ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਰੇਹੜੀਆਂ ਵਾਲਾ ਫਾਸਟ ਫੂਡ ਬਣਾ ਸਕਦਾ ਹੈ ਬਿਮਾਰ, ਡਾ. ਸਾਹਿਲ ਸਿੰਗਲਾ ਨੇ ਵੱਧਦੀ ਗਰਮੀ ਕਾਰਨ ਲੋਕਾਂ ਨੂੰ ਕੀਤਾ ਸੁਚੇਤ

ਰੇਹੜੀਆਂ ਵਾਲਾ ਫਾਸਟ ਫੂਡ ਬਣਾ ਸਕਦਾ ਹੈ ਬਿਮਾਰ, ਡਾ. ਸਾਹਿਲ ਸਿੰਗਲਾ ਨੇ ਵੱਧਦੀ ਗਰਮੀ ਕਾਰਨ ਲੋਕਾਂ ਨੂੰ ਕੀਤਾ ਸੁਚੇਤ

ਮੌਸਮ ’ਚ ਹੋ ਰਹੇ ਤੇਜ਼ੀ ਨਾਲ ਬਦਲਾਅ ਤੇ ਵੱਧ ਰਹੀ ਗਰਮੀ ਤੋਂ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸੂਦ ਨਰਸਿੰਗ ਹੋਮ ਬਰਨਾਲਾ ਵਿਖੇ ਤਾਇਨਾਤ ਹੱਡੀਆਂ ਦੇ ਮਾਹਿਰ ਡਾਂ ਸਾਹਿਲ ਸਿੰਗਲਾ ਨੇ ਦੱਸਿਆ ਕਿ ਹੀਟ ਵੇਵ ਦੇ ਇਸ ਮੌਸਮ ’ਚ ਚੱਕਰ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਸਿਰ ਦਰਦ ਤੇ ਦਿਲ ਘਬਰਾਉਣਾ ਆਮ ਗੱਲ ਹੈ।
ਰੇਹੜੀਆਂ ਵਾਲਾ ਫਾਸਟ ਫੂਡ ਬਣਾ ਸਕਦਾ ਹੈ ਬਿਮਾਰ, ਡਾ. ਸਾਹਿਲ ਸਿੰਗਲਾ ਨੇ ਵੱਧਦੀ ਗਰਮੀ ਕਾਰਨ ਲੋਕਾਂ ਨੂੰ ਕੀਤਾ ਸੁਚੇਤ

ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ, ਡੀਹਾਈਡ੍ਰੇਸ਼ਨ ਤੋਂ ਬਚਣ ਲਈ ਘਰੇਲੂ ਪੀਣ ਵਾਲੇ ਪਦਾਰਥਾਂ ਨੂੰ ਦਿਓ ਪਹਿਲ

