤ ਸਿੰਘ ਸਿੱਧੂ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਵੀ ਮੌਜੂਦ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਜਾਪਾਨ ਦੇ ਨੌਜਵਾਨ ਵੱਲੋਂ 220 ਕਰੋੜ ਰੁਪਏ ਖਰਚ ਕੇ ਕੁੱਤਾ ਬਣਨ ਦੇ ਦਾਅਵੇ ਦੀ ਸੋਸ਼ਲ ਮੀਡੀਆ ‘ਤੇ ਚਰਚਾ, ਜਾਣੋ ਵਾਇਰਲ ਵੀਡੀਓ ਦਾ ਪੂਰਾ ਸੱਚ

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 3
Users Today : 23
Users Yesterday : 37
Users Last 7 days : 297

ਰਾਸ਼ੀਫਲ

error: Content is protected !!