ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਬਰਨਾਲਾ » ਕਾਨੂੰਨੀ ਸਹਾਇਤਾ ਬਚਾਅ ਕੌਂਸਲ ਨੀਤੀ ਖਿਲਾਫ਼ ਬਰਨਾਲਾ ਦੇ ਵਕੀਲਾਂ ਵੱਲੋਂ ਅਦਾਲਤਾਂ ਦਾ ਅਣਮਿਥੇ ਸਮੇਂ ਲਈ ਬਾਈਕਾਟ, ਹੜਤਾਲ ਦੇ ਚੌਥੇ ਦਿਨ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਕਾਨੂੰਨੀ ਸਹਾਇਤਾ ਬਚਾਅ ਕੌਂਸਲ ਨੀਤੀ ਖਿਲਾਫ਼ ਬਰਨਾਲਾ ਦੇ ਵਕੀਲਾਂ ਵੱਲੋਂ ਅਦਾਲਤਾਂ ਦਾ ਅਣਮਿਥੇ ਸਮੇਂ ਲਈ ਬਾਈਕਾਟ, ਹੜਤਾਲ ਦੇ ਚੌਥੇ ਦਿਨ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਕਾਨੂੰਨੀ ਸਹਾਇਤਾ ਬਚਾਅ ਕੌਂਸਲ ਨੀਤੀ ਦੇ ਵਿਰੋਧ ਵਿੱਚ ਸਮੂਹ ਵਕੀਲ ਜਥੇਬੰਦੀਆਂ ਦੀ ਸਾਂਝੀ ਕਮੇਟੀ ਦੇ ਸੱਦੇ 'ਤੇ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂੰ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਹੜਤਾਲ ਦੇ ਚੌਥੇ ਦਿਨ ਮੁਕੰਮਲ ਕੰਮਕਾਜ ਬੰਦ ਰੱਖ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮਗਨਰੇਗਾ ਮੁਲਾਜ਼ਮਾਂ ਵੱਲੋਂ ਬਰਨਾਲਾ ਹੰਡਿਆਇਆ ਮਾਰਗ 'ਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ, ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਤਿੱਖੇ ਸਵਾਲ ਪੁੱਛਣ ਦੀ ਚੇਤਾਵਨੀ

