ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਬੁੱਢੇ ਦਰਿਆ ਦੇ ਪਾਣੀ ‘ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ

ਬੁੱਢੇ ਦਰਿਆ ਦੇ ਪਾਣੀ ‘ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ

   ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਗਈ ਜੰਗੀ ਮੁਹਿੰਮ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿੱਚ ਵੱਡੇ ਸੁਧਾਰ ਦਰਜ ਕੀਤੇ ਗਏ ਹਨ ਪਰ ਦਰਿਆ ਵਿੱਚ ਗੋਹੇ ਦੇ ਜਾਣ ਦੀ ਚੁਣੌਤੀ ਅਜੇ ਵੀ ਬਰਕਰਾਰ ਹੈ।
ਬੁੱਢੇ ਦਰਿਆ ਦੇ ਪਾਣੀ 'ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ

ਦਰਿਆ ਬਣ ਰਹੇ ਨੇ ਕੂੜੇਦਾਨ: ਗੰਦਗੀ ਨਾਲ ਭਰੇ ਬੋਰੇ ਸੁੱਟ ਕੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੇ ਲੋਕ

ਪਿੰਡ ਤਲਵਾੜਾ ਵਿਖੇ ਸੀਚੇਵਾਲ ਮਾਡਲ ਦਾ ਨਿਰਮਾਣ ਸ਼ੁਰੂ; ਛੱਪੜਾਂ ਦੇ ਪਾਣੀ ਦਾ ਹੋਵੇਗਾ ਨਿਕਾਸ ਅਤੇ ਸਫਾਈ

ਪਾਣੀ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ: ਟੀਡੀਐਸ 3500 ਤੋਂ ਘਟ ਕੇ 675 ‘ਤੇ ਪਹੁੰਚਿਆ

ਲੁਧਿਆਣਾ ਬਿਊਰੋ  20 ਅਪ੍ਰੈਲ

               ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਗਈ ਜੰਗੀ ਮੁਹਿੰਮ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿੱਚ ਵੱਡੇ ਸੁਧਾਰ ਦਰਜ ਕੀਤੇ ਗਏ ਹਨ ਪਰ ਦਰਿਆ ਵਿੱਚ ਗੋਹੇ ਦੇ ਜਾਣ ਦੀ ਚੁਣੌਤੀ ਅਜੇ ਵੀ ਬਰਕਰਾਰ ਹੈ। ਹੈਬੋਵਾਲ ਈਟੀਪੀ ਪਲਾਂਟ ਦੀਆਂ ਛੇ ਮੋਟਰਾਂ ਬੰਦ ਹੋਣ ਕਾਰਨ ਗੋਹੇ ਵਾਲਾ ਪਾਣੀ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚ ਫੈਲ ਰਿਹਾ ਸੀ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਬੁੱਢੇ ਦਰਿਆ ਦੇ ਪਾਣੀ 'ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ
ਬੁੱਢੇ ਦਰਿਆ ਦੇ ਪਾਣੀ ‘ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ

ਜਦੋਂ ਸੰਤ ਸੀਚੇਵਾਲ ਦੀ ਟੀਮ ਵੱਲੋਂ ਇਸ ਬਾਰੇ ਰਿਪੋਰਟ ਕੀਤੀ ਗਈ, ਤਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਮੋਟਰਾਂ ਨੂੰ ਤੁਰੰਤ ਚਾਲੂ ਕਰਵਾਇਆ ਗਿਆ। ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੁੱਢੇ ਦਰਿਆ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦੀ ਅਸਲੀ ਪਛਾਣ ਤੇ ਹੋਂਦ ਇਸਦੇ ਦਰਿਆ ਨਾਲ ਹੀ ਜੁੜੀ ਹੋਈ ਹੈ।

ਬੁੱਢੇ ਦਰਿਆ ਦੇ ਪਾਣੀ 'ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ
ਬੁੱਢੇ ਦਰਿਆ ਦੇ ਪਾਣੀ ‘ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ

ਹੈਬੋਵਾਲ ਡੇਅਰੀ ਕੰਪਲੈਕਸ ਨੇੜੇ ਬਣਾਏ ਗਏ ਅਸਥਾਈ ਸੀਚੇਵਾਲ ਮਾਡਲ ਤਹਿਤ ਟੋਬਿਆਂ ਵਿੱਚੋਂ 105 ਟਨ ਗੋਹਾ ਕੱਢਿਆ ਗਿਆ, ਜਦਕਿ ਡੋਰ-ਟੂ-ਡੋਰ ਸਿਰਫ 15 ਟਨ ਹੀ ਗੋਹਾ ਇਕੱਠਾ ਹੋ ਸਕਿਆ। ਤਾਜਪੁਰ ਡੇਅਰੀ ਕੰਪਲੈਕਸ ਵਿੱਚ 88 ਟਨ ਗੋਹਾ ਟੋਬਿਆਂ ਵਿੱਚੋਂ ਕੱਢਿਆ ਗਿਆ, ਜਦਕਿ ਨਿਰਧਾਰਤ  ਸਥਾਨਾਂ ਤੋਂ 28 ਟਨ ਹੀ ਚੁੱਕ ਹੋਇਆ।  

ਬੁੱਢੇ ਦਰਿਆ ਦੇ ਪਾਣੀ 'ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ
ਬੁੱਢੇ ਦਰਿਆ ਦੇ ਪਾਣੀ ‘ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ

ਨਗਰ ਨਿਗਮ ਦੇ ਅਧਿਕਾਰੀਆਂ  ਅਨੁਸਾਰ ਹੈਬੋਵਾਲ ਅਤੇ ਤਾਜਪੁਰ ਇਲਾਕਿਆਂ ਵਿੱਚੋਂ ਕੁੱਲ 426 ਟਨ ਗੋਹਾ ਇਕੱਠਾ ਕੀਤਾ ਗਿਆ, ਪਰ ਇਸਦੇ ਬਾਵਜੂਦ 224 ਟਨ ਗੋਹਾ ਅਜੇ ਵੀ ਬੁੱਢੇ ਦਰਿਆ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿੱਚ ਪਹੁੰਚ ਰਿਹਾ ਹੈ।

ਬੁੱਢੇ ਦਰਿਆ ਦੇ ਪਾਣੀ 'ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ
ਬੁੱਢੇ ਦਰਿਆ ਦੇ ਪਾਣੀ ‘ਚ ਸੁਧਾਰ, ਪਰ ਗੋਹੇ ਦੀ ਨਿਕਾਸੀ ਅਜੇ ਵੀ ਬਣੀ ਵੱਡੀ ਮੁਸੀਬਤ

ਸੰਤ ਸੀਚੇਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਡੋਵਾਲ ਬਾਈਪਾਸ ਨੇੜੇ ਜੈਨਪੁਰ, ਤਲਵਾੜਾ ਪਿੰਡ ਅਤੇ ਬਾਰਨਹਾੜੇ ਖੇਤਰ ਦੀ ਸੀਵਰੇਜ ਲਾਈਨ ਦਾ ਜਾਇਜ਼ਾ ਲਿਆ। ਬੱਲੋਕੀ ਪੁਲ ਨੇੜੇ ਬਾੜੇਵਾਲ ਡਰੇਨ ਰਾਹੀਂ ਡੇਅਰੀਆਂ ਦਾ ਗੰਧਲਾ ਪਾਣੀ ਬੁੱਢੇ ਦਰਿਆ ਵਿੱਚ ਜਾਣ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ।

ਇਸਦੇ ਨਾਲ ਹੀ ਸ਼ਿਵਪੁਰੀ ਪੁਲ ‘ਤੇ ਦਰਿਆ ਵਿੱਚੋਂ ਮਸ਼ੀਨਾਂ ਨਾਲ ਕੱਢੀ ਜਾ ਰਹੀ ਗਾਰ ਅਤੇ ਤਾਜਪੁਰ ਡੇਅਰੀ ਕੰਪਲੈਕਸ ਨੇੜੇ ਬਣੇ ਅਸਥਾਈ ਸੀਚੇਵਾਲ ਮਾਡਲ ਦੀ ਵੀ ਸਮੀਖਿਆ ਕੀਤੀ ਗਈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਡੀਸੀ ਦੀ ਵੱਡੀ ਪਹਿਲ; ਹੰਡਿਆਇਆ ਤੇ ਗੁਰਸੇਵਕ ਨਗਰ ਸਕੂਲਾਂ ਨੂੰ ਦਿੱਤੇ ਆਰਓ ਤੇ ਕੰਪਿਊਟਰ
Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 0 0
Users Today : 91
Users Yesterday : 59
Users Last 7 days : 311

ਰਾਸ਼ੀਫਲ

error: Content is protected !!