ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਪਿੰਡ ਵਜੀਦਕੇ ਖੁਰਦ ਵਿੱਚ ਵਿਦੇਸ਼ ਰਹਿੰਦੇ ਪਰਿਵਾਰ ਦੇ ਘਰ ਚੋਰਾਂ ਦਾ ਵੱਡਾ ਧਾਵਾ, ਨਗਦੀ ਤੇ ਗਹਿਣੇ ਲੈ ਕੇ ਹੋਏ ਫਰਾਰ

ਪਿੰਡ ਵਜੀਦਕੇ ਖੁਰਦ ਵਿੱਚ ਵਿਦੇਸ਼ ਰਹਿੰਦੇ ਪਰਿਵਾਰ ਦੇ ਘਰ ਚੋਰਾਂ ਦਾ ਵੱਡਾ ਧਾਵਾ, ਨਗਦੀ ਤੇ ਗਹਿਣੇ ਲੈ ਕੇ ਹੋਏ ਫਰਾਰ

ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ਵਿੱਚ ਲੰਘੀ ਮੰਗਲਵਾਰ ਦੀ ਦੇਰ ਰਾਤ ਅਣਪਛਾਤੇ ਚੋਰਾਂ ਵੱਲੋਂ ਇੱਕ ਵਿਦੇਸ਼ ਰਹਿੰਦੇ ਪਰਿਵਾਰ ਦੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਦੀ ਨਗਦੀ ਅਤੇ ਚਾਂਦੀ ਦੇ ਕੀਮਤੀ ਗਹਿਣੇ ਚੋਰੀ ਕਰਕੇ ਫਰਾਰ ਹੋਣ ਦਾ ਬੇਖੌਫ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ
ਪਿੰਡ ਵਜੀਦਕੇ ਖੁਰਦ ਵਿੱਚ ਚੋਰੀ ਦੀ ਵਾਰਦਾਤ  ਤੋਂ ਬਾਅਦ ਚੋਰਾਂ ਵੱਲੋਂ ਫਰੋਲੀਆਂ ਗਈਆਂ ਅਲਮਾਰੀਆਂ ਦਾ ਦ੍ਰਿਸ਼ ਅਤੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰਦੀ ਥਾਣਾ ਠੁੱਲੀਵਾਲ ਦੀ ਪੁਲਿਸ ਪਾਰਟੀ।

ਬਰਨਾਲਾ ਬਿਊਰੋ:

          ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ਵਿੱਚ ਲੰਘੀ ਮੰਗਲਵਾਰ ਦੀ ਦੇਰ ਰਾਤ ਅਣਪਛਾਤੇ ਚੋਰਾਂ ਵੱਲੋਂ ਇੱਕ ਵਿਦੇਸ਼ ਰਹਿੰਦੇ ਪਰਿਵਾਰ ਦੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਦੀ ਨਗਦੀ ਅਤੇ ਚਾਂਦੀ ਦੇ ਕੀਮਤੀ ਗਹਿਣੇ ਚੋਰੀ ਕਰਕੇ ਫਰਾਰ ਹੋਣ ਦਾ ਬੇਖੌਫ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੀ ਰਿਸ਼ਤੇਦਾਰ ਜਗਜੀਵਨ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਧਰਮਿੰਦਰ ਕੌਰ ਪੁੱਤਰੀ ਸੇਵਾ ਸਿੰਘ ਕਈ ਸਾਲਾਂ ਤੋਂ ਪਰਿਵਾਰ ਸਮੇਤ ਵਿਦੇਸ਼ ਰਹਿੰਦੀ ਹੈ ਅਤੇ ਉਹ ਖ਼ੁਦ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੱਚਿਆਂ ਸਮੇਤ ਇਸ ਘਰ ਦੀ ਦੇਖਭਾਲ ਲਈ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਜਦੋਂ ਸਾਰੇ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ ਤਾਂ ਚੋਰਾਂ ਨੇ ਮੌਕਾ ਤਾੜ ਕੇ ਕੋਠੀ ਦੇ ਪਿਛਲੇ ਪਾਸੇ ਲੱਗੀ