ਬਰਨਾਲਾ ਬਿਊਰੋ

             ਕਾਨੂੰਨੀ ਸਹਾਇਤਾ ਬਚਾਅ ਕੌਂਸਲ ਨੀਤੀ ਦੇ ਵਿਰੋਧ ਵਿੱਚ ਸਮੂਹ ਵਕੀਲ ਜਥੇਬੰਦੀਆਂ ਦੀ ਸਾਂਝੀ ਕਮੇਟੀ ਦੇ ਸੱਦੇ ‘ਤੇ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂੰ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਹੜਤਾਲ ਦੇ ਚੌਥੇ ਦਿਨ ਮੁਕੰਮਲ ਕੰਮਕਾਜ ਬੰਦ ਰੱਖ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਦੌਰਾਨ ਚੇਅਰਮੈਨ ਹਰਵਿੰਦਰ ਪਾਲ ਸਿੰਘ ਰਾਣੂੰ, ਜ਼ਿਲ੍ਹਾ ਵਕੀਲ ਜਥੇਬੰਦੀ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਵਕੀਲ ਧਰਮਿੰਦਰ ਸਿੰਘ ਧਾਲੀਵਾਲ, ਵਕੀਲ ਸਤਨਾਮ ਸਿੰਘ ਰਾਹੀ, ਵਕੀਲ ਜਗਦੀਪ ਸਿੰਘ ਸੰਧੂ, ਵਕੀਲ ਦਰਸ਼ਨ ਸਿੰਘ ਸਿੱਧੂ ਅਤੇ ਵਕੀਲ ਨਰੇਸ਼ ਬਾਵਾ ਨੇ ਸਾਂਝੇ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਪੁਲਿਸ ਵੱਲੋਂ ਚੋਰੀਆਂ, ਲੁੱਟਾਂ-ਖੋਹਾਂ ਅਤੇ ਹੋਰ ਸੰਗੀਨ ਅਪਰਾਧ ਕਰਨ ਵਾਲੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਸਜ਼ਾ ਮਿਲ ਸਕੇ ਅਤੇ ਸਮਾਜ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ, ਪਰ ਦੂਜੇ ਪਾਸੇ ਇਸ ਨਵੀਂ ਨੀਤੀ ਤਹਿਤ ਅਜਿਹੇ ਮੁਲਜ਼ਮਾਂ ਨੂੰ ਬਿਨਾ ਕਿਸੇ ਫੀਸ ਦੇ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ। ਉਹਨਾਂ ਚਿੰਤਾ ਪ੍ਰਗਟਾਈ ਕਿ ਇਸ ਵਿਵਸਥਾ ਕਾਰਨ ਅਪਰਾਧੀਆਂ ਨੂੰ ਬਹੁਤ ਸੌਖੇ ਤਰੀਕੇ ਨਾਲ ਜ਼ਮਾਨਤ ਮਿਲ ਜਾਂਦੀ ਹੈ ਅਤੇ ਬਿਨਾਂ ਪੈਸਿਆਂ ਤੋਂ ਜ਼ਮਾਨਤ ਹੋਣ ਕਾਰਨ ਗ਼ਲਤ ਅਨਸਰਾਂ ਦੇ ਹੌਸਲੇ ਹੋਰ ਵਧ ਰਹੇ ਹਨ, ਕਿਉਂਕਿ ਮੁਲਜ਼ਮਾਂ ਨੂੰ ਨਾ ਤਾਂ ਵਕੀਲ ਦੀ ਕੋਈ ਫੀਸ ਦੇਣੀ ਪੈਂਦੀ ਹੈ ਅਤੇ ਨਾ ਹੀ ਜ਼ਮਾਨਤ ਕਰਵਾਉਣ ਦਾ ਕੋਈ ਖਰਚਾ ਝੱਲਣਾ ਪੈਂਦਾ ਹੈ। ਵਕੀਲ ਆਗੂਆਂ ਨੇ ਦੋਸ਼ ਲਾਇਆ ਕਿ ਮੌਜੂਦਾ ਕਾਨੂੰਨੀ ਸਹਾਇਤਾ ਬਚਾਅ ਕੌਂਸਲ ਨੀਤੀ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ ਅਤੇ ਇਹ ਮੌਜੂਦਾ ਪ੍ਰਣਾਲੀ ਬਿਲਕੁਲ ਵੀ ਪਾਰਦਰਸ਼ੀ ਨਹੀਂ ਹੈ, ਜਿਸ ਵਿੱਚ ਤੁਰੰਤ ਵੱਡੇ ਸੁਧਾਰ ਦੀ ਸਖ਼ਤ ਲੋੜ ਹੈ। ਉਹਨਾਂ ਐਲਾਨ ਕੀਤਾ ਕਿ ਜਿੰਨਾ ਚਿਰ ਇਸ ਨੁਕਸਦਾਰ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾਂਦਾ, ਉੱਨਾ ਚਿਰ ਵਕੀਲਾਂ ਵੱਲੋਂ ਅਣਮਿਥੇ ਸਮੇਂ ਲਈ ਇਹ ਹੜਤਾਲ ਅਤੇ ਅਦਾਲਤੀ ਕੰਮਾਂ ਦਾ ਬਾਈਕਾਟ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਵਕੀਲ ਬਲਵੰਤ ਸਿੰਘ ਮਾਨ, ਵਕੀਲ ਰਘਵਿੰਦਰ ਸਿੰਘ ਸਿੱਧੂ, ਨਵੀਨ ਕੁਮਾਰ ਗਰਗ ਤਪਾ, ਵਕੀਲ ਲੋਕੇਸ਼ਵਰ ਸੇਵਕ, ਵਕੀਲ ਹਾਕਮ ਸਿੰਘ ਭੁੱਲਰ, ਵਕੀਲ ਰਣਜੀਤ ਸਿੰਘ, ਵਕੀਲ ਸੁਮਿੰਦਰ ਸਿੰਘ ਧਾਲੀਵਾਲ, ਵਕੀਲ धीरज कुमार, ਵਕੀਲ ਧਰਮਪਾਲ ਸਿੰਘ, ਵਕੀਲ ਸਰਬਜੀਤ ਕੌਰ, ਵਕੀਲ ਦਿੱਬਿਆ ਗੁਲਾਟੀ, ਵਕੀਲ ਪ੍ਰਦੀਪ ਕੌਸਲ, ਵਕੀਲ ਸੰਦੀਪ ਸਿੰਘ, ਵਕੀਲ ਗਗਨਦੀਪ ਗਰਗ, ਵਕੀਲ ਕੇਸ ਬੰਸਲ, ਵਕੀਲ ਅਮਿਤ ਢੀਂਗਰਾ, ਵਕੀਲ ਚਰਨਜੀਤ ਸਿੰਘ ਚੰਨੀ, ਵਕੀਲ ਭੀਮ ਸੈਨ ਗੁਪਤਾ, ਵਕੀਲ ਅਸ਼ਵਨੀ ਕੁਮਾਰ ਢਿੱਲਵਾਂ, ਵਕੀਲ ਜਿੰਦਰਪਾਲ ਬਾਵਾ, ਵਕੀਲ ਅਸ਼ਵਨੀ ਕੁਮਾਰ ਮੁੰਦਰੀ, ਵਕੀਲ ਜਗਰੂਪ ਸਿੰਘ ਬੜੈਚ, ਵਕੀਲ ਰਾਜਵਿੰਦਰ ਸਿੰਘ ਅਤੇ ਵਕੀਲ ਹਰਵਿੰਦਰ ਪਾਲ ਸਿੰਘ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨ ਹਾਜ਼ਰ ਸਨ, ਜਿਨ੍ਹਾਂ ਨੇ ਅਦਾਲਤੀ ਕੰਮ ਪੂਰੀ ਤਰ੍ਹਾਂ ਠੱਪ ਰੱਖ ਕੇ ਰੋਸ ਜਤਾਇਆ

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਪਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਰਵਾਨਾ, ਉਪ ਪ੍ਰਧਾਨ ਮਨੀਸ਼ ਗਰਗ ਨੇ ਦਿਖਾਈ ਹਰੀ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 0 5
Users Today : 96
Users Yesterday : 59
Users Last 7 days : 316

ਰਾਸ਼ੀਫਲ

error: Content is protected !!