ਬਰਨਾਲਾ ਬਿਊਰੋ  20 ਅਪ੍ਰੈਲ

         ਮੌਸਮ ’ਚ ਹੋ ਰਹੇ ਤੇਜ਼ੀ ਨਾਲ ਬਦਲਾਅ ਤੇ ਵੱਧ ਰਹੀ ਗਰਮੀ ਤੋਂ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸੂਦ ਨਰਸਿੰਗ ਹੋਮ ਬਰਨਾਲਾ ਵਿਖੇ ਤਾਇਨਾਤ ਹੱਡੀਆਂ ਦੇ ਮਾਹਿਰ ਡਾਂ ਸਾਹਿਲ ਸਿੰਗਲਾ ਨੇ ਦੱਸਿਆ ਕਿ ਹੀਟ ਵੇਵ ਦੇ ਇਸ ਮੌਸਮ ’ਚ ਚੱਕਰ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਸਿਰ ਦਰਦ ਤੇ ਦਿਲ ਘਬਰਾਉਣਾ ਆਮ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਡੀਹਾਈਡ੍ਰੇਸ਼ਨ ਦੇ ਲੱਛਣ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਜਿਵੇਂ ਨੀਂਬੂ ਪਾਣੀ ਆਦਿ ਦਾ ਸੇਵਨ ਕੀਤਾ ਜਾਵੇ ਤਾਂ ਜੋ ਪਸੀਨੇ ਨਾਲ ਸਰੀਰ ’ਚ ਜੋ ਪਾਣੀ ਤੇ ਨਮਕ ਦੀ ਕਮੀ ਹੋਈ ਹੈ। ਉਹ ਪੂਰੀ ਹੋ ਸਕੇ। ਉਨ੍ਹਾਂ ਕਿਹਾ ਕਿ ਦਿਨ ਦੇ ਸਿਖਰ ਵੇਲੇ ਹੋ ਸਕੇ ਤਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਇਸ ਤੋਂ ਇਲਾਵਾ ਬਾਹਰ ਦੇ ਖਾਣ ਪੀਣ ਤੋਂ ਬਚਣ ਦੀ ਸਲਾਹ ਵੀ ਉਨ੍ਹਾਂ ਵਲੋਂ ਲੋਕਾਂ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੋਲਡ ਡਰਿੰਕ, ਚਾਹ, ਕੌਫੀ ਵੀ ਸਿਹਤ ਲਈ ਖਤਰਨਾਕ ਹਨ। ਇਸ ਲਈ ਇਨ੍ਹਾਂ ਚੀਜਾਂ ਦਾ ਸੇਵਨ ਕਰਨ ਤੋਂ ਬਚਿਆ ਜਾਵੇ ਤੇ ਹਲਕੇ-ਫੁਲਕੇ ਸਾਦੇ ਘਰ ਦੇ ਬਣੇ ਭੋਜਨ ਨੂੰ ਹੀ ਪਹਿਲ ਦਿੱਤੀ ਜਾਏ। ਪਾਣੀ ਨਾਲ ਭਰਪੂਰ ਖਾਧ ਪਦਾਰਥ ਜਿਵੇਂ ਕਿ ਖੀਰਾ, ਨਿੰਬੂ, ਸੰਤਰਾ, ਨਾਰੀਅਲ ਪਾਣੀ ਆਦਿ ਦਾ ਸੇਵਨ ਕੀਤਾ ਜਾਵੇ। ਡਾਂ ਸਾਹਿਲ ਸਿੰਗਲਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਹੈਜਾ, ਟਾਇਫਾਇਡ, ਪੀਲੀਆ ਤੇ ਦਸਤ ਆਦਿ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਜੋਕਿ ਬਾਹਰ ਦੇ ਦੂਸ਼ਿਤ ਖਾਣ ਪਾਣ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਧੁੱਪ ’ਚ ਜੇਕਰ ਨਿਕਲਣਾ ਵੀ ਹੈ ਤਾਂ ਸਰੀਰ ਨੂੰ ਪੂਰੀ ਤਰਾਂ ਢਕ ਕੇ ਨਿਕਲਿਆ ਜਾਵੇ। ਛਤਰੀ ਆਦਿ ਦੀ ਵਰਤੋਂ ਕੀਤੀ ਜਾਵੇ ਤੇ ਪਾਣੀ ਦੀ ਬੋਤਲ ਹਮੇਸ਼ਾ ਨਾਲ ਰਾਖੀ ਜਾਵੇ। ਅਜਿਹੇ ਛੋਟੇ-ਛੋਟੇ ਕਦਮ ਹੀਟ ਵੇਵ ਤੋਂ ਬਚਾਅ ’ਚ ਸਹਾਈ ਸਿੱਧ ਹੋ ਸਕਦੇ ਹਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ।  ਖੁਲ੍ਹੀਆਂ ਅੱਖਾਂ

ਪੰਜਾਬ ਵਿਧਾਨ ਸਭਾ ਚੋਣਾਂ-2027 ’ਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ : ਬਿੱਟੂ ਦੀਵਾਨਾ
Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 0 4
Users Today : 95
Users Yesterday : 59
Users Last 7 days : 315

ਰਾਸ਼ੀਫਲ

error: Content is protected !!