ਪਿੰਡ ਵਜੀਦਕੇ ਖੁਰਦ ਵਿੱਚ ਚੋਰੀ ਦੀ ਵਾਰਦਾਤ  ਤੋਂ ਬਾਅਦ ਚੋਰਾਂ ਵੱਲੋਂ ਫਰੋਲੀਆਂ ਗਈਆਂ ਅਲਮਾਰੀਆਂ ਦਾ ਦ੍ਰਿਸ਼ ਅਤੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰਦੀ ਥਾਣਾ ਠੁੱਲੀਵਾਲ ਦੀ ਪੁਲਿਸ ਪਾਰਟੀ।
ਪਿੰਡ ਵਜੀਦਕੇ ਖੁਰਦ ਵਿੱਚ ਚੋਰੀ ਦੀ ਵਾਰਦਾਤ  ਤੋਂ ਬਾਅਦ ਚੋਰਾਂ ਵੱਲੋਂ ਫਰੋਲੀਆਂ ਗਈਆਂ ਅਲਮਾਰੀਆਂ ਦਾ ਦ੍ਰਿਸ਼ ਅਤੇ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਕਰਦੀ ਥਾਣਾ ਠੁੱਲੀਵਾਲ ਦੀ ਪੁਲਿਸ ਪਾਰਟੀ।

ਖਿੜਕੀ ਤੋੜੀ ਅਤੇ ਅੰਦਰ ਦਾਖਲ ਹੋ ਕੇ ਵੱਖ-ਵੱਖ ਕਮਰਿਆਂ ਵਿੱਚ ਪਈਆਂ ਅਲਮਾਰੀਆਂ ਅਤੇ ਸੰਦੂਕਾਂ ਦਾ ਸਾਰਾ ਸਾਮਾਨ ਫਰੋਲ ਕੇ ਕਮਰਿਆਂ ਵਿੱਚ ਖਿਲਾਰ ਦਿੱਤਾ। ਚੋਰ ਘਰ ਵਿੱਚੋਂ ਕਰੀਬ 40 ਹਜ਼ਾਰ ਰੁਪਏ ਦੀ ਨਗਦੀ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਰਫ਼ੂਚੱਕਰ ਹੋ ਗਏ। ਸਵੇਰੇ ਸਾਮਾਨ ਖਿਲਰਿਆ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ ਅਤੇ ਤੁਰੰਤ ਇਸ ਦੀ ਸੂਚਨਾ ਗ੍ਰਾਮ ਪੰਚਾਇਤ ਅਤੇ ਥਾਣਾ ਠੁੱਲੀਵਾਲ ਦੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਚੁਹਾਣਕੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਬਰੀਕੀ ਨਾਲ ਜਾਇਜ਼ਾ ਲੈ ਕੇ ਸਬੂਤ ਇਕੱਠੇ ਕਰਦਿਆਂ ਚੋਰਾਂ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ। ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਮੋਹਤਬਰਾਂ ਸਾਹਿਬ ਸਿੰਘ ਪੱਪੂ, ਦਾਰਾ ਸਿੰਘ ਫੌਜੀ, ਦੀਪੀ ਟਾਹਲਿਆਂ ਵਾਲਾ ਅਤੇ ਦਵਿੰਦਰ ਸਿੰਘ ਵਜੀਦਕੇ ਨੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਵਧਾਉਣ ਅਤੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਹੁਤ ਵੱਡਾ ਫੈਸਲਾ, ਉਨੱਤੀ ਜੂਨ ਨੂੰ ਪੰਜਾਬ ਦੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੂੰ ਕੀਤਾ ਤਲਬ, ਗੈਰ-ਸਿੱਖ ਮੰਤਰੀਆਂ ਤੋਂ ਮੰਗਿਆ ਲਿਖਤੀ ਜਵਾਬ

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 2
Users Today : 22
Users Yesterday : 37
Users Last 7 days : 296

ਰਾਸ਼ੀਫਲ

error: Content is protected !!