ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਡੀਐਸਪੀ ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ, ਏਸੀਬੀ ਵੱਲੋਂ 16 ਟਿਕਾਣਿਆਂ ‘ਤੇ ਛਾਪੇਮਾਰੀ

ਡੀਐਸਪੀ ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ, ਏਸੀਬੀ ਵੱਲੋਂ 16 ਟਿਕਾਣਿਆਂ ‘ਤੇ ਛਾਪੇਮਾਰੀ

 ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਛਾਪੇਮਾਰੀ ਦੌਰਾਨ ਡੀਐਸਪੀ ਦੇ ਘਰੋਂ ਬਰਾਮਦ ਕੀਤੇ ਗਏ ਸੋਨੇ-ਚਾਂਦੀ ਦੇ ਗਹਿਣੇ ਅਤੇ ਜਾਇਦਾਦ ਦੇ ਦਸਤਾਵੇਜ਼।

 

ਤੇਲੰਗਾਨਾ ਬਿਊਰੋ:

        ਤੇਲੰਗਾਨਾ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ, ਜਿੱਥੇ ਇੱਕ ਪੁਲਿਸ ਉਪ ਕਪਤਾਨ ਭਾਵ ਡੀਐਸਪੀ ਦੇ ਘਰ ਅਤੇ ਹੋਰ ਟਿਕਾਣਿਆਂ ਤੋਂ ਕਰੋੜਾਂ ਰੁਪਏ ਦੀ ਬੇਹਿਸਾਬ ਸੰਪਤੀ ਬਰਾਮਦ ਕੀਤੀ ਗਈ ਹੈ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀਆਂ ਟੀਮਾਂ ਵੱਲੋਂ ਡੀਐਸਪੀ ਸੰਕੀਰੈਡੀ ਭੀਮ ਰੈਡੀ ਦੇ ਵੱਖ-ਵੱਖ 16 ਟਿਕਾਣਿਆਂ ‘ਤੇ ਇੱਕੋ ਸਮੇਂ ਵੱਡੀ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਜਾਂਚ ਅਧਿਕਾਰੀਆਂ ਨੂੰ ਦੋ ਕਿੱਲੋ ਸੋਨੇ ਦੇ ਗਹਿਣੇ, ਵੀਹ ਕਿੱਲੋ ਚਾਂਦੀ ਅਤੇ ਵੱਡੀ ਮਾਤਰਾ ਵਿੱਚ ਨਕਦੀ ਸਣੇ ਲਗਭਗ ਦੋ ਸੌ ਕਰੋੜ ਰੁਪਏ ਦਾ ਖਜ਼ਾਨਾ ਹੱਥ ਲੱਗਿਆ ਹੈ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦਾ ਦੋਸ਼ ਹੈ ਕਿ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਸਰਕਾਰੀ ਨੌਕਰੀ ਦੇ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਗ਼ੈਰ-ਕਾਨੂੰਨੀ ਢੰਗਾਂ ਅਤੇ ਰਿਸ਼ਵਤਖੋਰੀ ਰਾਹੀਂ ਇਹ ਸਾਰੀ ਜਾਇਦਾਦ ਇਕੱਠੀ ਕੀਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਅਧਿਕਾਰੀਆਂ ਨੂੰ ਕਈ ਅਜਿਹੇ ਦਸਤਾਵੇਜ਼ ਮਿਲੇ ਹਨ ਜੋ ਇਸ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਦੂਰ-ਦੂਰ ਤੱਕ ਫੈਲੀਆਂ ਹੋਣ ਦਾ ਸਬੂਤ ਦਿੰਦੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡੀਐਸਪੀ ਦੀ ਇਹ ਅਚੱਲ ਜਾਇਦਾਦ ਨਾ ਸਿਰਫ਼ ਤੇਲੰਗਾਨਾ ਸਗੋਂ ਗੁਆਂਢੀ ਰਾਜ ਕਰਨਾਟਕ ਵਿੱਚ ਵੀ ਫੈਲੀ ਹੋਈ ਹੈ। ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਇਬਰਾਹਿਮਬਾਗ ਦੇ ਵੈਸੇਲਾ ਮੀਡੋਜ਼ ਖੇਤਰ ਵਿੱਚ ਇੱਕ ਆਲੀਸ਼ਾਨ ਵਿਲਾ, ਟੈਲੀਕਾਮ ਨਗਰ ਵਿੱਚ ਇੱਕ ਪੈਂਟਹਾਊਸ ਅਤੇ ਇੱਕ ਫਲੈਟ ਵਾਲਾ ਰਿਹਾਇਸ਼ੀ ਘਰ, ਗਾਚੀਬੋਵਲੀ ਵਿੱਚ ਇੱਕ ਹੋਰ ਫਲੈਟ ਅਤੇ ਤੇਲਾਪੁਰ ਵਿੱਚ ਦੋ ਰਿਹਾਇਸ਼ੀ ਫਲੈਟ ਇਸ ਅਧਿਕਾਰੀ ਦੇ ਨਾਮ ‘ਤੇ ਹਨ। ਇਸ ਤੋਂ ਇਲਾਵਾ ਨਾਗੋਲੇ, ਪਤਨਚੇਰੂ ਅਤੇ ਪ੍ਰਗਤੀ ਰਿਜ਼ੋਰਟ ਵਰਗੇ ਮਹਿੰਗੇ ਇਲਾਕਿਆਂ ਵਿੱਚ ਕਈ ਖੁੱਲ੍ਹੇ ਪਲਾਟ ਅਤੇ ਮਨੀਕੋਂਡਾ ਵਿੱਚ ਵਪਾਰਕ ਜਾਇਦਾਦਾਂ ਦੇ ਮਾਲਕੀ ਹੱਕ ਵੀ ਮਿਲੇ ਹਨ। ਇੰਨਾ ਹੀ ਨਹੀਂ, ਸੰਗਾਰੇਡੀ, ਵਿਕਾਰਾਬਾਦ ਅਤੇ ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲੀ ਵੱਡੀ ਖੇਤੀਬਾੜੀ ਜ਼ਮੀਨ ਅਤੇ ਇੱਕ ਰੇਤ ਖਣਨ ਕੰਪਨੀ ਵਿੱਚ ਪੰਛੱਤਰ ਲੱਖ ਰੁਪਏ ਦੇ ਗ਼ੈਰ-ਕਾਨੂੰਨੀ ਨਿਵੇਸ਼ ਦਾ ਵੀ ਖੁਲਾਸਾ ਹੋਇਆ ਹੈ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਇਨ੍ਹਾਂ ਸਾਰੇ ਸਰੋਤਾਂ ਅਤੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਾਲੀ ਕਮਾਈ ਦੇ ਹੋਰ ਲੁਕੇ ਹੋਏ ਸਰੋਤਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਸ ਮਾਮਲੇ ਵਿੱਚ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।

ਬੇਅਦਬੀ ਵਿਰੋਧੀ ਕਾਨੂੰਨ ‘ਤੇ ਬਲਕੌਰ ਸਿੰਘ ਦਾ ‘ਆਪ’ ਵਿਧਾਇਕਾਂ ਉੱਪਰ ਵੱਡਾ ਹਮਲਾ, ਦਿੱਲੀ ਦੇ ਇਸ਼ਾਰੇ ‘ਤੇ ਚੱਲਣ ਦੇ ਲਾਏ ਇਲਜ਼ਾਮ, ਮੰਗਿਆ ਅਸਤੀਫ਼ਾ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 4 2 6
Users Today : 46
Users Yesterday : 51
Users Last 7 days : 383

ਰਾਸ਼ੀਫਲ

error: Content is protected !!