ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਕਣਕ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਕਲੱਸਟਰ ਅਫ਼ਸਰ ਨਿਯੁਕਤ: ਡੀਸੀ

ਕਣਕ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਕਲੱਸਟਰ ਅਫ਼ਸਰ ਨਿਯੁਕਤ: ਡੀਸੀ

 ਡੀਸੀ ਹਰਪ੍ਰੀਤ ਸਿੰਘ ਆਈਏਐੱਸ ਵਲੋਂ ਆਉਂਦੇ ਦਿਨੀਂ ਮੰਡੀਆਂ ’ਚ ਕਣਕ ਦੀ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਸੁਚੱਜੇ ਪ੍ਰਬੰਧ ਤੇ ਸੁਖਾਵੀਂ ਖਰੀਦ ਯਕੀਨੀ ਬਣਾਉਣ ਲਈ ਕਲੱਸਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ। ਡੀਸੀ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ।
ਕਣਕ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਕਲੱਸਟਰ ਅਫ਼ਸਰ ਨਿਯੁਕਤ: ਡੀਸੀ

104 ਮੰਡੀਆਂ ਤੋਂ ਇਲਾਵਾ 45 ਆਰਜ਼ੀ ਖ਼ਰੀਦ ਕੇਂਦਰਾਂ ’ਚ ਹੋਵੇਗੀ ਜਿਣਸ ਦੀ ਖ਼ਰੀਦ

ਬਰਨਾਲਾ ਬਿਊਰੋ 4 ਅਪ੍ਰੈਲ

               ਡੀਸੀ ਹਰਪ੍ਰੀਤ ਸਿੰਘ ਆਈਏਐੱਸ ਵਲੋਂ ਆਉਂਦੇ ਦਿਨੀਂ ਮੰਡੀਆਂ ’ਚ ਕਣਕ ਦੀ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਸੁਚੱਜੇ ਪ੍ਰਬੰਧ ਤੇ ਸੁਖਾਵੀਂ ਖਰੀਦ ਯਕੀਨੀ ਬਣਾਉਣ ਲਈ ਕਲੱਸਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ। ਡੀਸੀ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਬਰਨਾਲਾ ’ਚ ਪਿਛਲੇ ਸਾਲ 10 ਅਪ੍ਰੈਲ ਦੇ ਆਸਪਾਸ ਫ਼ਸਲ ਮੰਡੀਆਂ ’ਚ ਆਈ ਸੀ ਤੇ ਇਸ ਵਾਰ ਮੌਸਮ ਦੇ ਵਿਗੜੇ ਮਿਜ਼ਾਜ ਕਰਕੇ 15 ਅਪ੍ਰੈਲ ਦੇ ਆਸਪਾਸ ਫ਼ਸਲ ਦੀ ਆਮਦ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ ਪੰਜ ਮਾਰਕੀਟ ਕਮੇਟੀਆਂ ਅਧੀਨ 104 ਮੰਡੀਆਂ ਤੋਂ ਇਲਾਵਾ 45 ਆਰਜ਼ੀ ਖ਼ਰੀਦ ਕੇਂਦਰਾਂ ’ਚ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਪਿਛਲੇ ਹਾੜ੍ਹੀ ਦੇ ਸੀਜ਼ਨ ’ਚ 475536 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਸੀ ਤੇ ਇਸ ਸੀਜ਼ਨ ’ਚ 486951 ਮੀਟ੍ਰਿਕ ਟਨ ਕਣਕ ਦੀ ਆਮਦ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ’ਚ ਫ਼ਸਲ ਲਿਆਉਣ ਤੇ ਵੇਚਣ ’ਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਸਹਾਇਕ ਕਮਿਸ਼ਨਰ ਬਰਨਾਲਾ, ਐੱਸਡੀਐੱਮ ਬਰਨਾਲਾ, ਐੱਸਡੀਐੱਮ ਤਪਾ ਤੇ ਐੱਸਡੀਐੱਮ ਮਹਿਲ ਕਲਾਂ ਦੀ ਅਗਵਾਈ ਹੇਠ 15 ਕਲੱਸਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ। ਜਿਨ੍ਹਾਂ ਨੂੰ ਵੱਖ-ਵੱਖ ਮੰਡੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਮੰਡੀਆਂ ਦੀ ਚੈਕਿੰਗ ਯਕੀਨੀ ਬਣਾਉਣਗੇ। ਡੀਸੀ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ’ਚ ਫੜਾਂ ਦੀ ਸਫਾਈ, ਬਿਜਲੀ, ਪਾਣੀ, ਛਾਂ, ਪਖਾਨੇ, ਬਾਰਦਾਨੇ ਆਦਿ ਸਮੇਤ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ’ਚ ਬਿਜਲੀ ਦੇ ਖੰਬਿਆਂ, ਟਰਾਂਸਫਾਰਮਰਾਂ ਨੇੜੇ ਮਰਲਾ ਜਗ੍ਹਾ ’ਚ ਫ਼ਸਲ ਦੀ ਕਟਾਈ ਪਹਿਲਾਂ ਕਰ ਲੈਣ ਤਾਂ ਜੋ ਤਾਂ ਜੋ ਚੰਗਿਆੜੀ ਡਿੱਗਣ ਦੀ ਸੂਰਤ ’ਚ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਟਿਊਬਵੈਲਾਂ ਵਾਲੀਆਂ ਡਿੱਗੀਆਂ ਤੇ ਟਰੈਕਟਰ ਆਪਰੇਟਡ ਸਪਰੇਅਰ ਟੈਂਕਰਾਂ ’ਚ ਪਾਣੀ ਭਰ ਕੇ ਰੱਖਣ ਤਾਂ ਜੋ ਲੋੜ ਪੈਣ `ਤੇ ਵਰਤਿਆ ਜਾ ਸਕੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਇਸੋਰੈਂਸ ਕੰਪਨੀ ਨੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਮੌਕੇ ਕਰਵਾਇਆ ਧਾਰਮਿਕ ਸਮਾਗਮ
Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 2 0
Users Today : 111
Users Yesterday : 59
Users Last 7 days : 331

ਰਾਸ਼ੀਫਲ

error: Content is protected !!