ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » 23 ਮਾਰਚ ਨੂੰ ਤਪਾ ਵਿਖੇ ਮਨਾਇਆ ਜਾਵੇਗਾ ਅਮਰੀਕੀ ਸਾਮਰਾਜੀ ਵਿਰੋਧੀ ਦਿਵਸ

23 ਮਾਰਚ ਨੂੰ ਤਪਾ ਵਿਖੇ ਮਨਾਇਆ ਜਾਵੇਗਾ ਅਮਰੀਕੀ ਸਾਮਰਾਜੀ ਵਿਰੋਧੀ ਦਿਵਸ

ਸਯੁੰਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ,ਪਾਵਰਕਾਮ ਮੁਲਾਜ਼ਮਾਂ ਤੇ ਪੈਨਸ਼ਨਰਾਂ, ਸਰਕਾਰੀ ਮੁਲਾਜ਼ਮਾਂ ਤੇ ਵਿਦਿਆਰਥੀਆਂ  ਦੀ ਸਾਂਝੀ ਮੀਟਿੰਗ ਭਾਕਿਯੂ ਡਕੌਂਦਾ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਦੀ ਪ੍ਰਧਾਨਗੀ ਹੇਠ ਪ੍ਰਤਖਸਰ ਗੁਰਦੁਆਰਾ ਉੱਗੋਕੇ ਵਿਖੇ ਹੋਈ।

ਬਰਨਾਲਾ ਬਿਊਰੋ 24 ਮਾਰਚ

                          ਸਯੁੰਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ,ਪਾਵਰਕਾਮ ਮੁਲਾਜ਼ਮਾਂ ਤੇ ਪੈਨਸ਼ਨਰਾਂ, ਸਰਕਾਰੀ ਮੁਲਾਜ਼ਮਾਂ ਤੇ ਵਿਦਿਆਰਥੀਆਂ  ਦੀ ਸਾਂਝੀ ਮੀਟਿੰਗ ਭਾਕਿਯੂ ਡਕੌਂਦਾ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਦੀ ਪ੍ਰਧਾਨਗੀ ਹੇਠ ਪ੍ਰਤਖਸਰ ਗੁਰਦੁਆਰਾ ਉੱਗੋਕੇ ਵਿਖੇ ਹੋਈ। ਜਿਸ ’ਚ ਫੈਸਲਾ ਕੀਤਾ ਕਿ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਮਰਾਜੀ ਵਿਰੋਧੀ ਦਿਵਸ ਵਜੋਂ ਤਪਾ ਵਿਖੇ ਮਨਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਜੋ ਅੱਜ ਸੰਸਾਰ ਪੱਧਰ ’ਤੇ ਅਮਰੀਕਾ ਤੇ ਇਜਰਾਈਲ ਵਲੋਂ ਪੂਰੀ ਦੁਨੀਆ ’ਚ ਆਪਣੀ ਧੌਸ ਜਮਾਉਣ ਲਈ ਈਰਾਨ ਵਰਗੇ ਦੇਸ਼ ’ਤੇ ਹਮਲੇ ਕਰਕੇ ਦਹਿਸ਼ਤ ਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦੀ ਹਾਲਤ ਧੋਬੀਆਂ ਦੇ ਕੁੱਤੇ ਵਾਲੀ ਹੋਈ ਪਈ ਹੈ। ਜਿਵੇਂ ਅਮਰੀਕਾ ਕਹਿ ਰਿਹਾ ਹੈ, ਉਵੇਂ ਹੀ ਕਰ ਰਿਹਾ ਹੈ। ਦੇਸ਼ ਦੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧ ਰਹੀਆਂ ਹਨ। ਮਹਿੰਗਾਈ, ਬੇਰੁਜ਼ਗਾਰੀ ਤੇ ਅਣਪੜ੍ਹਤਾ ’ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ’ਚ ਸ਼ਹੀਦਾਂ ਦੇ ਵਿਚਾਰਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਜਿਸ ਨੂੰ ਲੈ ਕੇ 23 ਮਾਰਚ ਨੂੰ ਪੰਜਾਬ ਭਰ ’ਚ ਸ਼ਹੀਦਾਂ ਦੇ ਦਿਨ ਨੂੰ ਸਮਰਪਿਤ ਸਾਮਰਾਜੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਮੀਟਿੰਗ ’ਚ ਬੀਕੇਯੂ ਡਕੌਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਬੀਕੇਯੂ ਲੱਖੋਵਾਲ ਦੇ ਨੈਬ ਸਿੰਘ ਟੱਲੇਵਾਲ, ਬੀਕੇਯੂ ਰਾਜੇਵਾਲ ਦੇ ਗੋਰਾ ਸਿੰਘ ਢਿਲਵਾਂ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮੋਹਣ ਸਿੰਘ ਰੂੜੇਕੇ, ਪੰਜਾਬ ਕਿਸਾਨ ਯੂਨੀਅਨ ਦੇ ਰਾਜ ਸਿੰਘ ਸੰਧੂ ਕਲਾਂ, ਮਜ਼ਦੂਰ ਅਧਿਕਾਰ ਅਲਦੋਨ ਦੇ ਨਛੱਤਰ ਸਿੰਘ ਰਾਮ ਨਗਰ ਆਦਿ ਆਗੂ ਹਾਜ਼ਰ ਸਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ ਖੁੱਲ੍ਹੀਆਂ ਅੱਖਾਂ  ਸਿਵਲ ਡਿਫੈਂਸ ਵਲੰਟੀਅਰ ਆਫ਼ਤ ਦੀ ਸਥਿਤੀ ’ਚ ਨਿਭਾਉਂਦੇ ਹਨ ਮੋਹਰੀ ਭੂਮਿਕਾ: ਕਮਾਂਡੈਂਟ ਬਲਜਿੰਦਰ ਸਿੰਘ ਡੀਆਈਜੀ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 3
Users Today : 4
Users Yesterday : 120
Users Last 7 days : 310

ਰਾਸ਼ੀਫਲ

error: Content is protected !!