ਬਰਨਾਲਾ ਬਿਊਰੋ 4 ਅਪ੍ਰੈਲ
ਦਿ ਨਿਊ ਇੰਡੀਆ ਇਸੋਰੈਂਸ ਕੰਪਨੀ ਵਲੋਂ ਸਥਾਨਕ ਸ਼ਹਿਰ ’ਚ ਸਥਿਤ ਆਪਣੇ ਦਫ਼ਤਰ ’ਚ ਵਿੱਤੀ ਵਰ੍ਹੇ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਜਿਸ ’ਚ ਕੰਪਨੀ ਦੇ ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ ਹਲਕਾ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਰਬੱਤ ਦੇ ਭਲੇ ਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬੋਲਦਿਆਂ ਵਿਧਾਇਕ ਢਿਲੋਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਰਬ ਸਾਂਝੀਵਾਲਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਦਫ਼ਤਰੀ ਸਟਾਫ਼ ਨੂੰ ਸਮਾਗਮ ਲਈ ਵਧਾਈ ਵੀ ਦਿੱਤੀ। ਬ੍ਰਾਂਚ ਪ੍ਰਬੰਧਕ ਸ਼ਾਇਨਾ ਜੈਸ਼ਲ ਨੇ ਦੱਸਿਆ ਕਿ ਹਰ ਸਾਲ ਇਸ ਵਿੱਤੀ ਵਰ੍ਹੇ ਦੀ ਸ਼ੁਰੂਆਤ ਮੌਕੇ ਉਨ੍ਹਾਂ ਵਲੋਂ ਦਫ਼ਤਰ ’ਚ ਗੁਰੂ ਮਹਾਰਾਜ ਦੇ ਚਰਨ ਪੁਵਾ ਕੇ ਅਸ਼ੀਰਵਾਦ ਲਿਆ ਜਾਂਦਾ ਹੈ। ਇਸਦੇ ਨਾਲ ਹੀ ਸਰਬੱਤ ਦੇ ਭਲੇ ਲਈ ਦੁਆ ਕੀਤੀ ਜਾਂਦੀ ਹੈ। ਇਸ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਉਪਰੰਤ ਵਿਧਾਇਕ ਕੁਲਦੀਪ ਸਿੰਘ ਢਿਲੋਂ ਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਸਹਾਇਕ ਨੀਲਮ ਰਾਣੀ, ਸੀਨੀਅਰ ਭੋਲਾ ਸਿੰਘ ਤੋਂ ਇਲਾਵਾ ਸਮਾਜ ਸੇਵੀ ਖੀਪਲ ਜਵੈਲਰਜ਼ ਵਾਲੇ ਜਗਜੀਤ ਸਿੰਘ ਖੀਪਲ, ਜਗਰਾਜ ਸਿੰਘ ਹੈਪੀ ਤੇ ਕੌਂਸਲਰ ਕਮਲਜੀਤ ਸਿੰਘ ਆਦਿ ਸਟਾਫ਼ ਮੈਬਰ ਵੀ ਹਾਜ਼ਰ ਸੀ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲੀਆਂ ਅੱਖਾਂ ਨੈਸ਼ਨਲ ਲੀਗ ’ਚੋ ਅਰਸ਼ਪ੍ਰੀਤ ਸ਼ਰਮਾ ਨੇ ਜਿੱਤਿਆ ਸੋਨੇ ਦਾ ਤਗਮਾ









Users Today : 115
Users Yesterday : 59
Users Last 7 days : 335